ਵੈੱਬ ਡੈਸਕ : ਇੱਕ ਵਿਆਹੇ ਬੰਦੇ ਦੀ ਉਸ ਵੇਲੇ ਸ਼ਾਮਤ ਆ ਗਈ ਜਦੋਂ ਉਸ ਦੀ ਪਤਨੀ ਸਾਹਮਣੇ ਉਸ ਦੀ ਪ੍ਰੇਮਿਕਾ ਬਾਰੇ ਖੁਲਾਸਾ ਹੋ ਗਿਆ। ਦਰਅਸਲ ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਹਸਪਤਾਲ ਪਹੁੰਚਿਆ। ਨੌਜਵਾਨ ਦੀ ਪਤਨੀ ਨੇ ਉਸਨੂੰ ਰੰਗੇ ਹੱਥੀਂ ਫੜ ਲਿਆ, ਜਿਸ ਤੋਂ ਬਾਅਦ ਉਸਨੇ ਡਰ ਦੇ ਮਾਰੇ ਦੋ ਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਦਿੱਤੀ। ਜ਼ਖਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਸਥਿਤੀ ਹੋਰ ਵੀ ਤਣਾਅਪੂਰਨ ਹੋ ਗਈ।
ਸਾਵਧਾਨ! ਹੁਣ ਨਵੀਂ ਤਕਨੀਕ ਨਾਲ ਹੋ ਰਹੀ ਧੋਖਾਧੜੀ, ਮਿੰਟਾਂ 'ਚ ਹੁੰਦੈ ਖਾਤਾ ਖਾਲੀ
ਇਹ ਘਟਨਾ ਘੋਸੀਆਣਾ ਇਲਾਕੇ ਵਿੱਚ ਵਾਪਰੀ, ਜਿੱਥੇ ਨੌਜਵਾਨ ਨੇ ਅਭੈਨਗਰ ਸਥਿਤ ਕਲੋਨੀ 'ਚ ਆਪਣੀ ਪ੍ਰੇਮਿਕਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਪ੍ਰੇਮਿਕਾ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ, ਪਰ ਕੁਝ ਸਮੇਂ ਬਾਅਦ ਨੌਜਵਾਨ ਫਿਰ ਉੱਥੇ ਪਹੁੰਚ ਗਿਆ। ਇਸ ਦੌਰਾਨ ਪਤਨੀ ਨੂੰ ਸ਼ੱਕ ਹੋਇਆ ਅਤੇ ਉਹ ਮੌਕੇ 'ਤੇ ਪਹੁੰਚ ਗਈ। ਆਪਣੀ ਪਤਨੀ ਨੂੰ ਦੇਖਣ ਤੋਂ ਬਾਅਦ, ਨੌਜਵਾਨ ਬਹੁਤ ਡਰ ਗਿਆ ਅਤੇ ਆਪਣੀ ਜਾਨ ਬਚਾਉਣ ਲਈ ਇਮਾਰਤ ਤੋਂ ਛਾਲ ਮਾਰ ਦਿੱਤੀ। ਜ਼ਖਮੀ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਨਵੀਂ ਘਟਨਾ ਸਾਹਮਣੇ ਆਈ।
ਇਹ ਵੀ ਪੜ੍ਹੋ : ਕੀ ਤੁਸੀਂ ਵੀ ਹੋ Candy Crush ਖੇਡਣ ਦੇ ਸ਼ੌਕੀਨ? ਤਾਂ ਹੋ ਜਾਓ ਸਾਵਧਾਨ, ਪੈ ਨਾ ਜਾਏ ਪਛਤਾਉਣਾ
ਹਸਪਤਾਲ 'ਚ ਪਤਨੀ ਅਤੇ ਪ੍ਰੇਮਿਕਾ ਵਿਚਕਾਰ ਝਗੜਾ ਹੋ ਗਿਆ ਤੇ ਗੱਲ ਹੱਥੋਪਾਈ ਤਕ ਪਹੁੰਚ ਗਈ। ਹਸਪਤਾਲ 'ਚ ਲਗਭਗ ਇੱਕ ਘੰਟੇ ਤੱਕ ਹੰਗਾਮਾ ਹੁੰਦਾ ਰਿਹਾ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਸੂਤਰਾਂ ਅਨੁਸਾਰ, ਨੌਜਵਾਨ ਨੇ ਦੋ ਵਾਰ ਵਿਆਹ ਕਰਵਾਇਆ ਸੀ। ਉਹ ਇੱਕ ਪਤਨੀ ਨਾਲ ਰਹਿੰਦਾ ਸੀ, ਜਦੋਂ ਕਿ ਦੂਜੀ ਨੂੰ ਕਾਲੋਨੀ 'ਚ ਵੱਖਰਾ ਰੱਖਿਆ ਹੋਇਆ ਸੀ। ਉਹ ਚੋਰੀ-ਛਿਪੇ ਆਪਣੀ ਦੂਜੀ ਪਤਨੀ ਨੂੰ ਮਿਲਣ ਜਾਂਦਾ ਰਹਿੰਦਾ ਸੀ। ਇਸ ਵਾਰ ਉਸਦੀ ਪਹਿਲੀ ਪਤਨੀ ਨੂੰ ਸ਼ੱਕ ਹੋਇਆ ਅਤੇ ਉਸਨੇ ਉਸਨੂੰ ਫੜਨ ਦੀ ਯੋਜਨਾ ਬਣਾਈ। ਹਾਲਾਂਕਿ, ਇਸ ਮਾਮਲੇ 'ਚ ਅਜੇ ਤੱਕ ਕੋਈ ਪੁਲਸ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਾਦਸੇ ਦੀ ਸ਼ਿਕਾਰ ਹੋਈ CM ਦੇ ਭਤੀਜੇ ਦੀ ਕਾਰ, ਵਾਲ-ਵਾਲ ਬਚਿਆ
NEXT STORY