ਨਵੀਂ ਦਿੱਲੀ: ਭਾਰਤੀ ਸੰਵਿਧਾਨ ਨਿਰਮਾਤਾ ਡਾ. ਭੀਮਰਾਓ ਅੰਬੇਡਕਰ ਦੇਸ਼ ਦੀ ਆਜ਼ਾਦੀ ਤੋਂ ਇਲਾਵਾ ਭੇਦਭਾਵ ਦੇ ਖ਼ਿਲਾਫ਼ ਆਪਣੀ ਲੜਾਈ ਲਈ ਵੀ ਇਤਿਹਾਸ ’ਚ ਖ਼ਾਸ ਨਾਂ ਰੱਖਦੇ ਹਨ। ਅੱਜ ਦਾ ਦਿਨ, ਭਾਵ 31 ਮਾਰਚ ਨੂੰ ਉਨ੍ਹਾਂ ਦੇ ਨਾਂ ਨਾਲ ਇਕ ਖ਼ਾਸ ਸਬੰਧ ਹੈ। 31 ਮਾਰਚ ਨੂੰ ਹੀ 1990 ’ਚ ਡਾ. ਭੀਮਰਾਓ ਅੰਬੇਡਕਰ ਨੂੰ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕਰਕੇ ਦੇਸ਼ ਅਤੇ ਸਮਾਜ ਲਈ ਕੀਤੇ ਗਏ ਉਨ੍ਹਾਂ ਦੇ ਕੰਮਾਂ ਨੂੰ ਯਾਦ ਕੀਤਾ ਗਿਆ ਸੀ।
ਆਜ਼ਾਦੀ ਦੇ ਯੋਧਾ ਅਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ
ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੇ ਭਾਰਤ ਨੂੰ ਆਜ਼ਾਦੀ ਦੀ ਲੜਾਈ ’ਚ ਸਰਗਰਮ ਰੂਪ ਨਾਲ ਹਿੱਸਾ ਲਿਆ ਸੀ। ਉੱਧਰ ਦਲਿਤ ਅਧਿਕਾਰਾਂ ਅਤੇ ਸਮਾਜਿਕ ਭੇਦਭਾਵ ਦੇ ਖ਼ਿਲਾਫ਼ ਵੀ ਉਨ੍ਹਾਂ ਨੇ ਲੰਬੀ ਲੜਾਈ ਲੜੀ। ਉਨ੍ਹਾਂ ਨੂੰ ਰਾਸ਼ਟਰ ਦੇ ਸੰਵਿਧਾਨ ਨਿਰਮਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਜਿਸ ਨੂੰ ਉਨ੍ਹਾਂ ਨੇ ਬੇਖੂਬੀ ਨਿਭਾਇਆ। ਆਜ਼ਾਦੀ ਤੋਂ ਬਾਅਦ ਉਹ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਵੀ ਬਣੇ।
ਬਚਪਨ ਤੋਂ ਹੀ ਪੜ੍ਹਾਈ ’ਚ ਹੁਸ਼ਿਆਰ ਸਨ ਅੰਬੇਡਕਰ
ਡਾ. ਭੀਮਰਾਓ ਅੰਬੇਡਕਰ ਦਾ ਜਨਮ 14 ਅਪ੍ਰੈੱਲ 1891 ਨੂੰ ਇਕ ਦਲਿਤ ਪਰਿਵਾਰ ’ਚ ਹੋਇਆ ਸੀ। ਬਚਪਨ ਤੋਂ ਹੀ ਉਹ ਪੜ੍ਹਣ-ਲਿਖਣ ’ਚ ਹੁਸ਼ਿਆਰ ਸਨ। ਬੰਬਈ ਦੇ ਐਲਫਿਨਸਟੋਨ ਸਕੂਲ ਤੋਂ 1907 ’ਚ ਉਨ੍ਹਾਂ ਨੇ ਮੈਟਰਿਕ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਬੜੌਦਾ ਨਰੇਸ਼ ਸਯਾਜੀ ਰਾਓ ਗਾਇਕਵਾਡ ਦੀ ਫੇਲੋਸ਼ਿਪ ਪਾ ਕੇ ਭੀਮਰਾਓ ਨੇ 1912 ’ਚ ਮੁੰਬਈ ਯੂਨੀਵਰਸਿਟੀ ਤੋਂ ਗ੍ਰੈਜੁਏਟ ਪਾਸ ਕੀਤੀ।
ਪੜ੍ਹੇ-ਲਿਖੇ ਲੋਕਾਂ ’ਚ ਸ਼ਾਮਲ ਸਨ ਡਾ. ਅੰਬੇਡਕਰ
ਅਮਰੀਕਾ ਦੇ ਕੋਲੰਬੀਆ ਯੂਨੀਵਰਸਿਟੀ ਤੋਂ ਐੱਮ.ਏ. ਕਰਨ ਤੋਂ ਬਾਅਦ 1916 ’ਚ ਕੰਲੋਬੀਆ ਯੂਨੀਵਰਸਿਟੀ ਅਮਰੀਕਾ ਤੋਂ ਹੀ ਉਨ੍ਹਾਂ ਨੇ ਪੀ.ਐੱਚ.ਡੀ. ਦੀ ਉਪਾਧੀ ਪ੍ਰਾਪਤ ਕੀਤੀ, ਉਨ੍ਹਾਂ ਦੇ ਪੀ.ਐੱਚ.ਡੀ. ਸੋਧ ਦਾ ਵਿਸ਼ਾ ਸੀ ‘ਬਿ੍ਰਟਿਸ਼ ਅਮਰੀਕਾ ਤੋਂ ਹੀ ਉਨ੍ਹਾਂ ਦੇ ਪ੍ਰਾਂਤੀ ਵਿਤ ਦਾ ਵਿਕੇਂਦਰੀਕਰਣ’। ਡਾ. ਅੰਬੇਡਕਰ ਨੂੰ ਕੋਲੰਬੀਆ ਯੂਨੀਵਰਸਿਟੀ ਨੇ ਐੱਲ.ਐੱਲ.ਡੀ. ਅਤੇ ਉਸਮਾਨੀਆ ਯੂਨੀਵਰਸਿਟੀ ਨੇ ਡੀ.ਲਿਟ ਦੀ ਮਾਨਦ ਉਪਾਧੀਆਂ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਦੇ ਨਾਂ ਦੇ ਨਾਲ ਬੀ.ਏ. ਐੱਮ.ਏ., ਐੱਮ,ਐੱਸ.ਸੀ., ਪੀ.ਐੱਚ.ਡੀ., ਬੈਰੀਸਟਰ, ਡੀ.ਐੱਮ.ਸੀ., ਡੀ.ਲਿਟ ਸਮੇਤ 26 ਉਪਲੱਬਧੀਆਂ ਹਨ।
ਨੋਟ- ਡਾ. ਭੀਮਰਾਓ ਅੰਬੇਡਕਰ ਨੂੰ ਭਾਰਤ ਰਤਨ ਮਿਲਣ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਰਾਹੁਲ ਗਾਂਧੀ ਖ਼ਿਲਾਫ਼ ਕੇਰਲ ਦੇ ਇਕ ਸਾਬਕਾ ਸਾਂਸਦ ਦਾ ਵਿਵਾਦਿਤ ਬਿਆਨ, ਬੋਲੇ- ਕੁੜੀਆਂ ਉਨ੍ਹਾਂ ਤੋਂ ਬਚ ਕੇ ਰਹਿਣ
NEXT STORY