ਨੈਸ਼ਨਲ ਡੈਸਕ- ਬਦਲਦੇ ਮੌਸਮ ਦਰਮਿਆਨ ਰਾਜਧਾਨੀ ਦਿੱਲੀ 'ਚ ਮੱਛਰਾਂ ਅਤੇ ਡੇਂਗੂ ਨੂੰ ਲੈ ਕੇ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਨੇ ਅਰਲਟ ਜਾਰੀ ਕੀਤਾ ਹੈ। ਐੱਮ.ਸੀ.ਡੀ. ਦੇ ਅਧਿਕਾਰੀਆਂ ਅਨੁਸਾਰ, ਘਰਾਂ, ਫੈਕਟਰੀਆਂ ਅਤੇ ਕੰਸਟਰਕਸ਼ਨ ਸਾਈਟਸ 'ਤੇ ਜੇਕਰ ਮੱਛਰਾਂ ਦਾ ਲਾਰਵਾ ਮਿਲਦਾ ਹੈ ਤਾਂ ਦੁੱਗਣਾ ਜੁਰਮਾਨਾ ਵਸੂਲਿਆ ਜਾਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਹਜ਼ਾਰ ਵਰਗ ਮੀਟਰ ਤੋਂ ਵੱਧ ਦੇ ਨਿਰਮਾਣ ਸਥਾਨਾਂ 'ਤੇ ਜੇਕਰ ਮੱਛਰਾਂ ਦਾ ਲਾਰਵਾ ਮਿਲਦਾ ਸੀ ਤਾਂ 50 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾਂਦੀ ਸੀ, ਉੱਥੇ ਹੀ ਹੁਣ ਐੱਮ.ਸੀ.ਡੀ. ਦੀ ਚਿਤਾਵਨੀ ਤੋਂ ਬਾਅਦ ਇਹ ਜੁਰਮਾਨਾ ਡਬਲ ਯਾਨੀ ਇਕ ਲੱਖ ਰੁਪਏ ਲਗੇਗਾ। ਇਸੇ ਤਰ੍ਹਾਂ 500 ਤੋਂ 1 ਹਜ਼ਾਰ ਵਰਗ ਮੀਟਰ ਦੇ ਨਿਰਮਾਣ ਸਥਾਨਾਂ 'ਚ ਲਾਰਵਾ ਮਿਲਣ ਤੋਂ ਜੁਰਮਾਨਾ ਰਾਸ਼ੀ 10 ਹਜ਼ਾਰ ਵੱਧ ਕੇ 20 ਹਜ਼ਾਰ ਰੁਪਏ ਕਰ ਦਿੱਤੀ ਹੈ ਅਤੇ 100 ਤੋਂ 500 ਵਰਗ ਮੀਟਰ ਲਈ 5 ਹਜ਼ਾਰ ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 100 ਵਰਗ ਫੁਟ ਤੋਂ ਘੱਟ ਵਾਲਿਆਂ ਲਈ ਜੁਰਮਾਨਾ 1 ਹਜ਼ਾਰ ਤੋਂ ਵਧਾ ਕੇ 2 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਕੁੱਲੂ 'ਚ ਵਾਪਰਿਆ ਵੱਡਾ ਹਾਦਸਾ, ਸਕੂਲੀ ਬੱਚਿਆਂ ਸਮੇਤ 16 ਦੀ ਮੌਤ
ਇੰਨਾ ਹੀ ਨਹੀਂ ਹਾਲ ਹੀ 'ਚ ਐੱਮ.ਸੀ.ਡੀ. ਨੇ ਕੜਕੜਡੂਮਾ 'ਚ ਇਕ ਹੋਰ ਕੰਸਟਰਕਸ਼ਨ ਸਾਈਟ 'ਤੇ 50 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਦੱਸਣਯੋਗ ਹੈ ਕਿ ਇਸ ਸਾਲ ਦਿੱਲੀ 'ਚ ਡੇਂਗੂ ਦੇ ਕਰੀਬ 130 ਤੋਂ ਵੱਧ ਮਾਮਲੇ ਸਾਹਮਣੇ ਆ ਚੁਕੇ ਹਨ। ਉੱਥੇ ਹੀ ਪਿਛਲੇ ਸਾਲ ਦਿੱਲੀ 'ਚ ਡੇਂਗੂ ਦੇ ਲਗਭਗ 10 ਹਜ਼ਾਰ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ 23 ਮੌਤਾਂ ਸ਼ਾਮਲ ਸਨ। ਇਹ ਅੰਕੜਾ ਪਿਛਲੇ 5-6 ਸਾਲਾਂ 'ਚ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਜੁਰਮਾਨੇ 'ਚ ਸੋਧ ਇਹ ਯਕੀਨੀ ਕਰਨ ਲਈ ਕੀਤਾ ਗਿਆ ਹੈ ਕਿ ਲੋਕ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੇ ਕੰਪਲੈਕਸ 'ਚ ਮੱਛਰ ਪੈਦਾ ਨਾ ਹੋਣ ਦੇਣ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਮਤਾ ਬੈਨਰਜੀ ਦੀ ਸੁਰੱਖਿਆ ’ਚ ਵੱਡੀ ਚੂਕ, ਸਰਕਾਰੀ ਰਿਹਾਇਸ਼ ’ਚ ਵੜਿਆ ਸ਼ਖ਼ਸ
NEXT STORY