ਲੁਧਿਆਣਾ (ਰਿਸ਼ੀ)– ਭਾਰਤੀ ਨਿਆਂ ਸੰਹਿਤਾ (BNS) ਤਹਿਤ FIR ਦਰਜ ਕਰਨ ਦੇ ਨਾਲ-ਨਾਲ ਕਮਿਸ਼ਨਰੇਟ ਪੁਲਸ ਦੇ ਕੰਮ ਕਰਨ ਦੇ ਤਰੀਕਿਆਂ ’ਚ ਵੀ ਬਦਲਾਅ ਆਉਣਗੇ। ਹੁਣ ਨਵੇਂ ਨਿਯਮਾਂ ਅਨੁਸਾਰ ਜਦ ਵੀ ਕੋਈ ਡਿਊਟੀ ਅਫਸਰ ਘਟਨਾ ਸਥਾਨ ’ਤੇ ਪੁੱਜੇਗਾ ਤਾਂ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੂੰ ਆਪਣੇ ਮੋਬਾਈਲ ’ਚ ਘਟਨਾ ਸਥਾਨ ਅਤੇ ਉਸ ਦੇ ਨੇੜੇ ਦੀ ਵੀਡੀਓ ਬਣਾ ਕੇ ਮੋਬਾਈਲ ’ਚ ਸੇਵ ਕਰਨੀ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਹੁਣ ਪੰਜਾਬ ਦੇ ਇਸ ਇਲਾਕੇ 'ਚ ਦਿਖੇ ਸ਼ੱਕੀ ਵਿਅਕਤੀ! ਪੁਲਸ ਨੇ ਘੇਰਿਆ ਇਲਾਕਾ
ਨਵੇਂ ਨਿਯਮਾਂ ਅਨੁਸਾਰ ਜਾਂਚ ਅਧਿਕਾਰੀ ਵੱਲੋਂ ਜੋ ਫੋਟੋ ਅਤੇ ਵੀਡੀਓ ਬਣਾਈ ਜਾਵੇਗੀ, ਉਸ ਸਮੇਂ ਘਟਨਾ ਸਥਾਨ ’ਤੇ ਖੜ੍ਹੇ ਹੋ ਕੇ ਲੋਕੇਸ਼ਨ ਵੀ ਨਾਲ ਲੈਣੀ ਹੋਵੇਗੀ। ਉਸ ਨੂੰ ਫਿਰ ਮੈਮੋਰੀ ਕਾਰਡ ’ਚ ਸੇਵ ਕਰ ਕੇ ਰੱਖਣਾ ਹੋਵੇਗਾ। ਇਸ ਦੀ ਇਕ ਕਾਪੀ ਪੁਲਸ ਸਟੇਸ਼ਨ ’ਚ, ਇਕ ਕਾਪੀ ਫਾਈਲ ਦੇ ਨਾਲ, ਜਦਕਿ ਸਭ ਤੋਂ ਪਹਿਲਾਂ ਵੀਡੀਓ ਅਤੇ ਫੋਟੋ ਅਦਾਲਤ ’ਚ ਪਹੁੰਚਾਉਣੀਆ ਹੋਣਗੀਆਂ। ਜਦ ਪੁਲਸ ਕਿਸੇ ਅਪਰਾਧੀ ਨੂੰ ਫੜ ਕੇ ਵੀਡੀਓ ਬਣਾਵੇਗੀ ਤਾਂ ਅਪਰਾਧੀ ਨੂੰ ਪੇਸ਼ ਕਰਨ ਤੋਂ ਪਹਿਲਾਂ ਉਸ ਦਾ ਚਿਹਰਾ ਅਦਾਲਤ ’ਚ ਪੁੱਜ ਚੁੱਕਾ ਹੋਵੇਗਾ।
ਰਿਕਵਰੀ ਕਰਦੇ ਸਮੇਂ ਵੀ ਬਣੇਗੀ ਵੀਡੀਓ
ਜਦ ਪੁਲਸ ਕਿਸੇ ਅਪਰਾਧੀ ਨੂੰ ਫੜਦੀ ਹੈ ਅਤੇ ਬਾਅਦ ’ਚ ਉਸ ਦੀ ਨਿਸ਼ਾਨਦੇਹੀ ’ਤੇ ਰਿਕਵਰੀ ਕਰਦੀ ਹੈ ਤਾਂ ਉਸ ਦੀ ਵੀ ਵੀਡੀਓ ਜ਼ਰੂਰੀ ਹੋਵੇਗੀ ਤਾਂ ਕਿ ਬਾਅਦ ’ਚ ਕੋਈ ਪੁਲਸ ਨੂੰ ਚੈਲੇਂਜ ਨਾ ਕਰ ਸਕੇ। ਇਸ ਤੋਂ ਇਲਾਵਾ ਵੱਡੇ ਅਪਰਾਧਾਂ ’ਚ ਵੀਡੀਓ ਬਣਾਉਂਦੇ ਸਮੇਂ ਹਰ ਬਾਰੀਕੀ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ।
ਫ਼ਿਲਹਾਲ ਹਰ ਪੁਲਸ ਸਟੇਸ਼ਨ ’ਚ ਹੋਣਗੇ 2 ਨਵੇਂ ਮੋਬਾਈਲ
ਮੁਲਾਜ਼ਮਾਂ ਨੂੰ ਨਵੇਂ ਨਿਯਮਾਂ ਅਨੁਸਾਰ ਜਾਂਚ ਸ਼ੁਰੂ ਕਰਨ ’ਚ ਤੇ ਵੀਡੀਓ ਬਣਾਉਣ ’ਚ ਕੋਈ ਸਮੱਸਿਆ ਨਾ ਆਵੇ ਇਸ ਦੇ ਲਈ ਹਰ ਪੁਲਸ ਸਟੇਸਨ ਦੇ ਐੱਸ. ਐੱਚ. ਓ. ਵੱਲੋਂ ਆਪਣੇ ਪੱਧਰ ’ਤੇ 2 ਨਵੇਂ ਮੋਬਾਇਲ ਫੋਨ ਖਰੀਦੇ ਜਾ ਰਹੇ ਹਨ, ਤਾਂ ਕਿ ਡਿਊਟੀ ਅਫਸਰ ਮੋਬਾਈਲ ਯੂਜ਼ ਕਰ ਸਕੇ। ਬਾਅਦ ’ਚ ਮੋਬਾਈਲ ਤੋਂ ਮੈਮੋਰੀ ਕਾਰਡ ਨੂੰ ਕੱਢ ਲਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੋਂ ਪਾਕਿਸਤਾਨ ਗਏ ਸ਼ਰਧਾਲੂ ਨਾਲ ਵਾਪਰ ਗਈ ਅਣਹੋਣੀ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
15 ਦਿਨਾਂ ’ਚ ਸਾਰੇ ਯੂਜ਼ ਕਰਨ ਲੱਗ ਜਾਣਗੇ ਐਪ
ਲਗਭਗ 15 ਦਿਨਾਂ ਬਾਅਦ ਫੋਰਸ ਇਸ ਕੰਮ ਨੂੰ ਇਕ ਐਪ ਜ਼ਰੀਏ ਕਰਨ ਲੱਗ ਪਵੇਗੀ, ਜਿਸ ਦੇ ਲਈ ਈ-ਐਵੀਡੈਂਸ ਐਪ ਤਿਆਰ ਕੀਤੀ ਗਈ ਹੈ, ਜਿਸ ਵਿਚ ਪੁਲਸ ਵੱਲੋਂ ਬਣਾਈ ਗਈ ਵੀਡੀਓ ਚੰਦ ਮਿੰਟਾਂ ’ਚ ਮਾਣਯੋਗ ਜੱਜ ਤੱਕ ਪੁੱਜ ਜਾਵੇਗੀ।
ਆਉਣ ਵਾਲੇ ਸਮੇਂ ’ਚ NDPS ਐਕਟ ਦੇ ਮਾਮਲਿਆਂ ਦੀ ਵੀ ਬਣੇਗੀ ਵੀਡੀਓ
ਆਉਣ ਵਾਲੇ ਸਮੇਂ ’ਚ NDPS ਐਕਟ ਦੇ ਮਾਮਲਿਆਂ ’ਚ ਵੀ ਪੁਲਸ ਨੂੰ ਇਸ ਤਰ੍ਹਾਂ ਦੀ ਵੀਡੀਓਗ੍ਰਾਫੀ ਕਰਨੀ ਹੋਵੇਗੀ ਪਰ ਫਿਲਹਾਲ ਹੋਰ ਮਾਮਲਿਆਂ ’ਚ ਵੀਡੀਓ ਬਣਾਉਣ ਤੋਂ ਸ਼ੁਰੂਆਤ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - Breaking News: ਸਸਤਾ ਹੋ ਗਿਆ LPG ਸਿਲੰਡਰ, ਜਾਣੋ ਕਿੰਨੀ ਘਟੀ ਕੀਮਤ
ਸਾਰਾ ਦਿਨ ਪੁਲਸ ਲਾਈਨ ’ਚ ਹੋਵੇਗੀ ਟ੍ਰੇਨਿੰਗ
ਨਵੇਂ ਤਰੀਕੇ ਅਤੇ ਨਵੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਨੂੰ ਅੱਗੇ ਵਧਾਉਣਾ ਪੁਲਸ ਲਈ ਆਸਾਨ ਨਹੀਂ ਪਰ ਇਹ ਮੁਸ਼ਕਲ ਨਾ ਲੱਗੇ ਇਸ ਦੇ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਨੇ ਮਹਿਲਾ ਨੂੰ ਹੈਰੋਇਨ ਸਣੇ ਕੀਤਾ ਕਾਬੂ, ਦਰਜ ਕੀਤੀ FIR
NEXT STORY