ਜੰਮੂ- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ 'ਸ਼੍ਰੀ ਮਾਤਾ ਵੈਸ਼ਨੋ ਦੇਵੀ ਸੰਘਰਸ਼ ਸਮਿਤੀ' ਵੱਲੋਂ ਮੈਡੀਕਲ ਕਾਲਜ ਦੀ ਮਾਨਤਾ ਰੱਦ ਹੋਣ 'ਤੇ ਮਨਾਏ ਗਏ ਜਸ਼ਨਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ ਘੱਟੋ-ਘੱਟ ਮਿਆਰਾਂ ਦੀ ਪਾਲਣਾ ਨਾ ਕਰਨ ਦਾ ਹਵਾਲਾ ਦਿੰਦੇ ਹੋਏ ਕਾਲਜ ਦੀ ਇਜਾਜ਼ਤ ਵਾਪਸ ਲੈ ਲਈ ਸੀ।
ਵਿਵਾਦ ਦੀ ਮੁੱਖ ਵਜ੍ਹਾ
ਇਸ ਮੈਡੀਕਲ ਕਾਲਜ ਨੂੰ ਲੈ ਕੇ ਵਿਵਾਦ ਉਦੋਂ ਡੂੰਘਾ ਹੋਇਆ ਜਦੋਂ ਸਿਲੈਕਸ਼ਨ ਲਿਸਟ 'ਚ 50 ਸੀਟਾਂ 'ਚੋਂ 42 ਮੁਸਲਿਮ ਅਤੇ ਸਿਰਫ਼ ਸੱਤ ਹਿੰਦੂ ਵਿਦਿਆਰਥੀਆਂ ਦੇ ਨਾਮ ਸਾਹਮਣੇ ਆਏ। ਦੱਖਣਪੰਥੀ ਜਥੇਬੰਦੀਆਂ ਨੇ ਇਸ 'ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜਿਹੜਾ ਕਾਲਜ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦੇ ਫੰਡ ਨਾਲ ਚੱਲਦਾ ਹੈ, ਉੱਥੇ ਹਿੰਦੂਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
ਉਮਰ ਅਬਦੁੱਲਾ ਦਾ ਤਿੱਖਾ ਹਮਲਾ
ਸਾਂਬਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮਰ ਅਬਦੁੱਲਾ ਨੇ ਕਿਹਾ, "ਸੰਘਰਸ਼ ਸਮਿਤੀ ਮੈਡੀਕਲ ਕਾਲਜ ਬੰਦ ਹੋਣ ਦਾ ਜਸ਼ਨ ਮਨਾ ਰਹੀ ਹੈ। ਦੂਜੇ ਦੇਸ਼ਾਂ 'ਚ ਲੋਕ ਮੈਡੀਕਲ ਕਾਲਜ ਬਣਾਉਣ ਲਈ ਲੜਦੇ ਹਨ, ਪਰ ਇੱਥੇ ਲੋਕ ਇਕ ਚੱਲਦੇ ਕਾਲਜ ਨੂੰ ਬੰਦ ਕਰਵਾਉਣ ਲਈ ਲੜ ਰਹੇ ਹਨ।'' ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੁਸੀਂ ਬੱਚਿਆਂ ਦਾ ਭਵਿੱਖ ਬਰਬਾਦ ਕਰਕੇ ਖੁਸ਼ ਹੋ, ਤਾਂ ਪਟਾਕੇ ਚਲਾ ਕੇ ਜਸ਼ਨ ਮਨਾ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
21 ਹਜ਼ਾਰ ਸਿਮ ਕਾਰਡਾਂ ਨਾਲ ਸਾਈਬਰ ਅਪਰਾਧੀਆਂ ਦੀ ਮਦਦ, ਟੈਲੀਕਾਮ ਕੰਪਨੀ ਦਾ ਸੇਲਜ਼ ਮੈਨੇਜਰ ਗ੍ਰਿਫ਼ਤਾਰ
NEXT STORY