ਝੁੰਝੁਨੂੰ— ਰਾਜਸਥਾਨ ਦੇ ਝੁੰਝੁਨੂੰ ਜ਼ਿਲੇ ਦੇ ਟੀਬਾ ਬਸਈ ਪਿੰਡ 'ਚ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸ਼ਯੋਰਾਮ ਸਿਰਾਧਨਾ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਘਰ ਬੇਟੀ ਦਾ ਜਨਮ ਹੋਇਆ। ਸ਼ਹੀਦ ਸ਼ਯੋਰਾਮ ਸਿਰਾਧਨਾ ਦਾ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਟੀਬਾ ਬਸਈ ਪੁੱਜਿਆ ਅਤੇ ਉਨ੍ਹਾਂ ਦੀ ਪਤਨੀ ਸੁਨਿਤਾ ਦੇਵੀ ਨੇ ਅੰਤਿਮ ਦਰਸ਼ਨ ਕਰਨ ਤੋਂ ਬਾਅਦ ਬੇਟੀ ਨੂੰ ਜਨਮ ਦਿੱਤਾ। ਡਾਕਟਰਾਂ ਨੇ ਘਰ 'ਚ ਹੀ ਡਿਲੀਵਰੀ ਕਰਵਾਈ। ਡਿਲੀਵਰੀ ਦੇ ਬਾਅਦ ਹੀ ਸ਼ਹੀਦ ਦੀ ਅੰਤਿਮ ਸੰਸਕਾਰ ਦੀ ਤਿਆਰੀ ਸ਼ੁਰੂ ਹੋ ਸਕੀ ਅਤੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ਯੋਰਾਮ ਦੀ ਕਸ਼ਮੀਰ ਤੋਂ ਸੁਨਿਤਾ ਦੇਵੀ ਨਾਲ ਫੋਨ 'ਤੇ ਗੱਲ ਹੋਈ ਸੀ, ਉਦੋਂ ਉਨ੍ਹਾਂ ਨੇ ਪਤਨੀ ਨੂੰ ਕਿਹਾ ਸੀ ਕਿ ਉਹ ਜਲਦ ਛੁੱਟੀ 'ਤੇ ਆ ਰਹੇ ਹਨ ਪਰ ਛੁੱਟੀ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਸੋਮਵਾਰ ਤੜਕੇ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਦੇਸ਼ ਲਈ ਸ਼ਹਾਦਤ ਦਿੱਤੀ।
ਤੇਲੰਗਾਨਾ ਦੇ CM ਚੰਦਰਸ਼ੇਖਰ ਰਾਵ ਨੇ ਮੰਤਰੀ ਮੰਡਲ ਦਾ ਕੀਤਾ ਵਿਸਥਾਰ
NEXT STORY