ਪਣਜੀ – ਭਾਜਪਾ ਦੇ ਸਵਰਗੀ ਆਗੂ ਤੇ ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਾਰਿਕਰ ਦੇ ਪਰਿਵਾਰ ਵਲੋਂ ਪਾਰਟੀ ਨੂੰ ਵੱਡਾ ਝਟਕਾ ਦੇਣ ਵਾਲੀ ਖਬਰ ਆ ਰਹੀ ਹੈ। ਸੋਸ਼ਲ ਮੀਡੀਆ ਮੰਚਾਂ ’ਤੇ ਇਹ ਕਿਹਾ ਜਾ ਰਿਹਾ ਹੈ ਕਿ ਪਾਰਿਕਰ ਦਾ ਬੇਟਾ ਉਤਪਲ ਪਾਰਿਕਰ ਭਾਜਪਾ ਦੀ ਕੱਟੜ ਵਿਰੋਧੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਮਿਲਣ ਵਾਲਾ ਹੈ। ਸਮਝਿਆ ਜਾਂਦਾ ਹੈ ਕਿ ਪਾਰਿਕਰ ਦਾ ਬੇਟਾ ਕਾਂਗਰਸ ਵਿਚ ਆਪਣੀ ਸਿਆਸੀ ਪਾਰੀ ਸ਼ੁਰੂ ਕਰ ਸਕਦਾ ਹੈ।
ਇਹ ਵੀ ਪੜ੍ਹੋ- ਵਸੂਲੀ ਮਾਮਲਾ: ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਭਗੌੜਾ ਐਲਾਨਿਆ ਗਿਆ
ਭਾਜਪਾ ਦੇ ‘ਕਮਲ’ ਤੋਂ ਉਤਰ ਕੇ ਉਤਪਲ ਪਾਰਿਕਰ ਕਾਂਗਰਸ ਦਾ ‘ਹੱਥ’ ਅਚਾਨਕ ਹੀ ਨਹੀਂ ਫੜਨ ਜਾ ਰਿਹਾ। ਉਸ ਨੇ ਜੁਲਾਈ 2019 ਵਿਚ ਹੀ ਭਾਜਪਾ ਨਾਲ ਆਪਣੇ ਮਤਭੇਦ ਜਨਤਕ ਕਰ ਦਿੱਤੇ ਸਨ। 11 ਜੁਲਾਈ ਨੂੰ ਉਤਪਲ ਨੇ ਗੋਆ ਦੇ ਨਾਟਕੀ ਸਿਆਸੀ ਘਟਨਾਚੱਕਰ ’ਤੇ ਟਿੱਪਣੀ ਕਰਦਿਆਂ ਕਿਹਾ ਸੀ,‘‘ਮਨੋਹਰ ਪਾਰਿਕਰ ਨੇ ਆਪਣੀ ਸਿਆਸਤ ਵਿਚ ਭਰੋਸੇ ਦਾ ਜੋ ਰਾਹ ਸਥਾਪਤ ਕੀਤਾ ਸੀ, ਉਹ 17 ਮਾਰਚ ਨੂੰ ਖਤਮ ਹੋ ਗਿਆ।’’
ਇਹ ਵੀ ਪੜ੍ਹੋ- ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ
ਦੱਸਣਯੋਗ ਹੈ ਕਿ 17 ਮਾਰਚ ਨੂੰ ਪਾਰਿਕਰ ਦੀ ਮੌਤ ਪਿੱਛੋਂ ਵਿਧਾਨ ਸਭਾ ਦੀਆਂ ਹੋਈਆਂ ਕਈ ਉਪ-ਚੋਣਾਂ ਦੌਰਾਨ ਉਤਪਲ ਨੂੰ ਪਹਿਲਾਂ ਪਣਜੀ ਦੀ ਆਪਣੇ ਪਿਤਾ ਦੀ ਸੀਟ ’ਤੇ ਪ੍ਰਤੀਨਿਧਤਾ ਕਰਨ ਲਈ ਸੂਚਨਾ ਦਿੱਤੀ ਗਈ ਸੀ ਪਰ ਅਚਾਨਕ ਪਾਰਟੀ ਨੇ ਉਨ੍ਹਾਂ ਦੀ ਥਾਂ ’ਤੇ ਸਿਧਾਰਥ ਕੁੰਕਾਲਿਨਕਰ ਨੂੰ ਟਿਕਟ ਦੇ ਦਿੱਤੀ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੰਗਨਾ ਰਨੌਤ ਦੇ ਬਿਆਨ ਨਾਲ ਖੜ੍ਹਾ ਹੈ ਯੂਨਾਈਟਿਡ ਹਿੰਦੂ ਫਰੰਟ : ਗੋਇਲ
NEXT STORY