ਜੰਮੂ ਡੈਸਕ : ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਵਿਚ ਇੱਕ ਵਾਰ ਫਿਰ ਤੋਂ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਭਰ ਤੋਂ ਸ਼ਰਧਾਲੂ ਮਾਤਾ ਦੇ ਮੰਦਰ ਵਿੱਚ ਮੱਥਾ ਟੇਕਣ ਲਈ ਆ ਰਹੇ ਹਨ, ਜਿਸ ਕਾਰਨ ਯਾਤਰਾ ਰੂਟ 'ਤੇ ਮੁੜ ਤੋਂ ਭੀੜ ਅਤੇ ਹਲਚਲ ਹੋਣ ਲ਼ੱਗ ਪਈ ਹੈ। ਰਿਪੋਰਟ ਅਨੁਸਾਰ, ਵੀਰਵਾਰ ਰਾਤ ਨੂੰ ਲਗਭਗ 5423 ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਭਵਨ ਲਈ ਰਵਾਨਾ ਹੋਏ।
ਇਹ ਵੀ ਪੜ੍ਹੋ : Liquor Prices: ਪਿਆਕੜਾਂ ਲਈ ਖੁਸ਼ਖ਼ਬਰੀ, ਵਿਦੇਸ਼ੀ ਸ਼ਰਾਬ ਹੋਵੇਗੀ ਸਸਤੀ
ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਲਈ ਕਈ ਮੁਫ਼ਤ ਸਹੂਲਤਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਵਿੱਚ ਰਿਹਾਇਸ਼, ਭੋਜਨ ਅਤੇ ਆਰਾਮ ਦੇ ਪ੍ਰਬੰਧ ਸ਼ਾਮਲ ਹਨ:
1. ਕਟੜਾ, ਅਰਧਕੁੰਵਾੜੀ ਅਤੇ ਭਵਨ ਖੇਤਰ ਵਿੱਚ ਮੁਫ਼ਤ ਰਿਹਾਇਸ਼ ਦੀ ਸਹੂਲਤ।
2. ਭਵਨ ਅਤੇ ਅਰਧਕੁੰਵਾੜੀ ਮੰਦਰ ਵਿੱਚ ਰੋਜ਼ਾਨਾ ਹੋਣ ਵਾਲੀ ਆਰਤੀ ਵਿੱਚ ਹਿੱਸਾ ਲੈਣ ਦੀ ਵਿਵਸਥਾ।
3. ਭਵਨ ਮਾਰਗ 'ਤੇ ਵੱਖ-ਵੱਖ ਥਾਵਾਂ 'ਤੇ ਲੰਗਰ (ਭੋਜਨ) ਦੀ ਸਹੂਲਤ।
4. ਬਾਣਗੰਗਾ ਅਤੇ ਕਟੜਾ ਰੇਲਵੇ ਸਟੇਸ਼ਨਾਂ 'ਤੇ ਮੁਫ਼ਤ ਚਾਹ ਕਾਊਂਟਰ।
ਇਹ ਵੀ ਪੜ੍ਹੋ : ਸੜਕ 'ਤੇ ਖਿੱਲਰੇ 500-500 ਦੇ ਨੋਟ, ਲੁੱਟਣ ਲਈ ਦੌੜੇ ਲੋਕ, ਵੀਡੀਓ ਵਾਇਰਲ
ਸ਼ਰਧਾਲੂ ਵੈਸ਼ਨੋ ਦੇਵੀ ਯਾਤਰਾ ਰੂਟ ਦੇ ਨਾਲ-ਨਾਲ ਭਵਨ ਵਿਖੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ। ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕੁਝ ਸ਼ਰਧਾਲੂਆਂ ਨੇ ਕਿਹਾ ਕਿ ਵੈਸ਼ਨੋ ਦੇਵੀ ਯਾਤਰਾ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਉਹ ਬਿਨਾਂ ਕਿਸੇ ਝਿਜਕ ਦੇ ਮਾਂ ਭਗਵਤੀ ਦੇ ਦਰਬਾਰ ਵਿੱਚ ਆ ਸਕਦੇ ਹਨ।
ਇਹ ਵੀ ਪੜ੍ਹੋ : Corona Comeback: ਮੁੜ ਆ ਗਿਆ ਕੋਰੋਨਾ! 31 ਮੌਤਾਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਅਲਰਟ ਜਾਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਮਾਂ ਨੇ ਝਿੜਕਿਆ ਤਾਂ ਨਾਰਾਜ਼ ਨਾਬਾਲਗ ਧੀ ਨੇ ਕਰ ਲਈ ਖ਼ੁਦਕੁਸ਼ੀ
NEXT STORY