Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 16, 2026

    1:50:42 AM

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

  • free uae driving license

    ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • 'ਹੰਗਰ ਇੰਡੇਕਸ' ਮਗਰੋਂ ਸਾਡਾ ਮਨੁੱਖੀ ਵਿਕਾਸ ਸੂਚਕ ਅੰਕ ’ਚ ਵੀ ਪਛੜਨਾ ਚਿੰਤਾ ਦਾ ਵਿਸ਼ਾ!

MERI AWAZ SUNO News Punjabi(ਨਜ਼ਰੀਆ)

'ਹੰਗਰ ਇੰਡੇਕਸ' ਮਗਰੋਂ ਸਾਡਾ ਮਨੁੱਖੀ ਵਿਕਾਸ ਸੂਚਕ ਅੰਕ ’ਚ ਵੀ ਪਛੜਨਾ ਚਿੰਤਾ ਦਾ ਵਿਸ਼ਾ!

  • Edited By Aarti Dhillon,
  • Updated: 22 Dec, 2020 03:24 PM
Meri Awaz Suno
matter concern that our human development hunger index
  • Share
    • Facebook
    • Tumblr
    • Linkedin
    • Twitter
  • Comment

ਭੁੱਖਮਰੀ ਤੋਂ ਬਾਅਦ ਹੁਣ ਸੰਯੁਕਤ ਰਾਸ਼ਟਰ ਦੇ ਮਨੁੱਖੀ ਵਿਕਾਸ ਸੂਚਕ ਅੰਕ ’ਚ ਵੀ ਭਾਰਤ ਦਾ ਫਿਸਲਣਾ ਦੇਸ਼ ਨੂੰ ਸਹੀ ਅਰਥਾਂ ’ਚ ਮੁਹੱਬਤ ਕਰਨ ਵਾਲਿਆਂ ਲਈ ਯਕੀਨਨ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ।ਹਾਲ ਹੀ ’ਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਵਲੋਂ ਜਾਰੀ 2020 ਰਿਪੋਰਟ ਅਨੁਸਾਰ ਮਨੁੱਖੀ ਵਿਕਾਸ ਸੂਚਕ ਅੰਕ ’ਚ ਭਾਰਤ 189 ਦੇਸ਼ਾਂ ’ਚੋਂ ਦੋ ਪਾਇਦਾਨ ਹੇਠਾਂ ਖਿਸਕ ਕੇ 131 ’ਤੇ ਆ ਗਿਆ ਹੈ। ਜਦੋਂ ਕਿ ਪਿਛਲੇ ਸਾਲ 129 ਸਥਾਨ ਤੇ ਸੀ। ਇਥੇ ਜ਼ਿਕਰਯੋਗ ਹੈ ਕਿ ਮਨੁੱਖੀ ਵਿਕਾਸ ਸੂਚਕਾਂਕ ਕਿਸੇ ਦੇਸ਼ ਦੀ ਸਿਹਤ, ਸਿੱਖਿਆ ਅਤੇ ਰਹਿਣ ਦੇ ਮਿਆਰਾਂ ਦਾ ਮਾਪ ਆਧਾਰਿਤ ਇਕ ਰਿਪੋਰਟ ਹੋਇਆ ਕਰਦੀ ਹੈ। ਇਸ ਵਰ੍ਹੇ 2020 ਦੀ ਜਾਰੀ ਹੋਈ ਰਿਪੋਰਟ 'ਚ ਜੋ ਖੁਲਾਸਾ ਹੋਇਆ ਹੈ ਉਸ ਅਨੁਸਾਰ ਮਨੁੱਖੀ ਵਿਕਾਸ ਰਿਪੋਰਟ ’ਚ 2019 ’ਚ ਭਾਰਤੀਆਂ ਦੀ ਸੰਭਾਵਿਤ ਉਮਰ ਦਰ 69.7 ਸਾਲ ਸੀ ਜਦੋਂ ਕਿ ਬੰਗਲਾਦੇਸ਼ ’ਚ ਇਹ ਦਰ 72.6 ਸਾਲ ਸੀ। ਰਿਪੋਰਟ ’ਚ ਦਿਖਾਇਆ ਗਿਆ ਹੈ ਕਿ ਨਾਰਵੇ ਇੰਡੈਕਸ ’ਚ ਪਹਿਲੇ ਨੰਬਰ ‘ਤੇ ਹੈ ਅਤੇ ਉਸ ਤੋਂ ਬਾਅਦ ਆਇਰਲੈਂਡ, ਸਵਿਟਜ਼ਰਲੈਂਡ, ਹਾਂਗ ਕਾਂਗ ਅਤੇ ਆਈਸਲੈਂਡ ਆਦਿ ਦੇਸ਼ ਆਉਂਦੇ ਹਨ। ਰਿਪੋਰਟ ਨੂੰ ਤਿਆਰ ਕਰਨ ਸਮੇਂ ਜਿਨ੍ਹਾਂ ਪੈਰਾਮੀਟਰਾਂ ਨੂੰ ਆਧਾਰ ਬਣਾਇਆ ਜਾਂਦਾ ਹੈ ਉਸ ’ਚ ਜਿਉਣ ਦੀ ਸੰਭਾਵਿਤ ਅਵਧੀ, ਸਿੱਖਿਆ ਅਤੇ ਆਮਦਨ ਨੂੰ ਇਕ ਸੰਗਠਤ ਅਤੇ ਮਿਸ਼ਰਤ ਅੰਕੜਾਤਮਕ ਪੈਮਾਨੇ ਤੇ ਮਾਪਿਆ ਜਾਂਦਾ ਹੈ ਇਨ੍ਹਾਂ ਸਭ ਦੇ ਆਧਾਰ ਤੇ ਹੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਜਾਂ ਖੇਤਰਾਂ ਦੇ ਮਾਨਵੀ ਵਿਕਾਸ ਦੀ ਦਸ਼ਾ ਦੀ ਦਰਜਾਬੰਦੀ ਕੀਤੀ ਜਾਂਦੀ ਹੈ। 

ਪਹਿਲੀ ਵਾਰ ਰਿਪੋਰਟ ਤਿਆਰ ਕਰਨ ਵਾਲੇ ਵਿਅਕਤੀ
ਇਥੇ ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਸਿੱਧ ਅਰਥ ਸ਼ਾਸਤਰੀ ਅਮਰਤਿਆ ਸੇਨ ਅਤੇ ਪਾਕਿਸਤਾਨ ਦੇ ਅਰਥ ਸ਼ਾਸ਼ਤਰੀ ਮਹਿਬੂਬ-ਅਲ-ਹੱਕ ਇਸ ਉਕਤ ਸੂਚਕ ਅੰਕ ਨੂੰ ਤਿਆਰ ਕਰਨ ਵਾਲੇ ਬਾਨੀਆਂ ’ਚੋਂ ਹਨ, ਇਨ੍ਹਾਂ ਨੇ ਹੀ 1990 ’ਚ ਇਸ ਨੂੰ ਪਹਿਲੀ ਵਾਰ ਤਿਆਰ ਕੀਤਾ ਸੀ ਜਿਸ ਉਪਰੰਤ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ। ਇਸੇ ਦੇ ਅਧਾਰ ਤੇ ਹੁਣ ਯੂਨਾਈਟਿਡ ਨੈਸ਼ਨ ਡਿਵੈਲਪਮੈਂਟ ਪ੍ਰੋਗਰਾਮ ਹਰ ਸਾਲ ਵਿਸ਼ਵ ਮਨੁੱਖੀ ਵਿਕਾਸ ਰਿਪੋਰਟ ਤਿਆਰ ਕਰਦਾ ਹੈ ਜਿਸ ਦੇ ਤਹਿਤ ਵਿਸ਼ਵ ਦੇ ਅਲੱਗ-ਅਲੱਗ ਦੇਸ਼ਾਂ ਦੀ ਮਾਨਵੀ ਵਿਕਾਸ ਦੇ ਮਿਆਰ ਅਨੁਸਾਰ ਦਰਜਾਬੰਦੀ ਕੀਤੀ ਜਾਂਦੀ ਹੈ। ਉਕਤ ਰਿਪੋਰਟ ਮੁਤਾਬਕ ਸਾਲ 2020 ’ਚ ਮਨੁੱਖੀ ਵਿਕਾਸ ਸੂਚਕ ਅੰਕ ਦੀ ਸੂਚੀ ’ਚ ਭਾਰਤ ਨੂੰ 131ਵਾਂ ਸਥਾਨ ਪ੍ਰਾਪਤ ਹੋਇਆ ਹੈ। ਇਸ ਸੂਚੀ ’ਚ ਕੁੱਲ 179 ਦੇਸ਼ ਸ਼ਾਮਲ ਕੀਤੇ ਗਏ ਹਨ। 

