ਮਾਂਡਯਾ— ਪਿਛਲੇ ਦਿਨੀਂ ਖਬਰ ਆਈ ਸੀ ਕਿ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਕਰਨਾਟਕ ਦੇ ਜਵਾਨ ਐੱਚ. ਗੁਰੂ ਨੂੰ ਮਿਲੇ ਮੁਆਵਜ਼ੇ ਦੀ ਰਾਸ਼ੀ ਕਾਰਨ ਉਨ੍ਹਾਂ ਦੀ ਪਤਨੀ 'ਤੇ ਦਬਾਅ ਬਣਾਇਆ ਜਾ ਰਿਹਾ ਹੈ, ਉਹ ਆਪਣੇ ਦਿਓਰ ਨਾਲ ਵਿਆਹ ਕਰ ਲਵੇ। ਮੁਆਵਜ਼ੇ ਦਾ ਪੈਸਾ ਘਰ 'ਚ ਹੀ ਰਹੇ ਇਸ ਲਈ ਉਨ੍ਹਾਂ ਦੀ ਪਤਨੀ ਅਤੇ ਮਾਂ ਦਰਮਿਆਨ ਤਕਰਾਰ ਚੱਲ ਰਹੀ ਹੈ। ਹੁਣ ਗੁਰੂ ਦੀ ਪਤਨੀ ਕਲਾਵਤੀ ਅਤੇ ਮਾਂ ਚਿਕਤਯੰਮਾ ਨੇ ਇਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ। ਦੋਹਾਂ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਇਸ ਸੰਬੰਧ 'ਚ ਅਫਵਾਹ ਨਾ ਫੈਲਾਉਣ। ਕਲਾਵਤੀ ਨੇ ਕਿਹਾ,''ਪਤੀ ਦੀ ਸ਼ਹਾਦਤ ਤੋਂ ਬਾਅਦ ਮੀਡੀਆ ਨੇ ਜਿਸ ਤਰ੍ਹਾਂ ਸਾਨੂੰ ਦੁਖ ਦੇ ਪਲਾਂ 'ਚ ਸਹਾਰਾ ਦਿੱਤਾ, ਉਸ ਨੂੰ ਮੈਂ ਕਦੇ ਨਹੀਂ ਭੁਲਾਂਗੀ ਪਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੁਆਵਜ਼ੇ ਦੇ ਪੈਸੇ ਨੂੰ ਲੈ ਕੇ ਤਾਂ ਮੇਰੇ ਘਰ 'ਚ ਕੋਈ ਕਲੇਸ਼ ਚੱਲ ਰਿਹਾ ਹੈ ਅਤੇ ਨਾ ਹੀ ਮੇਰੇ ਉੱਪਰ ਦੁਬਾਰਾ ਵਿਆਹ ਕਰਨ ਨੂੰ ਲੈ ਕੇ ਦਬਾਅ ਪਾਇਆ ਜਾ ਰਿਹਾ ਹੈ। ਮੈਂ ਮੀਡੀਆ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਇਸ ਤਰ੍ਹਾਂ ਦੀਆਂ ਗਲਤ ਖਬਰਾਂ ਨਾ ਫੈਲਾਉਣ, ਕਿਉਂਕਿ ਇਸ ਨਾਲ ਸਾਨੂੰ ਤਕਲੀਫ ਹੁੰਦੀ ਹੈ।
ਸ਼ਹੀਦ ਦੀ ਮਾਂ ਚਿਕਤਯੰਮਾ ਨੇ ਕਿਹਾ,''ਅਸੀਂ ਆਪਣੇ ਬੇਟੇ ਨੂੰ ਗਵਾਉਣ ਦੇ ਦਰਦ ਤੋਂ ਲੰਘ ਰਹੇ ਹਾਂ, ਅਜਿਹੇ 'ਚ ਪਰਿਵਾਰ 'ਚ ਝਗੜਾ ਹੋਣ ਦਾ ਕੋਈ ਕਾਰਨ ਹੀ ਨਹੀਂ ਹੈ। ਅਸੀਂ ਇਕ-ਦੂਜੇ ਨੂੰ ਹਮਦਰਦੀ ਦੇ ਰਹੇ ਹਾਂ। ਪੈਸਾ ਮੇਰੇ ਬੇਟੇ ਨੂੰ ਵਾਪਸ ਨਹੀਂ ਲਿਆ ਸਕਦਾ। ਮੁਆਵਜ਼ਾ ਰਾਸ਼ੀ ਤੋਂ ਨਫ਼ਰਤ ਕਰਨ ਵਾਲੇ ਸਾਡੇ ਕੁਝ ਗੁਆਂਢੀ ਅਫਵਾਹ ਫੈਲਾ ਰਹੇ ਹਨ।'' ਮੀਡੀਆ ਸਾਡੇ ਪਰਿਵਾਰ ਨੂੰ ਲੈ ਕੇ ਅਜਿਹੀ ਕੋਈ ਗਲਤ ਖਬਰ ਨਾ ਛਾਪੇ ਅਤੇ ਨਾ ਹੀ ਦਿਖਾਏ, ਜਿਸ ਨਾਲ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਤਕਲੀਫ ਪੁੱਜੇ। ਚਿਕਤਯੰਮਾ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਅਤੇ ਟਰਾਂਸਪੋਰਟ ਮੰਤਰੀ ਡੀ.ਸੀ. ਥਮੰਨਾ ਨਾਲ ਮੁਲਾਕਾਤ ਕਰੇਗੀ। ਉਨ੍ਹਾਂ ਨੂੰ ਮਿਲ ਕੇ ਉਹ ਨੂੰਹ ਕਲਾਵਤੀ ਨੂੰ ਸਰਕਾਰੀ ਨੌਕਰੀ ਦਿਵਾਉਣ ਦੀ ਮੰਗ ਕਰੇਗੀ। ਇਸ ਪ੍ਰੈੱਸ ਕਾਨਫਰੰਸ 'ਚ ਕਲਾਵਤੀ ਦੀ ਮਾਂ ਵੀ ਮੌਜੂਦ ਰਹੀ।
ਜਾਂਚ 'ਚ ਹੋਇਆ ਖੁਲਾਸਾ, ਅਭਿਨੰਦਨ ਦੀ ਰੀੜ ਤੇ ਪਸਲੀ 'ਚ ਲੱਗੀ ਹੈ ਸੱਟ
NEXT STORY