ਰਾਂਚੀ - ਝਾਰਖੰਡ ਦੇ ਧਨਬਾਦ ਵਿੱਚ ਇੱਕ ਰੇਲਵੇ ਕਰਮਚਾਰੀ ਦੀ ਪਤਨੀ ਦੀ ਲਾਸ਼ ਉਸ ਦੇ ਸਹੁਰਾ ਘਰ ਵਿੱਚ ਪੱਖੇ ਨਾਲ ਲਟਕਦੀ ਮਿਲੀ। ਬੀਬੀ ਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਫਿਰ ਫਾਹੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ। ਵਾਇਰਲ ਵੀਡੀਓ ਨਾਲ ਧਨਬਾਦ ਵਿੱਚ ਸਨਸਨੀ ਫੈਲ ਗਈ। ਵੀਡੀਓ ਵਿੱਚ ਉਹ ਰੋ-ਰੋ ਕੇ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਵਾਲਿਆਂ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾ ਰਹੀ ਹੈ।
ਇਹ ਵੀ ਪੜ੍ਹੋ- ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਲਈ ਸਹਾਰਾ ਬਣਨਗੇ ਕੈਪਟਨ, ਮੁਫ਼ਤ ਸਿੱਖਿਆ ਸਮੇਤ ਕੀਤੇ ਕਈ ਵੱਡੇ ਐਲਾਨ
ਦਰਅਸਲ, ਇਹ ਮਾਮਲਾ ਧਨਬਾਦ ਦੇ ਧਨਸਾਰ ਥਾਣਾ ਖੇਤਰ ਸਥਿਤ ਮਹਾਵੀਰ ਨਗਰ ਭੂਦਾ ਦਾ ਹੈ। ਜਿੱਥੇ ਬੁੱਧਵਾਰ ਨੂੰ ਰੇਲਵੇ ਕਰਮਚਾਰੀ ਦੀ ਪਤਨੀ ਕੋਮਲ ਪਟੇਲ (21) ਨੇ ਆਤਮ ਹੱਤਿਆ ਕਰ ਲਈ। ਵਾਇਰਲ ਵੀਡੀਓ ਵਿੱਚ ਕੋਮਲ ਰੋ-ਰੋ ਕੇ ਬੋਲ ਰਹੀ ਹੈ ਕਿ ਮੈਂ ਸੁਸਾਈਡ ਕਰਣ ਜਾ ਰਹੀ ਹਾਂ, ਗਲਤੀ ਕੀਤੀ ਸਹੁਰੇ ਘਰ ਆ ਕੇ, ਸਾਰੀ ਪਾਪਾ, ਮੈਂ ਤੁਹਾਡੀ ਗੱਲ ਨਹੀ ਸੁਣੀ। ਮੈਨੂੰ ਲਗਾ ਕਿ ਪਤੀ ਸੁਧਰ ਗਿਆ ਪਰ ਫਿਰ ਉਸ ਨੇ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਮਰਨ ਤੋਂ ਪਹਿਲਾਂ ਪਾਪਾ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਬੇਟੇ ਦਾ ਖਿਆਲ ਰੱਖਣਾ।
ਪੋਸਟਮਾਰਟਮ ਤੋਂ ਬਾਅਦ ਕੋਮਲ ਦੀ ਲਾਸ਼ ਉਸ ਦੇ ਪੇਕੇ ਘਰ ਪਹੁੰਚਿਆ ਤਾਂ ਪਰਿਵਾਰ ਵਾਲਿਆਂ 'ਤੇ ਦੁੱਖ ਦਾ ਪਹਾੜ ਟੁੱਟ ਪਿਆ। ਕੋਮਲ ਦੀ ਮਾਂ ਅਤੇ ਭੈਣ ਨੇ ਚੀਖ-ਚੀਖ ਕੇ ਉਸਦੇ ਪਤੀ ਆਲੋਕ ਅਤੇ ਉਸਦੇ ਪਰਿਵਾਰ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਮੌਕੇ 'ਤੇ ਮੌਜੂਦ ਲੋਕਾਂ ਨੇ ਹੱਥਾਂ ਵਿੱਚ ਕੋਮਲ ਦੀ ਤਸਵੀਰ ਅਤੇ ਜਸਟੀਸ ਫਾਰ ਕੋਮਲ ਲਿਖੀ ਤਖ਼ਤੀਆਂ ਲੈ ਕੇ ਨਿਆਂ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਫਿਰ ਮੁਲਤਵੀ ਹੋਈਆਂ ਦਿੱਲੀ ਯੂਨੀਵਰਸਿਟੀ ਦੀਆਂ ਅੰਤਿਮ ਸਾਲ ਦੀਆਂ ਸਾਲਾਨਾ ਪ੍ਰੀਖਿਆਵਾਂ
ਇਸ ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਿਤਾ ਉਮੇਸ਼ ਪ੍ਰਸਾਦ ਨੇ ਧਨਸਰ ਥਾਣੇ ਵਿੱਚ ਕੋਮਲ ਦੇ ਪਤੀ ਆਲੋਕ ਪ੍ਰਸਾਦ, ਆਲੋਕ ਦੀ ਮਾਂ, ਭੈਣ ਅਤੇ ਭਣੌਈਆ ਖ਼ਿਲਾਫ਼ ਦਹੇਜ ਲਈ ਹੱਤਿਆ ਕਰਣ ਦਾ ਇਲਜ਼ਾਮ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਾਈ। ਉਨ੍ਹਾਂ ਕਿਹਾ ਹੈ ਕਿ ਧੀ ਦੇ ਸਹੁਰਾ-ਘਰ ਵਾਲੇ ਕਾਫ਼ੀ ਦਿਨਾਂ ਤੋਂ ਕਾਰ ਦੀ ਮੰਗ ਕਰ ਰਹੇ ਸਨ। ਦੂਜੇ ਪਾਸੇ ਘਟਨਾ ਤੋਂ ਬਾਅਦ ਹੀ ਆਲੋਕ ਪੂਰੇ ਪਰਿਵਾਰ ਦੇ ਨਾਲ ਫਰਾਰ ਹੈ। ਪੁਲਸ ਮਾਮਲਾ ਦਰਜ ਕਰ ਜਾਂਚ ਪੜਤਾਲ ਵਿੱਚ ਜੁੱਟ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਰੈਮਡੇਸਿਵਿਰ ਤੋਂ ਬਾਅਦ ਬਲੈਕ ਫੰਗਸ ਨਾਲ ਲੜਨ ਵਾਲੇ ਇੰਜੈਕਸ਼ਨ ਦੀ ਕਾਲਾਬਾਜ਼ਾਰੀ, 4 ਗ੍ਰਿਫਤਾਰ
NEXT STORY