ਜੰਮੂ (ਵਾਰਤਾ)— ਮਾਤਾ ਵੈਸ਼ਨੋ ਦੇਵੀ ਯਾਤਰਾ ਨੂੰ ਹਾਦਸਾ ਮੁਕਤ ਬਣਾਉਣ ਦੀ ਕਵਾਇਦ ਤੇਜ਼ ਹੋ ਗਈ ਹੈ। ਸ਼ਰਾਈਨ ਬੋਰਡ ਨੇ ਮੰਗਲਵਾਰ ਨੂੰ ਘੋੜਿਆਂ ਦੀ ਮਦਦ ਨਾਲ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਮੰਗਲਵਾਰ ਨੂੰ ਕੁਝ ਸੁਰੱਖਿਆ ਯੰਤਰ ਪ੍ਰਦਾਨ ਕਰਨ ਦਾ ਐਲਾਨ ਕੀਤਾ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਦੇ ਕਟੜਾ ਸ਼ਹਿਰ ਤੋਂ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਭਵਨ ਤਕ ਘੋੜਿਆਂ ਦੀ ਮਦਦ ਨਾਲ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਹੁਣ ਹੈਲਮੇਟ ਦੇ ਨਾਲ-ਨਾਲ ਗੋਡੇ ਅਤੇ ਕੂਹਣੀ ਗਾਡਰ ਵਰਗੇ ਸੁਰੱਖਿਆ ਯੰਤਰ ਉਪਲੱਬਧ ਕਰਵਾਏ ਜਾਣਗੇ, ਤਾਂ ਕਿ ਹਾਦਸੇ ਦੀ ਸਥਿਤੀ 'ਚ ਉਨ੍ਹਾਂ ਨੂੰ ਲੱਗਣ ਵਾਲੀਆਂ ਸੱਟਾਂ ਤੋਂ ਬਚਾਇਆ ਜਾ ਸਕੇ।

ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਿਮਰਨਦੀਪ ਸਿੰਘ ਨੇ ਕਿਹਾ ਕਿ ਘੋੜੇ ਦੀ ਯਾਤਰਾ ਦੌਰਾਨ ਹਾਦਸਿਆਂ ਤੋਂ ਬਚਣ ਲਈ ਇਨ੍ਹਾਂ ਯੰਤਰਾਂ ਦੀ ਮਦਦ ਲੈਣ ਦੀ ਯੋਜਨਾ ਬਣਾਈ ਗਈ ਹੈ। ਜ਼ਿਕਰਯੋਗ ਹੈ ਕਿ ਘੋੜਿਆਂ ਦੀ ਮਦਦ ਨਾਲ ਯਾਤਰਾ ਕਰਨ ਦੌਰਾਨ ਉਸ ਤੋਂ ਡਿੱਗ ਕੇ ਕਈ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਕਾਰਨ ਕੁਝ ਯਾਤਰੀਆਂ ਦੀ ਮੌਤ ਵੀ ਹੋ ਚੁੱਕੀ ਹੈ।

ਸਿੰਘ ਨੇ ਕਿਹਾ ਕਿ ਮਾਤਾ ਦੇ ਭਵਨ ਤਕ ਜਾਣ ਵਾਲੇ ਜਾਂ ਫਿਰ ਉੱਥੋਂ ਵਾਪਸ ਪਰਤਣ ਦੌਰਾਨ ਘੋੜਿਆਂ 'ਤੇ ਸਵਾਰ ਹਰੇਕ ਸ਼ਰਧਾਲੂ ਨੂੰ ਹੁਣ ਹੈਲਮੇਟ, ਗੋਡੇ ਅਤੇ ਕੂਹਣੀ ਗਾਡਰ ਵਰਗੇ ਸੁਰੱਖਿਆ ਯੰਤਰ ਉਪਲੱਬਧ ਕਰਵਾਏ ਜਾਣਗੇ। ਦੱਸਣਯੋਗ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਬਾਅਦ ਆਉਣ ਵਾਲੇ ਦੋ ਮਹੀਨਿਆਂ ਦੌਰਾਨ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਹੈ।
ਦਰਭੰਗਾ 'ਚ ABVP ਮੈਂਬਰਾਂ 'ਤੇ ਪੁਲਸ ਨੇ ਕੀਤਾ ਲਾਠੀਚਾਰਜ
NEXT STORY