ਨੋਇਡਾ- ਇਕ ਨੌਜਵਾਨ ਨੇ ਆਪਣੀ ਵਿਆਹ ਕਰਨ ਤੋਂ ਇਨਕਾਰ ਕਰਨ 'ਤੇ ਪ੍ਰੇਮਿਕਾ ਦਾ ਚਾਕੂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਵਰਿੰਦਰ (27) ਵਾਸੀ ਵਿਜੇ ਨਗਰ, ਗਾਜ਼ੀਆਬਾਦ ਵਜੋਂ ਹੋਈ ਹੈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਇਹ ਘਟਨਾ ਨੋਇਡਾ ਦੇ ਗੌਤਮਬੁੱਧ ਨਗਰ ਜ਼ਿਲ੍ਹੇ 'ਚ ਵਾਪਰੀ। ਉਸ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਨੂੰ ਬਾਦਲਪੁਰ ਥਾਣਾ ਖੇਤਰ ਦੇ ਜੀ.ਟੀ. ਰੋਡ ਨੇੜੇ ਸਤਿਅਮ ਰੈਜ਼ੀਡੈਂਸੀ ਕਾਲੋਨੀ 'ਚ ਵਾਪਰੀ, ਜਿੱਥੇ ਵਰਿੰਦਰ ਨੇ ਰਾਜੇਸ਼ ਕੁਮਾਰ ਦੇ ਘਰ ਦਾਖ਼ਲ ਹੋ ਕੇ ਉਸ ਦੀ ਧੀ ਰਾਖੀ (23) 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਲਾੜੀ ਦਾ ਦੇਰ ਤੱਕ ਨਹਾਉਣ ਦਾ ਸ਼ੌਂਕ ਸਹੁਰੇ ਪਰਿਵਾਰ ਨੂੰ ਪਿਆ ਮਹਿੰਗਾ, ਪੂਰਾ ਮਾਮਲਾ ਜਾਣ ਹੋ ਜਾਓਗੇ ਹੈਰਾਨ
ਪੁਲਸ ਦੇ ਡਿਪਟੀ ਕਮਿਸ਼ਨਰ (ਜ਼ੋਨ-2) ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ ਰਾਖੀ ਨੂੰ ਗੰਭੀਰ ਹਾਲਤ 'ਚ ਗਾਜ਼ੀਆਬਾਦ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਐਤਵਾਰ ਨੂੰ ਵਰਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੱਜ ਤੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਪੁਲਸ ਡਿਪਟੀ ਕਮਿਸ਼ਨਰ ਨੇ ਕਿਹਾ,''ਜਾਂਚ 'ਚ ਸਾਹਮਣੇ ਆਇਆ ਹੈ ਕਿ ਰਾਖੀ ਅਤੇ ਵਰਿੰਦਰ ਦੇ ਪਰਿਵਾਰ ਇਕ ਦੂਜੇ ਨੂੰ ਜਾਣਦੇ ਹਨ। ਦੋਵੇਂ ਪਰਿਵਾਰ ਪਹਿਲਾਂ ਮੇਰਠ 'ਚ ਇਕੱਠੇ ਰਹਿੰਦੇ ਸਨ। ਵਰਿੰਦਰ ਦਾ ਰਿਸ਼ਤਾ ਰਾਖੀ ਨਾਲ ਤੈਅ ਹੋ ਗਿਆ ਸੀ ਪਰ ਲੜਕੀ ਪੱਖ ਦੀ ਸ਼ਰਤ ਸੀ ਕਿ ਮੁੰਡੇ ਨੂੰ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਹੀ ਵਿਆਹ ਹੋਵੇਗਾ ਪਰ ਵਰਿੰਦਰ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਰਹੀ ਸੀ ਅਤੇ ਉਹ ਵਿਆਹ ਦਾ ਦਬਾਅ ਬਣਾਉਣ ਲਈ ਸ਼ਨੀਵਾਰ ਨੂੰ ਰਾਖੀ ਦੇ ਘਰ ਗਿਆ। ਰਾਖੀ ਅਤੇ ਉਸ ਦੀ ਮਾਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ ਵੀਰੇਂਦਰ ਨੇ ਰਾਖੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।'' ਅਵਸਥੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ਾਸ ਖ਼ਬਰ: ਹੁਣ ਘਰ ਬੈਠੇ ਆਨਲਾਈਨ ਖਰੀਦ ਸਕਦੇ ਹੋ ਸਸਤੀਆਂ ਦਾਲਾਂ, ਜਾਣੋ ਕੀਮਤ
NEXT STORY