ਮੁੰਬਈ— ਗੋਆ ਦੇ ਮੁੱਖਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਮਨੋਹਰ ਪਾਰੀਕਰ ਇਕ ਵਾਰ ਫਿਰ ਇਲਾਜ ਲਈ ਅਮਰੀਕਾ ਜਾਣਗੇ। ਅਜੇ ਕੁਝ ਸਮੇਂ ਪਹਿਲਾਂ ਹੀ ਪਾਰੀਕਰ ਅਮਰੀਕਾ ਤੋਂ ਇਲਾਜ ਕਰਵਾ ਕੇ ਵਾਪਸ ਆਏ ਸਨ ਪਰ ਕੁਝ ਦਿਨ ਪਹਿਲਾਂ ਹੀ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਹੋਏ, ਜਿਸ ਦੇ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਇਲਾਜ ਲਈ ਮੁੜ ਅਮਰੀਕਾ ਚਲੇ ਜਾਣ। ਸੂਤਰਾਂ ਦੀ ਮੰਨੋ ਤਾਂ ਪਾਰੀਕਰ ਜਲਦੀ ਹੀ ਲਗਭਗ ਇਕ ਮਹੀਨੇ ਲਈ ਅਮਰੀਕਾ ਜਾਣਗੇ। ਗੋਆ ਸਰਕਾਰ 'ਚ ਮੰਤਰੀ ਰੋਹਨ ਨੇ ਪਾਰੀਕਰ ਦੇ ਅਮੀਰਕਾ ਜਾਣ ਦੀ ਗੱਲ ਨੂੰ ਕਨਫਰਮ ਕੀਤਾ। ਉਨ੍ਹਾਂ ਨੇ ਦੱਸਿਆ ਕਿ 22 ਅਗਸਤ ਨੂੰ ਅਮਰੀਕਾ ਤੋਂ ਆਉਣ ਦੇ ਬਾਅਦ ਪਾਰੀਕਰ ਨੂੰ ਉਲਟੀਆਂ ਹੋਈਆਂ ਸਨ। ਜਿਸ ਦੇ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
AK-47 ਰਾਈਫਲ ਗੁੰਮ ਹੋਣ ਦੇ ਮਾਮਲੇ 'ਚ ਕਾਂਸਟੇਬਲ ਸਸਪੈਂਡ
NEXT STORY