ਇਹ ਵੀ ਪੜ੍ਹੋ:ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ

ਮਨੁੱਖੀ ਵਿਕਾਸ ਸੂਚਕ ਦੇ ਪੱਧਰ ਦਾ ਮਾਪ
ਇਥੇ ਜਿਕਰਯੋਗ ਹੈ ਕਿ ਮਨੁੱਖੀ ਵਿਕਾਸ ਸੂਚਕ ਅੰਕ ਦਰਅਸਲ ਕਿਸੇ ਦੇਸ਼ ਦੇ ਸਿਹਤ, ਸਿੱਖਿਆ ਅਤੇ ਜੀਵਨ ਦੇ ਪੱਧਰ ਦਾ ਮਾਪ ਹੈ। ਮਨੁੱਖੀ ਵਿਕਾਸ ਰਿਪੋਰਟ ਅਨੁਸਾਰ ਸਾਲ 2019 ’ਚ ਭਾਰਤੀਆਂ ਦੀ ਉਮਰ ਦੀ ਉਮੀਦ 69.7 ਸਾਲ ਸੀ। ਬੰਗਲਾਦੇਸ਼ ’ਚ ਇਹ 72.6 ਸਾਲ ਅਤੇ ਪਾਕਿਸਤਾਨ ’ਚ 67.3 ਸਾਲ ਸੀ। ਰਿਪੋਰਟ ਮੁਤਾਬਕ ਭੂਟਾਨ 129ਵੇਂ ਸਥਾਨ ’ਤੇ, ਬੰਗਲਾਦੇਸ਼ 133ਵੇਂ ਸਥਾਨ ’ਤੇ, ਨੇਪਾਲ 142ਵੇਂ ਸਥਾਨ ’ਤੇ ਅਤੇ ਪਾਕਿਸਤਾਨ 154ਵੇਂ ਸਥਾਨ ’ਤੇ ਰਿਹਾ। ਜਦੋਂ ਕਿ ਸੂਚਕ ਅੰਕ ’ਚ ਨਾਰਵੇ ਸਭ ਤੋਂ ਉੱਪਰ ਰਿਹਾ ਅਤੇ ਉਸ ਤੋਂ ਬਾਅਦ ਆਇਰਲੈਂਡ, ਸਵਿਟਜ਼ਰਲੈਂਡ, ਹਾਂਗਕਾਂਗ ਅਤੇ ਆਇਸਲੈਂਡ ਰਹੇ ਹਨ । ਭਾਵੇਂ ਉਕਤ ਸੂਚਕ ਅੰਕ ਦੇ ਸੰਦਰਭ ’ਚ ਯੂ.ਐੱਨ.ਡੀ.ਪੀ. ਦੇ ਰੈਜ਼ੀਡੈਂਟ ਪ੍ਰਤੀਨਿਧੀ ਸ਼ੋਕੋ ਨੋਡਾ ਦਾ ਇਹ ਵੀ ਆਖਣਾ ਹੈ ਕਿ ਭਾਰਤ ਦੀ ਰੈਂਕਿੰਗ ’ਚ ਕਮੀ ਦਾ ਇਹ ਅਰਥ ਨਹੀਂ ਹੈ ਕਿ ‘ਭਾਰਤ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸਗੋਂ ਇਸ ਦਾ ਅਰਥ ਹੈ ਕਿ ਹੋਰ ਦੇਸ਼ਾਂ ਨੇ ਬਿਹਤਰ ਕੀਤਾ।’ ਨੋਡਾ ਹੁਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਦੂਜੇ ਦੇਸ਼ਾਂ ਦੀ ਮਦਦ ਕਰ ਸਕਦਾ ਹੈ। ਉਨ੍ਹਾਂ ਨੇ ਭਾਰਤ ਵੱਲੋਂ ਕਾਰਬਨ ਉਤਸਰਜਨ ਘੱਟ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਤਾਰੀਫ਼ ਕੀਤੀ। ਜਦੋਂ ਕਿ ਪਿਛਲੇ ਦਿਨੀਂ ਜਾਰੀ ਰਿਪੋਰਟ ਮੁਤਾਬਕ ਕਮਾਉਣ ਦੀ ਤਾਕਤ ਬਰਾਬਰੀ (ਪੀਪੀਪੀ) ਦੇ ਆਧਾਰ ’ਤੇ 2018 ’ਚ ਭਾਰਤ ਦੀ ਪ੍ਰਤੀ ਵਿਅਕਤੀ ਕੁੱਲ ਰਾਸ਼ਟਰੀ ਆਮਦਨ 6829 ਅਮਰੀਕੀ ਡਾਲਰ ਸੀ ਜੋ 2019 ’ਚ ਡਿੱਗ ਕੇ 6681 ਡਾਲਰ ਹੋ ਗਈ। ਇਸ ਤੋਂ ਪਹਿਲਾਂ ਗਲੋਬਲ ਹੰਗਰ ਇੰਡੈਕਸ ਅੰਕੜਿਆਂ ’ਚ ਵੀ ਭਾਰਤ ਨੂੰ ਨਾਮੋਸ਼ੀ ਝੱਲਣੀ ਪਈ ਸੀ। ਗਲੋਬਲ ਹੰਗਰ ਇੰਡੇਕਸ 2019 ’ਚ ਭਾਰਤ ਵਿਸ਼ਵ ਦੇ ਉਨ੍ਹਾਂ 117 ਦੇਸ਼ਾਂ ’ਚੋਂ 102ਵੇਂ ਨੰਬਰ ਤੇ ਰਿਹਾ ਹੈ ਜਿਥੇ ਬੱਚਿਆਂ ਦੀ ਲੰਬਾਈ ਦੇ ਅਨੁਸਾਰ ਵਜਨ ਨਹੀਂ ਹੈ ਤੇ ਬਾਲ ਮੌਤ ਦਰ ਵਧੇਰੇ ਹੈ ਅਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਇਹ ਰਿਪੋਰਟ ਕਿਸੇ ਦੇਸ਼ ’ਚ ਕੁਪੋਸ਼ਣ ਦੇ ਅਨੁਪਾਤ, ਪੰਜ ਸਾਲ ਤੋਂ ਘੱਟ ਉਮਰ ਤੋਂ ਕੰਮ ਵਾਲੇ ਬੱਚੇ ਜਿਨ੍ਹਾਂ ਦਾ ਵਜਨ ਜਾਂ ਲੰਬਾਈ ਉਮਰ ਦੇ ਹਿਸਾਬ ਤੋਂ ਘੱਟ ਹੈ ਅਤੇ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ’ਚ ਮਿ੍ਰਤਕ ਦਰ ਦੇ ਆਧਾਰ ਤੇ ਤਿਆਰ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਦਾਦੇ ਤੋਂ ਪੋਤੇ ਨੂੰ ਲੱਗੀ ਕਿਸਾਨੀ ਘੋਲ ਦੀ ਲੋਅ,ਮੁਜ਼ਾਹਰੇ ਚ ਨਿੱਤਰੀਆਂ ਤਿੰਨ ਪੀੜ੍ਹੀਆਂ,ਵੇਖੋ ਤਸਵੀਰਾਂ

