ਪਾਨੀਪਤ- ਲਾੜੇ ਤੇ ਉਸ ਦੇ ਪਰਿਵਾਰ ਵਲੋਂ ਦਾਜ ਦੀ ਡਿਮਾਂਡ 'ਤੇ ਬਿਨਾਂ ਵਿਆਹ ਬਾਰਾਤ ਵਾਪਸ ਜਾਣ ਦੀਆਂ ਖ਼ਬਰਾਂ ਤਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਲਾੜੀ ਪੱਖ ਦੀ ਅਜੀਬ ਡਿਮਾਂਡ ਪੂਰੀ ਨਾ ਹੋਣ 'ਤੇ ਬਾਰਾਤ ਵਾਪਸ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾੜੀ ਪੱਖ ਨੂੰ ਲਾੜੇ ਵਾਲਿਆਂ ਵਲੋਂ ਲਿਆਂਦਾ ਲਹਿੰਗਾ ਪਸੰਦ ਨਹੀਂ ਆਇਆ। ਨਾਲ ਹੀ ਆਰਟੀਫੀਸ਼ੀਅਲ ਗਹਿਣੇ ਲਿਆਉਣ ਤੋਂ ਨਾਰਾਜ਼ ਹੋ ਗਏ। ਇਸ 'ਤੇ ਕੁੜੀ ਵਾਲਿਆਂ ਨੇ ਬਾਰਾਤ ਵਾਪਸ ਭੇਜ ਦਿੱਤੀ। ਦੋਵਾਂ ਪੱਖਾਂ 'ਚ ਵਿਵਾਦ ਵਧਿਆ ਤਾਂ ਡਾਇਲ 112 ਰਾਹੀਂ ਸੂਚਨਾ ਮਿਲਦੇ ਪੁਲਸ ਵੀ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ। ਇਹ ਘਟਨਾ ਐਤਵਾਰ ਰਾਤ ਪਾਨੀਪਤ ਦੇ ਮਾਡਲ ਟਾਊਨ ਦੀ ਭਾਟੀਆ ਕਾਲੋਨੀ ਸਥਿਤ ਇਕ ਮੈਰਿਜ ਹਾਲ 'ਚ ਆਯੋਜਿਤ ਵਿਆਹ ਸਮਾਰੋਹ 'ਚ ਹੋਈ। ਕੁੜੀ ਦੀ ਮਾਂ ਨੇ ਦੱਸਿਆ,''ਮੈਂ ਮਿਹਨਤ ਮਜ਼ਦੂਰੀ ਕਰਦੀ ਹਾਂ। 25 ਅਕਤੂਬਰ 2024 ਨੂੰ ਪੰਜਾਬ ਦੇ ਅੰਮ੍ਰਿਤਸਰ 'ਚ ਛੋਟੀ ਧੀ ਦਾ ਰਿਸ਼ਤਾ ਤੈਅ ਕੀਤਾ ਸੀ। ਦੂਜੀ ਜਗ੍ਹਾ ਵੱਡੀ ਧੀ ਦਾ ਰਿਸ਼ਤਾ ਕੀਤਾ। ਵੱਡੀ ਧੀ ਦੇ ਸਹੁਰੇ ਵਾਲਿਆਂ ਨੇ 2 ਸਾਲ ਬਾਅਦ ਵਿਆਹ ਕਰਨ ਦੀ ਗੱਲ ਕਹੀ। ਮੈਂ ਛੋਟੀ ਧੀ ਦਾ ਵਿਆਹ ਵੀ ਵੱਡੀ ਧੀ ਦੇ ਵਿਆਹ ਨਾਲ ਕਰਨ ਦੀ ਸੋਚੀ ਪਰ ਰਿਸ਼ਤਾ ਹੁੰਦੇ ਹੀ ਮੁੰਡੇ ਵਾਲੇ ਵਿਆਹ ਲਈ ਦਬਾਅ ਬਣਾਉਣ ਲੱਗੇ। ਅਸੀਂ 23 ਫਰਵਰੀ ਨੂੰ ਵਿਆਹ ਤੈਅ ਕਰ ਦਿੱਤਾ। ਅੰਮ੍ਰਿਤਸਰ ਤੋਂ ਬਾਰਾਤ ਆਈ ਅਤੇ ਮੁੰਡੇ ਵਾਲੇ ਲਾੜੀ ਲਈ ਪੁਰਾਣਾ ਲਹਿੰਗਾ ਅਤੇ ਗਹਿਣੇ ਵੀ ਆਰਟੀਫੀਸ਼ੀਅਲ (ਨਕਲੀ) ਲੈ ਕੇ ਆਏ। ਜੈਮਾਲਾ ਤੱਕ ਨਹੀਂ ਲਿਆਏ। ਅਸੀਂ ਕਾਰਨ ਪੁੱਛਿਆ ਤਾਂ ਕਿਹਾ ਕਿ ਸਾਡੇ ਇੱਥੇ ਜੈਮਾਲਾ ਦੀ ਪਰੰਪਰਾ ਨਹੀਂ ਹੈ। ਉਹ ਹੱਥੋਪਾਈ ਕਰ ਕੇ ਤਲਵਾਰ ਤੱਕ ਕੱਢ ਕੇ ਕੁੱਟਮਾਰ 'ਤੇ ਉਤਾਰੂ ਹੋ ਗਏ। ਵਿਆਹ ਤੋਂ ਪਹਿਲਾਂ ਉਨ੍ਹਾਂ ਲੋਕਾਂ ਦਾ ਇਹ ਹਾਲ ਹੈ ਤਾਂ ਬਾਅਦ 'ਚ ਧੀ ਕਿਵੇਂ ਠੀਕ ਰਹਿ ਪਾਉਂਦੀ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਉੱਥੇ ਹੀ ਲਾੜੇ ਦੇ ਭਰਾ ਨੇ ਕਿਹਾ,''ਅਸੀਂ ਵਿਆਹ ਲਈ ਕਰੀਬ 2 ਸਾਲ ਦਾ ਸਮਾਂ ਮੰਗਿਆ ਸੀ ਪਰ ਕੁੜੀ ਵਾਲੇ ਵਾਰ-ਵਾਰ ਦਬਾਅ ਬਣਾਉਂਦੇ ਰਹੇ। ਸਾਡੇ ਤੋਂ 10 ਹਜ਼ਾਰ ਰੁਪਏ ਹਾਲ ਬੁੱਕ ਕਰਵਾਉਣ ਦੇ ਨਾਂ 'ਤੇ ਲਏ। ਲਹਿੰਗਾ ਕਦੇ 20 ਹਜ਼ਾਰ ਤਾਂ ਕਦੇ 30 ਰੁਪਏ ਦਾ ਦੱਸਿਆ। ਅਸੀਂ ਅਜੇ ਨਵਾਂ ਘਰ ਬਣਾਇਆ ਸੀ। ਕਿਸੇ ਤਰ੍ਹਾਂ ਵਿਆਜ਼ 'ਤੇ ਪੈਸੇ ਲੈ ਕੇ ਸਾਡੇ ਤੋਂ ਜੋ ਬਣਿਆ, ਉਹ ਅਸੀਂ ਲੈ ਕੇ ਆਏ ਸੀ। ਪਹਿਲੇ ਕੁੜੀ ਦੀ ਨਾਨੀ ਨੇ ਕਿਹਾ ਕਿ 5 ਸੋਨੇ ਦੇ ਗਹਿਣੇ ਬਣਵਾ ਕੇ ਲਿਆਓ। ਦਿੱਲੀ ਚਾਂਦਨੀ ਚੌਕ ਤੋਂ ਲਹਿੰਗਾ ਮੰਗਵਾਓ। ਜੋ ਅਸੀਂ ਲਹਿੰਗਾ ਲੈ ਕੇ ਆਏ, ਉਸ ਨੂੰ ਪੁਰਾਣਾ ਦੱਸ ਕੇ ਫੇਰੇ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ। 35 ਹਜ਼ਾਰ 'ਚ ਗੱਡੀ ਕਿਰਾਏ 'ਤੇ ਲੈ ਕੇ ਆਏ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ 26 ਲੱਖ ਪਰਿਵਾਰਾਂ ਨਾਲ ਜੁੜੀ ਵੱਡੀ ਖ਼ਬਰ, ਆਧਾਰ ਕਾਰਡਾਂ ਬਾਰੇ Order ਜਾਰੀ
NEXT STORY