ਗਾਜ਼ੀਆਬਾਦ - ਦੇਸ਼ ਦੇ 23 ਸੂਬਿਆਂ ਵਿਚ ਸਾਈਬਰ ਧੋਖਾਦੇਹੀ ਰਾਹੀਂ ਲੋਕਾਂ ਨਾਲ 22.5 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਅੰਤਰਰਾਸ਼ਟਰੀ ਗਿਰੋਹ ਦੇ 2 ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿਚ ਮੋਬਾਈਲ ਫੋਨ, ਸਿਮ ਕਾਰਡ, ਆਧਾਰ ਕਾਰਡ, ਵਾਈ-ਫਾਈ ਡੌਂਗਲ, 36 ਲੱਖ ਰੁਪਏ ਨਕਦ, ਲੈਪਟਾਪ, ਚੈੱਕ ਬੁੱਕ ਅਤੇ ਪਾਸਬੁੱਕ ਬਰਾਮਦ ਕੀਤੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਗਾਜ਼ੀਆਬਾਦ ’ਚ 3 ਅਤੇ ਦੇਸ਼ ਭਰ ’ਚ 168 ਵਾਰਦਾਤਾਂ ਸਾਹਮਣੇ ਆਈਆਂ ਹਨ। ਇਹ ਲੋਕ ਸ਼ੇਅਰ ਟਰੇਡਿੰਗ ਦੇ ਨਾਂ ’ਤੇ ਠੱਗੀ ਮਾਰਦੇ ਸਨ। ਪੁੱਛਗਿੱਛ ਦੇ ਆਧਾਰ ’ਤੇ ਪੁਲਸ ਗਿਰੋਹ ਦੇ ਹੋਰ ਮੈਂਬਰਾਂ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ- ਸ਼ਿਵ ਭਗਤਾਂ 'ਚ ਭਾਰੀ ਉਤਸ਼ਾਹ, ਬਾਬਾ ਬਰਫਾਨੀ ਦੇ ਦਰਸ਼ਨ ਲਈ ਤਿੰਨ ਦਿਨਾਂ 'ਚ ਪਹੁੰਚੇ 51 ਹਜ਼ਾਰ ਤੋਂ ਵੱਧ ਸ਼ਰਧਾਲੂ
ਏ. ਡੀ. ਸੀ. ਪੀ. ਕ੍ਰਾਈਮ ਸਚਿਦਾਨੰਦ ਨੇ ਦੱਸਿਆ ਕਿ ਗਾਜ਼ੀਆਬਾਦ ਵਾਸੀ ਕੁਸ਼ਲ ਪਾਲ ਸਿੰਘ ਨੇ 70 ਲੱਖ ਰੁਪਏ, ਭਗਵੰਤ ਕੁਮਾਰ ਸਿੰਘ ਬੋਰਾ ਨੇ 24.81 ਲੱਖ ਰੁਪਏ ਅਤੇ ਰਾਹੁਲ ਰਾਜਾ ਨੇ 52.51 ਲੱਖ ਰੁਪਏ ਦੀ ਧੋਖਾਦੇਹੀ ਸਬੰਧੀ ਸਾਈਬਰ ਥਾਣੇ ਵਿਚ ਰਿਪੋਰਟ ਦਰਜ ਕਰਵਾਈ ਸੀ। ਜਿਸ ’ਚ ਪੀੜਤਾਂ ਨੇ ਦੱਸਿਆ ਸੀ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਸ਼ੇਅਰ ਟਰੇਡਿੰਗ ਦੇ ਨਾਂ ’ਤੇ ਟੈਕਸਟਾਰ ਅਤੇ ਯੂ. ਆਈ. ਸੀ. ਆਈ. ਆਰ. ਨਾਮੀ ਮੋਬਾਈਲ ਐਪ ਰਾਹੀਂ ਠੱਗੀ ਮਾਰੀ। ਜਿਸ ਤੋਂ ਬਾਅਦ ਸਾਈਬਰ ਥਾਣਾ ਪੁਲਸ ਠੱਗਾਂ ਦੀ ਭਾਲ ਵਿਚ ਸੀ।
ਇਹ ਵੀ ਪੜ੍ਹੋ- ਨਿਊਯਾਰਕ 'ਚ ਵਾਪਰਿਆ ਵੱਡਾ ਜਹਾਜ਼ ਹਾਦਸਾ, ਇਕ ਹੀ ਪਰਿਵਾਰ ਦੇ 5 ਜੀਆਂ ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਹੁਲ ਗਾਂਧੀ ਦੇ ਬਿਆਨ 'ਤੇ ਅੱਜ ਸਦਨ 'ਚ ਪ੍ਰਤੀਕਿਰਿਆ ਦੇਣਗੇ PM ਮੋਦੀ: ਕਿਰਨ ਰਿਜਿਜੂ
NEXT STORY