ਸ਼ਾਹਜਹਾਂਪੁਰ— ਯੂ.ਪੀ. ਦੇ ਸ਼ਾਹਜਹਾਂਪੁਰ 'ਚ ਇਕ ਅਜੀਬ ਹੀ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਇਕ ਉਮੀਦਵਾਰ ਲਾੜੇ ਦੇ ਰੂਪ 'ਚ ਘੋੜੇ 'ਤੇ ਸਵਾਰ ਹੋ ਕੇ ਬੈਂਡ-ਬਾਜੇ ਨਾਲ ਬਾਰਾਤ ਲੈ ਕੇ ਨਾਮਜ਼ਦਗੀ ਭਰਨ ਪਹੁੰਚਿਆ। ਸ਼ਾਹਜਹਾਂਪੁਰ ਸੀਟ ਲਈ ਲੋਕ ਸਭਾ ਚੋਣਾਂ 'ਚ ਸੰਯੁਕਤ ਵਿਕਾਸ ਪਾਰਟੀ ਦੇ ਉਮੀਦਵਾਰ ਵੈਧਰਾਜ ਕਿਸ਼ਨ ਸੋਮਵਾਰ ਨੂੰ ਇਸ ਇਸ ਅਨੋਖੇ ਅੰਦਾਜ 'ਚ ਪਰਚਾ ਦਾਖਲ ਕਰਨ ਪੁੱਜੇ। ਕਿਸ਼ਨ ਸਿਰ 'ਤੇ ਸਿਹਰਾ ਬੰਨ੍ਹ ਕੇ, ਘੋੜੀ 'ਤੇ ਸਵਾਰ ਹੋ ਕੇ ਅਤੇ ਬੈਂਡ ਬਾਜੇ ਨਾਲ ਬਾਰਾਤੀਆਂ ਨਾਲ ਨੱਚਦੇ ਹੋਏ ਨਾਮਜ਼ਦਗੀ ਲਈ ਪੁੱਜੇ। ਹਾਲਾਂਕਿ ਕਲੈਕਟਰੇਟ ਤੋਂ ਪਹਿਲਾਂ ਹੀ ਉਸ ਦੀ ਬਾਰਾਤ ਨੂੰ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਉਹ ਕਲੈਕਟਰੇਟ ਤੱਕ ਪੈਦਲ ਹੀ ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਰਾਜਨੀਤੀ ਦੇ ਜੁਆਈ ਹਨ ਅਤੇ ਉਨ੍ਹਾਂ ਦੀ ਲਾੜੀ 28 ਮਈ ਤੋਂ ਬਾਅਦ ਆਏਗੀ।
3 ਵਾਰ ਲੜ ਚੁਕੇ ਹਨ ਲੋਕ ਸਭਾ ਚੋਣਾਂ
ਕਿਸ਼ਨ ਦੀ ਇਹ ਬਾਰਾਤ ਸਾਰਿਆਂ ਦੇ ਆਕਰਸ਼ਨ ਦਾ ਕੇਂਦਰ ਬਣ ਗਈ। ਉਹ ਪਹਿਲਾਂ ਵੀ ਕਈ ਚੋਣਾਂ ਲੜ ਚੁਕੇ ਹਨ। ਉਨ੍ਹਾਂ ਨੇ ਆਪਣੀ ਪਹਿਲੀ ਚੋਣ ਕਰੀਬ 3 ਦਹਾਕੇ ਪਹਿਲਾਂ ਮੁਹੱਲੇ ਦੇ ਵਾਰਡ ਮੈਂਬਰ ਲਈ ਲੜੀ ਸੀ। ਉਹ ਹੁਣ ਤੱਕ 3 ਵਾਰ ਲੋਕ ਸਭਾ ਚੋਣਾਂ ਲੜ ਚੁਕੇ ਹਨ। ਇਸ ਵਾਰ ਨਾਮਜ਼ਦਗੀ ਕਰਨ ਅਤੇ ਵੋਟ ਮੰਗਣ ਲਈ ਉਨ੍ਹਾਂ ਨੇ ਅਨੋਖਾ ਤਰੀਕਾ ਚੁਣਿਆ ਹੈ।
ਮਾਂ ਵੈਸ਼ਨੋ ਦੇਵੀ ਦੇ ਦਰਬਾਰ 'ਚ ਸੋਮਵਾਰ ਪਹੁੰਚੇ 84600 ਸ਼ਰਧਾਲੂ
NEXT STORY