ਕਟੜਾ, (ਅਮਿਤ)- ਵੀਰਵਾਰ ਨੂੰ ਬੇਸ ਕੈਂਪ ਕਟੜਾ ਸਮੇਤ ਆਸਪਾਸ ਦੇ ਖੇਤਰਾਂ ’ਚ ਮੌਸਮ ’ਚ ਕੁਝ ਸੁਧਾਰ ਹੋਇਆ ਪਰ ਵੈਸ਼ਣੋ ਦੇਵੀ ਯਾਤਰਾ ਨੂੰ ਸ਼੍ਰਾਇਨ ਬੋਰਡ ਵੱਲੋਂ ਵੀਰਵਾਰ ਨੂੰ ਤੀਸਰੇ ਦਿਨ ਵੀ ਮੁਲਤਵੀ ਹੀ ਰੱਖਿਆ ਗਿਆ। ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਇਨ ਬੋਰਡ ਵੱਲੋਂ ਨਿਹਾਰਕਾ ਕੰਪਲੈਕਸ ’ਚ ਸ਼ਰਧਾਲੂਆਂ ਦੇ ਮੁਫਤ ਠਹਿਰਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮੌਸਮ ਖ਼ਰਾਬ ਹੋਣ ਕਾਰਨ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਇਨ ਬੋਰਡ ਨੇ ਦੁਪਹਿਰ ਇਕ ਵਜੇ ਦੇ ਕਰੀਬ ਸਾਵਧਾਨੀ ਵਜੋਂ ਵੈਸ਼ਣੋ ਦੇਵੀ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਸੀ।
ਹੋਟਲ ਐਸੋਸੀਏਸ਼ਨ ਕਟੜਾ ਨੇ ਕੀਤਾ ਸ਼ਰਧਾਲੂਆਂ ਨੂੰ ਮੁਫਤ ਕਮਰੇ ਮੁਹੱਈਆ ਕਰਾਉਣ ਦਾ ਐਲਾਨ
ਵੈਸ਼ਣੋ ਦੇਵੀ ਯਾਤਰਾ ਮੁਲਤਵੀ ਹੋਣ ਕਾਰਨ ਕਟੜਾ ’ਚ ਰੁਕੇ ਸ਼ਰਧਾਲੂਆਂ ਲਈ ਹੋਟਲ ਐਸੋਸੀਏਸ਼ਨ ਕਟੜਾ ਨੇ ਮੁਫਤ ਕਮਰੇ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਓਧਰ, ਹੋਟਲ ਐਸੋਸੀਏਸ਼ਨ ਵੱਲੋਂ ਯਾਤਰਾ ਰਸਤੇ ’ਤੇ ਹੋਏ ਜ਼ਮੀਨ ਖਿਸਕਣ ਦੌਰਾਨ ਜ਼ਖ਼ਮੀ ਹੋਏ ਯਾਤਰੀਆਂ ਦੇ ਪਰਿਵਾਰਾਂ ਲਈ ਇਲਾਜ ਦੌਰਾਨ ਨਾਰਾਇਣਾ ਮੈਡੀਕਲ ਸੈਂਟਰ ਕੰਪਲੈਕਸ ’ਚ ਵੀ ਮੁਫਤ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਜਾਣਕਾਰੀ ਹੋਟਲ ਐਸੋਸੀਏਸ਼ਨ ਕਟੜਾ ਦੇ ਪ੍ਰਧਾਨ ਰਾਕੇਸ਼ ਵਜ਼ੀਰ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਕਟੜਾ ਦੇ ਰੇਲਵੇ ਸਟੇਸ਼ਨ ਕੰਪਲੈਕਸ ਸਮੇਤ ਹੋਰ ਥਾਵਾਂ ’ਤੇ ਲੰਗਰ ਲੱਗੇ ਹਨ। ਅਜਿਹੇ ’ਚ ਜਦੋਂ ਤੱਕ ਯਾਤਰਾ ਬਹਾਲ ਨਹੀਂ ਹੁੰਦੀ, ਉਦੋਂ ਤੱਕ ਹੋਟਲ ਸੰਗਠਨ ਵੱਲੋਂ ਯਾਤਰੀਆਂ ਨੂੰ ਕਮਰਿਆਂ ਦੀ ਸਹੂਲਤ ਬਿਲਕੁਲ ਮੁਫਤ ਮੁਹੱਈਆ ਕਰਵਾਈ ਜਾਵੇਗੀ।
'ਹਮ ਦੋ ਹਮਾਰੇ ਤੀਨ', ਹਰ ਪਰਿਵਾਰ 'ਚ ਹੋਣੇ ਚਾਹੀਦੇ ਹਨ 3 ਬੱਚੇ
NEXT STORY