ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਇਕ ਅਨੋਖਾ ਨਿਕਾਹ ਦੇਖਣ ਮਿਲਿਆ। ਜਿਸ 'ਚ ਘਰ ਵਾਲੇ-ਬਰਾਤੀ ਅਤੇ ਲਾੜੀ ਤਾਂ ਸ਼ਾਮਲ ਹੋਏ ਪਰ ਲਾੜੇ ਨੇ ਅਮਰੀਕਾ ਤੋਂ ਬਿਨਾਂ ਆਏ ਹੀ ਨਿਕਾਹ ਕਬੂਲ ਕਰ ਲਿਆ। ਅਮਰੀਕਾ 'ਚ ਕੋਰੋਨਾ ਦੀ ਦਵਾਈ 'ਤੇ ਰਿਸਰਚ ਕਰ ਰਹੇ ਵਿਗਿਆਨੀ ਡਾਕਟਰ ਹਾਦੀ ਹਸਨ ਦਾ ਨਿਕਾਹ ਸਯਾਨਾ ਦੀ ਰਹਿਣ ਵਾਲੀ ਕਹਿਕਸ਼ਾ ਨਾਲ ਤੈਅ ਹੋਇਆ ਸੀ। ਉਨ੍ਹਾਂ ਦਾ ਨਿਕਾਹ ਆਨਲਾਈਨ ਮਾਧਿਅਮ ਨਾਲ ਹੋਇਆ। ਜਿੱਥੇ ਅਮਰੀਕਾ 'ਚ ਬੈਠੇ ਲਾੜੇ ਦੀ ਬਰਾਤ ਦਾ ਸਯਾਨਾ ਨਗਰ 'ਚ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਹੋਇਆ। ਉੱਥੇ ਹੀ ਸਮਾਜਿਕ ਦੂਰੀ ਨਾਲ ਨਿਕਾਹ ਦੀਆਂ ਸਾਰੀਆਂ ਰਸਮਾਂ ਦੇ ਨਾਲ ਸ਼ਹਿਨਾਈ ਅਤੇ ਬਾਜੇ ਵੀ ਵਜੇ।
ਇਹ ਵੀ ਪੜ੍ਹੋ : ਮਾਪੇ ਕਰ ਰਹੇ ਸਨ ਜਨਮ ਦਿਨ ਦੀਆਂ ਤਿਆਰੀਆਂ, ਖੇਡ-ਖੇਡ 'ਚ 12 ਸਾਲਾ ਬੱਚੇ ਨੇ ਲਗਾ ਲਿਆ ਫਾਹਾ
ਕੋਰੋਨਾ ਦੀ ਦਵਾਈ 'ਤੇ ਰਿਸਰਚ ਕਰ ਰਹੇ ਹਨ ਡਾਕਟਰ ਹਾਦੀ
ਦਰਅਸਲ ਸਯਾਨਾ ਦੇ ਮੋਹੱਲਾ ਚੌਧਰੀਅਨ ਦੇ ਰਹਿਣ ਵਾਲੇ ਏਹਤੇਸ਼ਾਮ ਦੀ ਧੀ ਕਹਿਕਸ਼ਾ ਦਾ ਰਿਸ਼ਤਾ ਹਾਪੁੜ ਵਾਸੀ ਵਿਗਿਆਨੀ ਹਾਦੀ ਹਸਨ ਨਾਲ ਤੈਅ ਹੋਇਆ ਸੀ। ਡਾਕਟਰ ਹਾਦੀ ਅਮਰੀਕਾ ਦੀ ਯੂਨੀਵਰਸਿਟੀ ਆਫ਼ ਫਲੋਰੀਡਾ 'ਚ ਰਹਿ ਕੇ ਕੋਰੋਨਾ ਵਾਇਰਸ 'ਤੇ ਰਿਸਰਚ ਕਰ ਰਹੇ ਹਨ। ਜਿਸ ਕਾਰਨ ਉਹ ਆਪਣੇ ਵਿਆਹ 'ਚ ਸ਼ਾਮਲ ਹੋਣ ਭਾਰਤ ਨਹੀਂ ਆ ਸਕੇ। ਇਸ ਕਾਰਨ ਵੀਡੀਓ ਕਾਨਫਰੈਂਸਿੰਗ ਰਾਹੀਂ ਡਾਕਟਰ ਹਾਦੀ ਹਸਨ ਨੇ ਕਈ ਮਹਿਮਾਨਾਂ ਦੀ ਮੌਜੂਦਗੀ 'ਚ ਕਹਿਕਸ਼ਾ ਨਾਲ ਨਿਕਾਹ ਕਬੂਲ ਕੀਤਾ। ਲਾੜੀ ਦੇ ਪਿਤਾ ਏਹਤੇਸ਼ਾਮ ਚੌਧਰੀ ਨੇ ਦੱਸਿਆ ਕਿ ਬੁਲੰਦਸ਼ਹਿਰ 'ਚ ਆਨਲਾਈਨ ਵਿਆਹ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ। ਮੁੰਡੇ ਦੇ ਪਿਤਾ ਨੇ ਦੱਸਿਆ ਕਿ ਨਿਕਾਹ ਦੇ ਕਾਗਜ਼ ਇੱਥੋਂ ਅਮਰੀਕਾ ਪਹੁੰਚਾ ਦਿੱਤੇ ਜਾਣਗੇ। ਉੱਥੇ ਹੀ ਉਹ ਕੁੜੀ ਦਾ ਵੀਜ਼ਾ ਅਪਲਾਈ ਕਰ ਦੇਵੇਗਾ। ਜਦੋਂ ਵੀਜ਼ਾ ਮਿਲ ਜਾਵੇਗਾ, ਉਦੋਂ ਮਾਰਚ 'ਚ ਲਾੜਾ ਕੁਝ ਦਿਨ ਦੀਆਂ ਛੁੱਟੀਆਂ 'ਚ ਭਾਰਤ ਆਏਗਾ ਅਤੇ ਉਦੋਂ ਲਾੜੀ ਨੂੰ ਵਿਦਾ ਕਰਵਾ ਕੇ ਅਮਰੀਕਾ ਲੈ ਜਾਵੇਗਾ।
ਇਹ ਵੀ ਪੜ੍ਹੋ : 14 ਅਕਤੂਬਰ ਤੋਂ ਲਾਪਤਾ ਸਨ 3 ਨੌਜਵਾਨ, 42 ਦਿਨਾਂ ਬਾਅਦ ਸਿਰ ਕੱਟੀਆਂ ਲਾਸ਼ਾਂ ਬਰਾਮਦ
ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਗੋਲੀ ਮਾਰ ਕੀਤਾ ਗਿਆ ਹੈ ਕਤਲ
NEXT STORY