ਜੰਮੂ- ਜੰਮੂ-ਕਸ਼ਮੀਰ ਵਿਚ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਤੀਰਥ ਯਾਤਰੀਆਂ ਦਾ ਦਾਨ ਵਿੱਤੀ ਸਾਲ 2024-25 'ਚ ਜਨਵਰੀ ਤੱਕ 171.90 ਕਰੋੜ ਰੁਪਏ ਹੋ ਗਿਆ ਹੈ, ਜੋ 2020-21 ਵਿਚ 63.85 ਕਰੋੜ ਰੁਪਏ ਸੀ। ਇਹ ਜਾਣਕਾਰੀ ਸ਼ਰਾਈਨ ਬੋਰਡ ਨੇ ਦਿੱਤੀ ਹੈ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਕਿਹਾ ਕਿ ਇਸ ਸਮੇਂ ਦੌਰਾਨ ਮੰਦਰ ਵਿਚ ਚੜ੍ਹਾਇਆ ਗਿਆ ਸੋਨਾ ਵੀ 9 ਕਿਲੋਗ੍ਰਾਮ ਤੋਂ ਵੱਧ ਕੇ 27.7 ਕਿਲੋਗ੍ਰਾਮ ਹੋ ਗਿਆ ਹੈ ਅਤੇ ਚਾਂਦੀ 753 ਕਿਲੋਗ੍ਰਾਮ ਤੋਂ ਵੱਧ ਕੇ 3,424 ਕਿਲੋਗ੍ਰਾਮ ਹੋ ਗਈ ਹੈ। ਇਹ ਅੰਕੜੇ ਦੱਸਦੇ ਹਨ ਕਿ ਸੋਨੇ ਵਿਚ ਤਿੰਨ ਗੁਣਾ ਅਤੇ ਚਾਂਦੀ ਵਿਚ 4 ਗੁਣਾ ਵਾਧਾ ਹੋਇਆ ਹੈ।
ਜੰਮੂ ਦੇ RTI ਬਿਨੈਕਾਰ ਰਮਨ ਸ਼ਰਮਾ ਵਲੋਂ ਦਾਇਰ ਇਕ ਅਰਜ਼ੀ ਦੇ ਜਵਾਬ ਵਿਚ ਸ਼ਰਾਈਨ ਬੋਰਡ ਨੇ ਕਿਹਾ ਕਿ ਵਿੱਤੀ ਸਾਲ 2020-21 'ਚ ਦਾਨ ਜਾਂ ਭੇਟਾਂ ਵਜੋਂ 63.85 ਕਰੋੜ ਰੁਪਏ ਪ੍ਰਾਪਤ ਹੋਏ, ਇਸ ਤੋਂ ਬਾਅਦ ਵਿੱਤੀ ਸਾਲ 2021-22 'ਚ 166.68 ਕਰੋੜ ਰੁਪਏ, ਵਿੱਤੀ ਸਾਲ 2022-23 ਵਿਚ 223.12 ਕਰੋੜ ਰੁਪਏ, ਵਿੱਤੀ ਸਾਲ 2023-2024 'ਚ 231.50 ਕਰੋੜ ਰੁਪਏ ਅਤੇ ਵਿੱਤੀ ਸਾਲ 2024-25 (ਇਸ ਸਾਲ ਜਨਵਰੀ ਤੱਕ) ਵਿੱਚ 171.90 ਕਰੋੜ ਰੁਪਏ ਪ੍ਰਾਪਤ ਹੋਏ।
ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਇਸ ਮੰਦਰ ਵਿੱਚ 2020 ਵਿਚ ਸਿਰਫ 17.20 ਲੱਖ ਸ਼ਰਧਾਲੂ ਹੀ ਆਏ, ਜੋ ਪਿਛਲੇ ਤਿੰਨ ਦਹਾਕਿਆਂ ਵਿਚ ਸਭ ਤੋਂ ਘੱਟ ਹੈ। ਹਾਲਾਂਕਿ ਬਾਅਦ ਵਿਚ ਸ਼ਰਧਾਲੂਆਂ ਦੀ ਭੀੜ ਵੱਧਣ ਲੱਗੀ। ਇਹ ਮੰਦਰ ਆਪਣੇ ਇਤਿਹਾਸ 'ਚ ਪਹਿਲੀ ਵਾਰ ਕੋਰੋਨਾ ਮਹਾਮਾਰੀ ਦੇ ਫੈਲਣ ਕਾਰਨ ਪੰਜ ਮਹੀਨਿਆਂ ਤੱਕ ਬੰਦ ਰਿਹਾ। ਇਹ 16 ਅਗਸਤ 2020 ਨੂੰ ਸ਼ਰਧਾਲੂਆਂ ਲਈ ਮੁੜ ਖੋਲ੍ਹਿਆ ਗਿਆ ਸੀ। 5200 ਫੁੱਟ ਦੀ ਉੱਚਾਈ 'ਤੇ ਸਥਿਤ ਹੈ ਇਹ ਮੰਦਰ ਆਪਣੀ ਕੁਦਰਤੀ ਸੁੰਦਰਤਾ ਅਤੇ ਅਧਿਆਤਮਿਕ ਸ਼ਕਤੀ ਲਈ ਪ੍ਰਸਿੱਧ ਹੈ। ਹਾਲ ਦੇ ਸਾਲਾਂ ਵਿਚ ਮੰਦਰ ਨੂੰ ਮਿਲਣ ਵਾਲਾ ਚੜ੍ਹਾਵਾ ਇਸ ਨੂੰ ਦੇਸ਼ ਦੇ ਸਭ ਤੋਂ ਅਮੀਰ ਮੰਦਰਾਂ ਦੀ ਸੂਚੀ ਵਿਚ ਸ਼ਾਮਲ ਕਰ ਰਿਹਾ ਹੈ।
ਆ ਗਿਐ ਸੋਨਾ ਵੇਚਣ ਦਾ ਸਹੀ ਸਮਾਂ! ਜੇ ਹੁਣ ਕੀਤੀ ਗਲਤੀ ਤਾਂ ਦੋਬਾਰਾ ਨਹੀਂ ਮਿਲੇਗਾ ਮੌਕਾ
NEXT STORY