ਵਿਸ਼ਵ 'ਚ ਭਾਰਤ ਦਾ ਖ਼ਰਾਬ ਪ੍ਰਦਰਸ਼ਨ
ਭਾਰਤ ਸਾਲ 2014 ’ਚ 55ਵੇਂ ਸਥਾਨ ਤੇ ਸੀ। ਉਥੇ ਭਾਰਤ ਸਾਲ 2015 ’ਚ 80ਵੇਂ ਸਥਾਨ ਤੇ, ਸਾਲ 2016 ’ਚ 97ਵੇਂ ਸਥਾਨ ਤੇ, ਸਾਲ 2017 ’ਚ 100ਵੇਂ ਸਥਾਨ ਤੇ ਅਤੇ ਸਾਲ 2018 ’ਚ 103ਵੇਂ ਸਥਾਨ ਤੇ ਸੀ। ਜਦੋਂ ਕਿ ਸਾਲ 2010 ’ਚ 95ਵੇਂ ਸਥਾਨ ਤੇ ਸੀ।ਵਿਸ਼ਵ ’ਚ ਬੱਚਿਆਂ ਦੇ ਮਾਮਲੇ ’ਚ ਸਭ ਤੋਂ ਖਰਾਬ ਪ੍ਰਦਰਸ਼ਨ ਯਮਨ, ਜਿਬੂਤੀ ਅਤੇ ਭਾਰਤ ਦਾ ਰਿਹਾ ਜਿਨ੍ਹਾਂ ਦਾ 17.9 %ਤੋਂ 20.8% ਦੇ ਵਿਚਕਾਰ ਹੈ। ਰਿਪੋਰਟ ਅਨੁਸਾਰ ਭਾਰਤ ’ਚ 6 ਤੋਂ 23 ਮਹੀਨੇ ਵਿਚਕਾਰਲੀ ਉਮਰ ਦੇ ਮਹਿਜ 9.6% ਬੱਚਿਆਂ ਨੂੰ ਹੀ " ਨਿਊਨਤਮ ਸਵੀਕਾਰਿਆ ਆਹਾਰ ਦਿੱਤਾ ਜਾਂਦਾ ਹੈ। ਰਿਪੋਰਟ ’ਚ 2016-18 ਦੇ ਵਿਚਕਾਰ ਕਰਵਾਏ ਇਕ ਸਰਵੇ ਦੇ ਆਧਾਰ ਤੇ ਦੱਸਿਆ ਹੈ ਕਿ ਭਾਰਤ 35 % ਬੱਚੇ ਛੋਟੇ ਕੱਦ ਦੇ ਹਨ  ਜਦਕਿ 17 % ਫੀਸਦੀ ਬੱਚੇ ਕਮਜ਼ੋਰ ਪਾਏ ਗਏ ਸਨ।ਗਲੋਬਲ ਹੰਗਰ ਇੰਡੈਕਸ ਅੰਕੜਿਆਂ ਅਨੁਸਾਰ ਭਾਰਤ 117 ਦੇਸ਼ਾਂ ਦੀ ਸੂਚੀ ’ਚ 102ਵੇਂ ਸਥਾਨ ਤੇ ਸੀ ਜਦੋਂ ਕਿ ਗੁਆਂਢੀ ਦੇਸ਼ਾਂ ’ਚ ਨੇਪਾਲ, ਪਾਕਿਸਤਾਨ ਅਤੇ ਬੰਗਲਾਦੇਸ਼ ਭਾਰਤ ਨਾਲੋਂ ਬਿਹਤਰ ਸਥਿਤੀ ’ਚ ਸਨ। ਇਸ ਤਰ੍ਹਾਂ ਹੀ ਰਿਪੋਰਟ ਬੇਲਾਰੂਸ, ਯੂਕਰੇਨ, ਤੁਰਕੀ, ਕਿਊਬਾ ਅਤੇ ਕੁਵੈਤ ਸਮੇਤ 17 ਦੇਸ਼ ਪੰਜ ਤੋਂ ਘੱਟ ਵਾਲੇ ਅੰਕਾਂ ਵਿੱਚੋਂ ਉਪਰਲੇ ਸਥਾਨਾਂ ਤੇ ਹਨ ਇਸ ਸੰਦਰਭ ਵਿੱਚ ਆਇਰਲੈਂਡ ਦੀ ਏਜੰਸੀ "ਕੰਸਰਨ ਵਰਲਡ ਵਾਈਡ" ਅਤੇ ਜਰਮਨੀ ਦੇ ਸੰਗਠਨ" ਵੇਲਟ ਹੰਗਰ ਹਿਲਫੇ " ਦੁਆਰਾ ਸਾਂਝੇ ਰੂਪ ’ਚ ਤਿਆਰ ਕੀਤੀ ਰਿਪੋਰਟ ’ਚ ਭਾਰਤ ਦੀ ਭੁੱਖਮਰੀ ਦੀ ਸਮੱਸਿਆ ਨੂੰ ਗੰਭੀਰ ਗਰਦਾਨਿਆ ਗਿਆ ਸੀ। 

ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਲੋੜ ਹੈ ਦੇਸ਼ ਦੇ ਸਰਵਪੱਖੀ ਵਿਕਾਸ ਲਈ ਹੰਭਲਾ ਮਾਰਨ ਦੀ ਇਸ ਦੇ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਫ਼ਰਤ ਦੀ ਰਾਜਨੀਤੀ ਨੂੰ ਤਿਆਗੇ ਤੇ ਮੁਹੱਬਤ ਅਤੇ ਵਿਸ਼ਵਾਸ ਦਾ ਵਾਤਾਵਰਣ ਬਣਾਵੇ, ਕਿਉਂਕਿ ਡਰ ਅਤੇ ਨਫ਼ਰਤ ਦੇ ਮਾਹੌਲ ’ਚ ਕੋਈ ਰਾਸ਼ਟਰ ਕਦੀ ਵੀ ਹਕੀਕੀ ਤਰੱਕੀ ਨਹੀਂ ਕਰ ਸਕਦਾ। ਨਾ ਹੀ ਕੁਪੋਸ਼ਣ ਤੇ ਭੁੱਖਮਰੀ ਦੇ ਸ਼ਿਕਾਰ ਬੱਚਿਆਂ ਤੋਂ ਕਿਸੇ ਮਨੁੱਖੀ ਵਿਕਾਸ ਸੂਚਕ ਅੰਕ ਵਾਲੇ ਵਧੀਆ ਰਾਸ਼ਟਰ ਦੀ ਉਮੀਦ ਰੱਖੀ ਜਾ ਸਕਦੀ ਹੈ ...!!!

