ਨੈਸ਼ਨਲ ਡੈਸਕ- ਵੀਜ਼ਾ ਅਰਜ਼ੀ ਖਾਰਜ ਕੀਤੇ ਜਾਣ ਖ਼ਿਲਾਫ਼ ਦਰਜ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਬੰਬੇ ਹਾਈ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਮੈਰਿਜ ਰਜਿਸਟਰੇਸ਼ਨ ਅਤੇ ਵਿਆਹ ਗੈਰ-ਕਾਨੂੰਨੀ ਹੈ ਜਾਂ ਨਹੀਂ, ਇਸ ਨਾਲ ਜੁੜਿਆ ਮੁੱਦਾ ਸੀ, ਜਿਸ 'ਤੇ 2 ਜੱਜਾਂ ਦੀ ਬੈਂਚ ਨੇ ਅਹਿਮ ਟਿੱਪਣੀਆਂ ਕੀਤੀਆਂ ਅਤੇ ਲੋਕਾਂ ਨੂੰ ਇਸ ਮਾਮਲੇ ਰਾਹੀਂ ਅਹਿਮ ਜਾਣਕਾਰੀ ਦਿੱਤੀ। ਜੱਜ ਗਿਰੀਸ਼ ਕੁਲਕਰਣੀ ਅਤੇ ਜੱਜ ਅਦਵੈਤ ਸੇਠਨਾ ਦੀ ਬੈਂਚ ਨੇ ਕਿਹਾ ਕਿ ਵਿਸ਼ੇਸ਼ ਵਿਆਹ ਐਕਟ ਦੇ ਅਧੀਨ ਵਿਆਹ ਨੂੰ ਸਿਰਫ਼ ਇਸ ਲਈ ਗੈਰ-ਕਾਨੂੰਨੀ ਨਹੀਂ ਕਹਿ ਸਕਦੇ, ਕਿਉਂਕਿ ਪਤੀ ਜਾਂ ਪਤਨੀ ਦੋਵਾਂ 'ਚੋਂ ਕੋਈ ਵੀ 30 ਦਿਨ ਤੱਕ ਉਸ ਜ਼ਿਲ੍ਹੇ 'ਚ ਨਹੀਂ ਰਿਹਾ, ਜਿੱਥੇ ਮੈਰਿਜ ਰਜਿਸਟਰੇਸ਼ਨ ਹੋਇਆ ਸੀ। ਵਿਸ਼ੇਸ਼ ਵਿਆਹ ਐਕਟ 1954 ਦੇ ਅਧੀਨ ਕਾਨੂੰਨੀ ਤੌਰ 'ਤੇ ਵੈਧ ਵਿਆਹ ਨੂੰ ਸਿਰਫ਼ ਇਸ ਲਈ ਗੈਰ-ਕਾਨੂੰਨੀ ਜਾਂ ਰੱਦ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਪਤੀ-ਪਤਨੀ 'ਚੋਂ ਕਿਸੇ ਨੇ ਐਕਟ ਦੀ ਧਾਰਾ 5 ਦੀ ਪਾਲਣਾ ਨਹੀਂ ਕੀਤੀ ਹੈ, ਜਿਸ ਦੇ ਅਧੀਨ ਉਨ੍ਹਾਂ 'ਚੋਂ ਇਕ ਨੂੰ ਉਸ ਜ਼ਿਲ੍ਹੇ 'ਚ 30 ਦਿਨ ਤੱਕ ਰਹਿਣਾ ਜ਼ਰੂਰੀ ਹੈ, ਜਿੱਥੇ ਉਨ੍ਹਾਂ ਨੇ ਆਪਣੇ ਵਿਆਹ ਦਾ ਰਜਿਸਟਰੇਸ਼ਨ ਕਰਵਾਇਆ ਹੈ।
ਇਹ ਵੀ ਪੜ੍ਹੋ : ਲਾੜੀ ਨੂੰ ਨਹੀਂ ਪਸੰਦ ਆਇਆ ਲਹਿੰਗਾ, ਬਿਨਾਂ ਵਿਆਹ ਕੀਤੇ ਅੰਮ੍ਰਿਤਸਰ ਮੋੜੀ ਬਾਰਾਤ
ਇਕ ਰਿਪੋਰਟ ਅਨੁਸਾਰ, ਮਾਮਲੇ 'ਚ ਫੈਸਲਾ 28 ਫਰਵਰੀ ਦਿਨ ਸ਼ੁੱਕਰਵਾਰ ਨੂੰ ਸੁਣਾਇਆ ਗਿਆ। ਜੱਜ ਗਿਰੀਸ਼ ਕੁਲਕਰਣੀ ਅਤੇ ਜੱਜ ਅਦਵੈਤ ਸੇਠਣਾ ਦੀ ਬੈਂਚ ਨੇ ਕਿਹਾ ਕਿ ਵਿਸ਼ੇਸ਼ ਵਿਆਹ ਐਕਟ ਦੇ ਅਧੀਨ ਮੈਰਿਜ ਰਜਿਸਟਰਾਰ ਵਲੋਂ ਇਕ ਵਾਰ ਮੈਰਿਜ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਉਹ ਵਿਆਹ ਹੋਣ ਦਾ ਸਬੂਤ ਬਣ ਜਾਂਦਾ ਹੈ, ਜਦੋਂ ਤੱਕ ਇਸ ਨੂੰ ਅਦਾਲਤ ਵਲੋਂ ਰੱਦ ਨਹੀਂ ਕਰ ਦਿੱਤਾ ਜਾਂਦਾ। ਜੇਕਰ ਮੈਰਿਜ ਰਜਿਸਟਰੇਸ਼ਨ ਲਈ ਜ਼ਰੂਰੀ ਸ਼ਰਤਾਂ ਪੂਰੀਆਂ ਹਨ ਤਾਂ ਇਹ ਜ਼ਰੂਰੀ ਨਹੀਂ ਕਿ ਪਤੀ-ਪਤਨੀ ਦੋਵਾਂ 'ਚੋਂ ਕੋਈ ਵਿਆਹ ਦੇ 30 ਦਿਨ ਤੱਕ ਉਸ ਸ਼ਹਿਰ 'ਚ ਰਹੇ, ਜਿੱਥੇ ਰਜਿਸਟਰੇਸ਼ਨ ਹੋਇਆ ਹੈ। ਰਿਪੋਰਟ ਅਨੁਸਾਰ ਦਾਇਰ ਪਟੀਸ਼ਨ 'ਚ ਜਰਮਨ ਦੂਤਘਰ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ। 8 ਜਨਵਰੀ 2025 ਨੂੰ ਇਕ ਆਦੇਸ਼ ਜਾਰੀ ਕਰ ਕੇ ਜਰਮਨ ਦੂਤਘਰ ਨੇ ਪ੍ਰਿਯੰਕਾ ਬੈਨਰਜੀ ਦੀ ਵੀਜ਼ਾ ਐਪਲੀਕੇਸ਼ਨ ਖਾਰਜ ਕਰ ਦਿੱਤੀ ਸੀ। ਪ੍ਰਿਯੰਕਾ ਦਾ ਵਿਆਹ ਰਾਹੁਲ ਵਰਮਾ ਨਾਲ 23 ਨਵੰਬਰ 2023 ਨੂੰ ਹੋਇਆ ਸੀ ਅਤੇ ਵਿਆਹ ਹੋਣ ਤੋਂ ਬਾਅਦ ਜਰਮਨੀ ਜਾਣ ਲਈ ਵੀਜ਼ਾ ਐਪਲੀਕੇਸ਼ ਦਿੱਤੀ ਸੀ ਪਰ ਜਰਮਨ ਦੂਤਘਰ ਨੇ ਆਪਣੇ ਆਦੇਸ਼ 'ਚ ਕਿਹਾ ਕਿ ਪਟੀਸ਼ਨਕਰਤਾ ਪ੍ਰਿਯੰਕਾ ਬੈਨਰਜੀ ਅਤੇ ਰਾਹੁਲ ਵਰਮਾ ਦੇ ਵਿਆਹ ਨੂੰ ਵੈਧ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਉਹ ਐਕਟ ਦੀ ਧਾਰਾ 5 ਦੀ ਪਾਲਣਾ ਕਰਨ 'ਚ ਅਸਫ਼ਲ ਰਹੇ ਹਨ। ਉਨ੍ਹਾਂ 'ਚੋਂ ਕੋਈ ਵੀ ਸੰਬੰਧਤ ਜ਼ਿਲ੍ਹੇ 'ਚ ਨਹੀਂ ਰਹਿੰਦਾ ਸੀ, ਜਿੱਥੇ ਉਨ੍ਹਾਂ ਦਾ ਵਿਆਹ ਰਜਿਸਟਰਡ ਸੀ। ਇਸ ਮੁੱਦੇ 'ਤੇ ਵਿਚਾਰ ਕਰਦੇ ਹੋਏ ਜੱਜਾਂ ਨੇ ਕਿਹਾ ਕਿ ਐਕਟ ਦੀ ਧਾਰਾ 13 'ਚ ਮੈਰਿਜ ਸਰਟੀਫਿਕੇਸ਼ਨ ਦਾ ਪ੍ਰਬੰਧ ਹੈ, ਜਿਸ ਅਨੁਸਾਰ ਜਦੋਂ ਵਿਆਹ ਸੰਪੰਨ ਹੋ ਜਾਂਦਾ ਹੈ ਤਾਂ ਉਸ ਨੂੰ ਮੈਰਿਜ ਸਰਟੀਫਿਕੇਟ ਬੁੱਕ 'ਚ ਦਰਜ ਕਰ ਕੇ ਇਕ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਹੈ। ਇਸ ਦੌਰਾਨ ਰਿਕਾਰਡ ਦਰਜ ਕਰਦੇ ਸਮੇਂ ਪਰਿਵਾਰ ਅਤੇ 3 ਹੋਰ ਗਵਾਹਾਂ ਵਲੋਂ ਦਸਤਖ਼ਤ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Haryana MC Election Voting : ਨਗਰ ਨਿਗਮ ਲਈ ਵੋਟਿੰਗ ਖ਼ਤਮ, ਸ਼ਾਮ 6 ਵਜੇ ਤੱਕ 41.8 ਫੀਸਦੀ ਪਈਆਂ ਵੋਟਾਂ
NEXT STORY