ਖੂੰਟੀ- ਝਾਰਖੰਡ 'ਚ ਖੂੰਟੀ ਜ਼ਿਲ੍ਹੇ ਦੇ ਅੜਕੀ ਥਾਣਾ ਖੇਤਰ 'ਚ ਪੋਡਕਾ ਜੰਗਲ ਤੋਂ ਬੁੱਧਵਾਰ ਨੂੰ ਤਿੰਨ ਨੌਜਵਾਨਾਂ ਦੀਆਂ ਸਿਰ ਕੱਟੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ 14 ਅਕਤੂਬਰ ਤੋਂ ਨੌਜਵਾਨਾਂ ਦੇ ਲਾਪਤਾ ਹੋਣ ਨੂੰ ਲੈ ਕੇ ਸੰਬੰਧਤ ਥਾਣੇ 'ਚ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਮਾਮਲੇ ਦੀ ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ 'ਤੇ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹਿਰਾਸਤ 'ਚ ਲਏ ਗਏ ਲੋਕਾਂ ਦੀ ਨਿਸ਼ਾਨਦੇਹੀ 'ਤੇ 42 ਦਿਨਾਂ ਬਾਅਦ ਪੋਡਕਾ ਜੰਗਲ ਤੋਂ ਲਾਪਤਾ ਤਿੰਨੋਂ ਨੌਜਵਾਨਾਂ ਦੀਆਂ ਸਿਰ ਕੱਟੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਤਿੰਨਾਂ ਨੌਜਵਾਨਾਂ ਦੀ ਪਛਾਣ ਮਹੇਂਦਰ ਹੋਰੋ, ਦੁਰਗਾ ਮੁੰਡਾ ਅਤੇ ਮੁੰਡੂਕਾ ਮੁੰਡਾ ਦੇ ਰੂਪ 'ਚ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮਾਪੇ ਕਰ ਰਹੇ ਸਨ ਜਨਮ ਦਿਨ ਦੀਆਂ ਤਿਆਰੀਆਂ, ਖੇਡ-ਖੇਡ 'ਚ 12 ਸਾਲਾ ਬੱਚੇ ਨੇ ਲਗਾ ਲਿਆ ਫਾਹਾ
ਦੋਸਤਾਂ ਨਾਲ ਸਹੁਰੇ ਜਾਣ ਲਈ ਨਿਕਲਿਆ ਸੀ ਮਹੇਂਦਰ
14 ਅਕਤੂਬਰ ਦੀ ਸ਼ਾਮ ਮਹੇਂਦਰ ਹੋਰੋ ਆਪਣੇ ਸਹੁਰੇ ਕੁਰੀਆ ਜਾਣ ਦੀ ਗੱਲ ਕਹਿ ਕੇ ਦੁਰਗਾ ਮੁੰਡਾ ਅਤੇ ਮੁੰਡੂਕਾ ਮੁੰਡਾ ਨਾਲ ਬਾਈਕ 'ਤੇ ਨਿਕਲਿਆ ਸੀ ਪਰ ਮਹੇਂਦਰ ਦੋਸਤਾਂ ਦੇ ਨਾਲ ਨਾ ਤਾਂ ਸਹੁਰੇ ਘਰ ਪਹੁੰਚਿਆ ਅਤੇ ਨਾ ਹੀ ਅਗਲੇ ਦਿਨ ਘਰ ਵਾਪਸ ਆਇਆ। ਪਰਿਵਾਰ ਵਾਲਿਆਂ ਨੇ ਆਪਣੇ ਪੱਧਰ 'ਤੇ ਲੱਭਣਾ ਸ਼ੁਰੂ ਕੀਤਾ ਪਰ ਉਨ੍ਹਾਂ ਨੂੰ ਤਿੰਨਾਂ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਅੜਕੀ ਥਾਣੇ 'ਚ ਇਸ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਕੰਟਰੋਲ ਰੇਖਾ 'ਤੇ ਸ਼ਹੀਦ ਹੋਏ ਕੁਲਦੀਪ ਜਾਧਵ ਦਾ 9 ਦਿਨ ਦੇ ਪੁੱਤ ਨੇ ਕੀਤਾ ਅੰਤਿਮ ਸੰਸਕਾਰ
6 ਜੁਲਾਈ ਨੂੰ ਮਹੇਂਦਰ ਦੀ ਪਤਨੀ ਅਤੇ ਬੱਚੇ ਦਾ ਹੋਇਆ ਸੀ ਕਤਲ
ਇਸੇ ਸਾਲ 6 ਜੁਲਾਈ ਨੂੰ ਮਹੇਂਦਰ ਹੋਰੋ ਦੀ ਪਤਨੀ ਅਤੇ ਬੱਚੇ ਦਾ ਕਤਲ ਉਸ ਦੇ ਵੱਡੇ ਭਰਾ ਨੇ ਜੰਗਲ 'ਚ ਕਰ ਦਿੱਤਾ ਸੀ, ਜਦੋਂ ਕਿ ਦੁਰਗਾ ਮੁੰਡਾ ਰਾਂਚੀ 'ਚ ਰਹਿ ਕੇ ਗੈਰਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਮੁੰਡੂਕਾ ਮੁੰਡਾ ਖੂੰਟੀ ਦੇ ਐੱਸ.ਐੱਸ. ਪਲੱਸ ਟੂ ਸਕੂਲ 'ਚ ਇੰਟਰ ਦਾ ਵਿਦਿਆਰਥੀ ਸੀ।
ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ : 7 ਬੱਚਿਆਂ ਦੇ ਪਿਓ ਨੇ 10 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ
ਚੱਕਰਵਾਤ ਤੂਫ਼ਾਨ 'ਨਿਵਾਰ' ਅਗਲੇ 12 ਘੰਟਿਆਂ 'ਚ ਧਾਰਨ ਕਰੇਗਾ ਭਿਆਨਕ ਰੂਪ
NEXT STORY