ਨਵੀਂ ਦਿੱਲੀ (ਬਿਊਰੋ)- ਘੁੰਮਣ-ਫਿਰਨ ਦੇ ਸ਼ੌਕੀਨਾਂ ਤੇ ਕੁਦਰਤ ਦੇ ਨਜ਼ਾਰੇ ਲੈਣ ਵਾਲਿਆਂ ਲਈ ਭਾਰਤ ਵਿਚ ਹੀ ਕਈ ਅਜਿਹੀਆਂ ਥਾਵਾਂ ਮੌਜੂਦ ਹਨ, ਜਿਥੇ ਉਹ ਵਿਦੇਸ਼ਾਂ ਤੋਂ ਵੀ ਸੋਹਣੀਆਂ ਥਾਵਾਂ ਦਾ ਨਜ਼ਾਰਾ ਲੈ ਸਕਦੇ ਹਨ। ਭਾਰਤ ਦੀਆਂ ਇਹ ਖੂਬਸੂਰਤ ਥਾਵਾਂ ਤੁਹਾਡੇ ਬਜਟ ਦੇ ਹਿਸਾਬ ਨਾਲ ਬਿਲਕੁਲ ਸਹੀ ਹੋਣਗੀਆਂ ਅਤੇ ਤੁਹਾਨੂੰ ਉਥੇ ਆਪਣੇ ਘਰ ਵਰਗਾ ਹੀ ਮਹਿਸੂਸ ਹੋਵੇਗਾ।
ਜੋਸਟਲ ਰੂਮਸ-
ਭਾਰਤ ਵਿਚ ਕਿਤੇ ਵੀ ਘੁੰਮਦੇ ਹੋਏ ਮਹਿੰਗੇ ਹੋਟਲ ਵਿਚ ਰੁਕਣਾ ਨਹੀਂ ਚਾਹੁੰਦੇ ਹੋ ਤਾਂ ਇਹ ਜਗ੍ਹਾ ਕੰਮ ਦੀ ਸਾਬਿਤ ਹੋ ਸਕਦੀ ਹੈ। ਸਹੂਲਤਾਂ ਦੇ ਨਾਲ ਇਥੇ ਕਵਾਲਿਟੀ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਕੌਮਾਂਤਰੀ ਟੂਰਿਸਟ ਵੀ ਰੁਕਣ ਲਈ ਹੁਣ ਜੋਸਟਲ ਹੀ ਚੁਣਦੇ ਹਨ। ਭਾਰਤ ਅਤੇ ਨੇਪਾਲ ਦੀ ਸਭ ਤੋਂ ਵੱਡੀ ਬ੍ਰੈਂਡਿਡ ਹੋਸਟਲ ਚੇਨ ਹੈ। ਕੀਮਤ ਸ਼ਹਿਰ ਮੁਤਾਬਕ ਤੈਅ ਕੀਤੀ ਜਾਂਦੀ ਹੈ। ਦਿੱਲੀ ਤੋਂ ਕੀਮਤ 1500-2500 ਰੁਪਏ ਦਰਮਿਆਨ ਹੈ।
ਸ਼ਾਮੇ- ਸਰਹੱਦ ਵਿਲੇਜ ਰਿਸਾਰਟ, ਹੋਡਕਾ
ਬੰਜਾਰਾ ਜੀਵਨ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਇਥੇ ਰੁੱਕ ਕੇ ਅਸਲ ਪਿੰਡ ਦਾ ਜੀਵਨ ਜੀਆ ਜਾ ਸਕਦਾ ਹੈ। ਕੱਛ, ਗੁਜਰਾਤ ਦੇ ਨੇੜਲੇ, ਹੋਡਕਾ ਪਿੰਡ ਵਿਚ ਨੈਸ਼ਨਲ ਹਾਈਵੇ ਤੋਂ 12 ਕਿਲੋਮੀਟਰ ਦੀ ਦੂਰੀ 'ਤੇ ਸ਼ਾਮੇ-ਸਰਹੱਦ ਵਿਲੇਜ ਰਿਸੋਰਟ ਹੈ, ਜੋ ਈਕੋ-ਫ੍ਰੈਂਡਲੀ ਵੀ ਹੈ। ਇਥੇ ਤਿੰਨ ਤਰ੍ਹਾਂ ਦੇ ਕਮਰੇ ਹਨ- ਭੁੰਗਾਸ, ਈਕੋ ਫ੍ਰੈਂਡਲੀ ਟੇਂਟ੍ਰਸ ਅਤੇ ਫੈਮਿਲੀ ਕਾਟੇਜ। ਬ੍ਰੇਕਫਾਸਟ, ਲੰਚ ਅਤੇ ਡਿਨਰ ਵਿਚ ਸ਼ਾਕਾਹਾਰੀ ਰਸੋਈ ਹੀ ਪਰੋਸੀ ਜਾਂਦੀ ਹੈ। ਪਿੰਡ ਦੇ ਮਾਹੌਲ ਵਿਚ ਇਥੇ ਸ਼ਹਿਰ ਦੀਆਂ ਸਹੂਲਤਾਂ ਮਿਲਦੀਆਂ ਹਨ। ਇਕ ਰਾਤ ਠਹਿਰਣ ਦੀ ਕੀਮਤ 3500-5000 ਰੁਪਏ।
ਗੁਹੰਤਰਾ ਕੇਵ ਰਿਸਾਰਟ, ਬੈਂਗਲੁਰੂ
ਅਸਲ ਗੁਫਾ ਵਾਂਗ ਲੱਗਦਾ ਹੈ। ਇਸ ਰਿਸਾਰਟ ਵਿਚ ਇਕ ਅਨੋਖਾ ਰੈਸਟੋਰੈਂਟ ਹੈ, ਇਸ ਤੋਂ ਇਲਾਵਾ ਇਥੇ ਸਵੀਮਿੰਗ ਪੂਲ ਦੇ ਨਾਲ ਵਾਟਰਫਾਲ ਸਪਾ ਅਤੇ ਐਡਵੈਂਚਰ ਸਪੋਰਟਸ ਦਾ ਮਜ਼ਾ ਵੀ ਲਿਆ ਜਾ ਸਕਦਾ ਹੈ। ਇਥੇ ਰੁਕਣ 'ਤੇ ਅਸਲੀ ਗੁਫਾ ਵਿਚ ਠਹਿਰਣ ਵਰਗਾ ਅਹਿਸਾਸ ਹੁੰਦਾ ਹੈ। ਤੁਸੀਂ ਸ਼ਹਿਰ ਤੋਂ ਪੂਰੀ ਤਰ੍ਹਾਂ ਵੱਖ ਹੋ ਜਾਂਦੇ ਹੋ। ਕਲਾ ਦੇ ਬਾ-ਕਮਾਲ ਨਮੂਨੇ ਵੀ ਇਥੇ ਨਜ਼ਰ ਆਉਂਦੇ ਹਨ।
ਬੁਕਿੰਗ- ਇਕ ਰਾਤ ਰੁਕਣ ਦੀ ਕੀਮਤ 8500 ਰੁਪਏ ਹੈ। ਕਈ ਵਾਰ ਡਿਸਕਾਉਂਟ ਵੀ ਮਿਲ ਜਾਂਦਾ ਹੈ।
ਵੁਮੈਂਸ ਟ੍ਰੈਵਲ ਕੰਪਨੀ ਹੋਮਸਟੇ, ਲੱਦਾਖ
ਜੋ ਘੁੰਮਣ ਦੇ ਸ਼ੌਕੀਨ ਹਨ ਉਹ ਜੀਵਨ ਵਿਚ ਘੱਟੋ-ਘੱਟ ਇਕ ਵਾਰ ਲੱਦਾਖ ਜਾਣਾ ਚਾਹੁੰਦੇ ਹਨ। ਪਰ ਰੁਕਣ ਦੀ ਚੰਗੀ ਜਗ੍ਹਾ ਨਾ ਮਿਲਣ ਨਾਲ ਕਈ ਵਾਰ ਉਨ੍ਹਾਂ ਨੂੰ ਇਹ ਵਿਚਾਰ ਕਰਨਾ ਪੈਂਦਾ ਹੈ। ਹੁਣ ਉਥੋਂ ਦੀਆਂ ਔਰਤਾਂ ਵਲੋਂ ਚਲਾਏ ਇਹ ਹੋਮਸਟੇਅ ਇਕ ਅਜਿਹਾ ਟਿਕਾਣਾ ਹੈ, ਜਿਥੇ ਰੁਕਣ 'ਤੇ ਬਿਲਕੁਲ ਘਰ ਵਰਗਾ ਅਹਿਸਾਸ ਹੁੰਦਾ ਹੈ। ਆਫਬੀਟ ਲੱਦਾਖ ਐਡਵੈਂਚਰ ਟ੍ਰਿਪ ਲਿਆ ਜਾ ਸਕਦਾ ਹੈ, ਜਿਸ ਦੀ ਕੀਮਤ ਲਗਭਗ 70,000 ਰੁਪਏ ਹੈ।
ਸ਼ੈਕਸ ਐਂਡ ਹਟਸ, ਗੋਆ
ਗੋਆ ਵਿਚ ਹੋਟਲ ਤੋਂ ਅੱਧੀ ਕੀਮਤ 'ਤੇ ਸ਼ੈਕਸ ਐਂਡ ਹਟਸ ਵਿਚ ਰੁਕਿਆ ਜਾ ਸਕਦਾ ਹੈ। ਇਥੇ ਛੋਟੀਆਂ-ਛੋਟੀਆਂ ਝੋਂਪੜੀਆਂ ਨੁਮਾ ਕਮਰਿਆਂ ਵਿਚ ਰੁਕ ਕੇ ਸਮੁੰਦਰ ਦੀਆਂ ਫੁਹਾਰਾਂ ਵਿਚਾਲੇ ਕੁਦਰਤ ਦਾ ਆਨੰਦ ਮਾਣਿਆ ਜਾ ਸਕਦਾ ਹੈ, ਸੂਰਜ ਡੁੱਬਦਾ ਦੇਖਿਆ ਜਾ ਸਕਦਾ ਹੈ ਜਾਂ ਬੀਚ ਸਾਈਡ 'ਤੇ ਡਿਨਰ ਕੀਤਾ ਜਾ ਸਕਦਾ ਹੈ। ਅੰਜੁਨਾ ਪੱਲੀ ਮਾਰਕੀਟ ਨੇੜੇ ਤੰਤਰ ਬੀਚ ਸ਼ੈਕਸ ਐਂਡ ਹਟਸ ਹੈ, ਜਿਥੇ ਟ੍ਰੀ ਹਾਊਸ ਬੁਕ ਕੀਤਾ ਜਾ ਸਕਦਾ ਹੈ।
ਟ੍ਰੀ-ਹਾਊਸ ਹਾਈਡਅਵੇ,ਬਾਂਧਵਗੜ੍ਹ
ਲਕੜੀ ਦੇ ਇਹ ਹੋਟਲ ਰੂਮ ਜਾਂ ਟੈਂਟ ਤੋਂ ਬਿਹਤਰ ਹਨ। ਮੱਧ ਪ੍ਰਦੇਸ਼ ਦੇ ਬਾਂਧਵਗੜ੍ਹ ਨੈਸ਼ਨਲ ਪਾਰਕ ਤੋਂ 3 ਕਿਲੋਮੀਟਰ ਅਤੇ ਬਾਂਧਵਗੜ੍ਹ ਫੋਰਟ ਤੋਂ 27 ਕਿਲੋਮੀਟਰ ਦੂਰ ਹਨ ਇਹ ਟ੍ਰੀ ਹਾਊਸ। ਇਨ੍ਹਾਂ ਛੋਟੇ ਮੈਨਸ਼ਨਸ ਅੰਦਰ ਫਾਇਰਪਲੇਸ, ਡਾਈਨਿੰਗ ਰੂਮ, ਬਾਰਬੀਕਿਊ ਲਾਈਬ੍ਰੇਰੀ, ਸਪਾ ਅਤੇ ਮਸਾਜ ਸਰਵਿਸ ਹੈ। ਇਥੇ ਇਕ ਰਾਤ ਰੁਕਣ ਦੀ ਕੀਮਤ 12000-13000 ਰੁਪਏ ਹੈ।
ਸਖਤ ਸੁਰੱਖਿਆ ਪ੍ਰਬੰਧਾਂ ਦੌਰਾਨ ਹੈਲੀਕਾਪਟਰ ਰਾਹੀਂ ਮਤਦਾਨ ਦਲ ਰਵਾਨਾ
NEXT STORY