ਬਦਾਯੂੰ (ਵਾਰਤਾ)— ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਵਿਚ ਗੁੱਸੇ ਦਾ ਮਾਹੌਲ ਹੈ। ਇਸ ਦਰਮਿਆਨ ਬਦਾਯੂੰ ਦੇ ਇਕ ਵਿਅਕਤੀ ਨੇ ਇਸ ਹਮਲੇ ਦੇ ਜ਼ਿੰਮੇਵਾਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮੌਲਾਨਾ ਮਸੂਦ ਅਜ਼ਹਰ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮਸੂਦ ਅਜ਼ਹਰ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਬੁੰਦੂ ਖਾਂ ਨੇ ਕੀਤਾ ਹੈ, ਜੋ ਕਿ ਇਕ ਸਮਾਜ ਸੇਵੀ ਹਨ। ਉਨ੍ਹਾਂ ਨੇ ਅੱਜ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਨਾਮ ਦਾ ਐਲਾਨ ਕੀਤਾ ਹੈ।
ਦੱਸਣਯੋਗ ਹੈ ਕਿ 14 ਫਰਵਰੀ ਯਾਨੀ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਕਾਫਿਲੇ 'ਤੇ ਆਦਿਲ ਅਹਿਮਦ ਡਾਰ ਨਾਂ ਦੇ ਨੌਜਵਾਨ ਨੇ ਆਤਮਘਾਤੀ ਹਮਲੇ ਨੂੰ ਅੰਜਾਮ ਦਿੱਤਾ। ਇਸ ਭਿਆਨਕ ਹਮਲੇ ਨੂੰ ਅੰਜਾਮ ਦੇਣ ਵਾਲਾ ਆਦਿਲ ਦੀ ਉਮਰ ਮਹਿਜ 21 ਸਾਲ ਸੀ, ਜੋ ਕਿ ਪਿਛਲੇ ਸਾਲ ਹੀ ਘਰ ਤੋਂ ਗਾਇਬ ਹੋ ਗਿਆ ਸੀ ਅਤੇ ਫਿਰ ਵਾਪਸ ਨਹੀਂ ਪਰਤਿਆ, ਉਹ ਅੱਤਵਾਦੀ ਬਣ ਗਿਆ। ਇੱਥੇ ਦੱਸ ਦੇਈਏ ਕਿ ਕਸ਼ਮੀਰ ਘਾਟੀ ਵਿਚ ਅੱਤਵਾਦ ਦੇ ਪੋਸਟਰ ਬੁਆਏ ਬਣ ਚੁੱਕੇ ਹਿੱਜ਼ਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਸੁਰੱਖਿਆ ਫੋਰਸ ਦੇ ਜਵਾਨਾਂ ਨੇ 8 ਜੁਲਾਈ 2016 ਨੂੰ ਮਾਰ ਦਿੱਤਾ ਸੀ। ਬੁਰਹਾਨ ਦੇ ਐਨਕਾਊਂਟਰ ਤੋਂ ਪਹਿਲਾਂ ਜੈਸ਼-ਏ-ਮੁਹੰਮਦ ਘਾਟੀ ਵਿਚ ਖਤਮ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਸੀ। ਢਾਈ ਸਾਲਾਂ ਵਿਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਘਾਟੀ 'ਚ ਫਿਰ ਜ਼ਿੰਦਾ ਹੋ ਗਿਆ। ਜੈਸ਼-ਏ-ਮੁਹੰਮਦ ਦਾ ਮਕਸਦ ਕਸ਼ਮੀਰ ਵਿਚ ਸੈਂਕੜੇ ਬੁਰਹਾਨ ਵਾਨੀ ਤਿਆਰ ਕਰਨਾ ਹੈ।
ਕੋਰਟ ਨੇ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ
NEXT STORY