ਅੱਬਾਸ ਧਾਲੀਵਾਲ 
ਮਲੇਰਕੋਟਲਾ ।

ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ

  • matter concern
  • human development
  • Hunger Indexਹੰਗਰ ਇੰਡੇਕਸ
  • ਮਨੁੱਖੀ ਵਿਕਾਸ
  • ਸੂਚਕ ਅੰਕ

ਖੇਤੀ ਕਾਨੂੰਨ ਕਿਸਾਨਾਂ ਨਾਲੋਂ ਵੱਧ ਆਮ ਲੋਕਾਂ ਨੂੰ ਕਰਨਗੇ ਪ੍ਰਭਾਵਿਤ, ਜਾਣੋ ਕਿਵੇਂ

NEXT STORY

Stories You May Like

  • turkey  qatar  pakistan
    'ਤੁਰਕੀ-ਕਤਰ-ਪਾਕਿਸਤਾਨ ਗੱਠਜੋੜ': ਵਿਸ਼ਵ ਸ਼ਾਂਤੀ ਲਈ ਬਣ ਸਕਗਾ ਚਿੰਤਾ ਦਾ ਵਿਸ਼ਾ
  • government preparing for action against these platforms after meta
    META ਮਗਰੋਂ ਹੁਣ ਇਨ੍ਹਾਂ ਪਲੇਟਫਾਰਮਜ਼ ਖ਼ਿਲਾਫ਼ ਐਕਸ਼ਨ ਦੀ ਤਿਆਰੀ 'ਚ ਸਰਕਾਰ ! ਚਿੰਤਾ 'ਚ ਕੰਪਨੀਆਂ
  • us sanctions 43 more chinese companies over uyghur human rights abuses
    ਅਮਰੀਕਾ ਨੇ ਉਈਗਰ ਮਨੁੱਖੀ ਅਧਿਕਾਰ ਉਲੰਘਣਾ ਦੇ ਦੋਸ਼ਾਂ 'ਚ 43 ਹੋਰ ਚੀਨੀ ਕੰਪਨੀਆਂ 'ਤੇ ਲਗਾਈ ਪਾਬੰਦੀ
  • debris in space increases isro  s concerns
    ਪੁਲਾੜ ’ਚ ਮੌਜੂਦ ਮਲਬੇ ਨੇ ਵਧਾਈ ਇਸਰੋ ਦੀ ਚਿੰਤਾ, ਖ਼ਤਰੇ ’ਚ 20 ਭਾਰਤੀ ਉਪਗ੍ਰਹਿ
  • the voice of human rights will echo in khalra park in fresno
    ਫਰਿਜ਼ਨੋ 'ਚ ਗੂੰਜੇਗੀ ਮਨੁੱਖੀ ਅਧਿਕਾਰਾਂ ਦੀ ਆਵਾਜ਼, 19 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਹੋਵੇਗਾ ਸਮਾਗਮ
  • j k after 370
    ਇਕ ਪਾਸੇ ਵਿਕਾਸ ਤੇ ਦੂਜੇ ਪਾਸੇ 'ਆਟੇ' ਪਿੱਛੇ ਗੋਲ਼ੀਆਂ ! 370 ਹਟਣ ਮਗਰੋਂ ਕਿੰਨਾ ਬਦਲ ਗਿਆ ਜੰਮੂ-ਕਸ਼ਮੀਰ
  • there should be no discrimination in development works in pathankot
    ਪਠਾਨਕੋਟ 'ਚ ਵਿਕਾਸ ਕਾਰਜਾਂ 'ਚ ਵਿਤਕਰਾ ਨਾ ਹੋਵੇ, 50 ਵਾਰਡਾਂ 'ਚ ਇਕੋ ਜਿਹੇ ਕੰਮ ਕੀਤੇ ਜਾਣ: ਅਸ਼ਵਨੀ ਸ਼ਰਮਾ
  • article 370  7 years  jammu kashmir  pojk  development
    Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ: J&K ਅਤੇ PoJK 'ਚ ਵਿਕਾਸ ਦੀਆਂ ਵੱਖ-ਵੱਖ ਤਸਵੀਰਾਂ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +