ਨਵੀਂ ਦਿੱਲੀ (ਇੰਟ.) - ਮਹਾਰਾਸ਼ਟਰ ਵਿਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਦੀ ਅਸੁਰੱਖਿਅਤ ਖਾਧ ਪਦਾਰਥ ਵੇਚਣ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਹੁਣ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿਚ ਪਹੁੰਚ ਗਈ ਹੈ। ਉੱਤਰ ਪ੍ਰਦੇਸ਼ ਵਿਚ IAS ਅਧਿਕਾਰੀ ਰੋਸ਼ਨ ਜੈਕਬ ਦੀ ਅਗਵਾਈ ’ਚ ਚਲਾਈ ਗਈ ਮੁਹਿੰਮ ਤਹਿਤ 11.66 ਕਰੋੜ ਰੁਪਏ ਦੇ ਅਸੁਰੱਖਿਅਤ ਖਾਧ ਉਤਪਾਦ ਜ਼ਬਤ ਕੀਤੇ ਗਏ ਹਨ, ਜਦਕਿ 63.17 ਲੱਖ ਰੁਪਏ ਦੇ ਅਸੁਰੱਖਿਅਤ ਖਾਧ ਪਦਾਰਥਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ FIR ਵੀ ਦਰਜ ਕੀਤੀ ਗਈ। ਇਸੇ ਵਿਚਾਲੇ, ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਮੁੰਬਈ ਵਿਚ ਮੈਕਡਾਨਲਡਸ ਸਮੇਤ 7 ਵੱਡੇ ਰੈਸਟੋਰੈਂਟਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਇਨ੍ਹਾਂ ’ਚ ਬੰਬੇ ਪ੍ਰੈਜ਼ੀਡੈਂਸੀ ਰੇਡੀਓ ਕਲੱਬ, ਨੋਵਾਰਾ, ਸਟੇਟਸ ਰੈਸਟੋਰੈਂਟ ਅਤੇ ਖਾਰ ਜਿਮਖਾਨਾ ਵਰਗੇ ਨਾਂ ਸ਼ਾਮਲ ਹਨ।
ਪੜ੍ਹੋ ਇਹ ਵੀ - CNG ਆਟੋ 'ਤੇ ਲੱਗੇਗਾ Ban ! 2028 ਤੋਂ ਨਹੀਂ ਹੋਵੇਗੀ ਰਜਿਸਟ੍ਰੇਸ਼ਨ, ਦਿੱਲੀ-NCR ਲਈ ਹੋ ਗਿਆ ਵੱਡਾ ਐਲਾਨ
ਮਹਾਰਾਸ਼ਟਰ ’ਚ ਸਫ਼ਾਈ ਨਿਯਮਾਂ ਦੀਆਂ ਉੱਡੀਆਂ ਧੱਜੀਆਂ
ਮਹਾਰਾਸ਼ਟਰ ਐੱਫ. ਡੀ. ਏ. ਨੇ 19 ਅਤੇ 20 ਅਗਸਤ ਨੂੰ ਸੂਬੇ ਭਰ ’ਚ 89 ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਦੀ ਅਚਨਚੇਤ ਚੈਕਿੰਗ ਕੀਤੀ। ਜਾਂਚ ਵਿਚ ਗੰਭੀਰ ਖਾਮੀਆਂ ਪਾਏ ਜਾਣ ’ਤੇ 71 ਅਦਾਰਿਆਂ ਨੂੰ ਸੁਧਾਰ ਨੋਟਿਸ ਜਾਰੀ ਕੀਤੇ ਗਏ, ਜਦਕਿ 13 ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ। ਇਨ੍ਹਾਂ ਤੋਂ ਇਲਾਵਾ ਮਿਲਾਵਟੀ ਗੁਟਖਾ ਅਤੇ ਪਾਨ ਮਸਾਲਾ ਦੇ ਮਾਮਲੇ ਵਿਚ 3 ਅਦਾਰਿਆਂ ਨੂੰ ਸੀਲ ਕੀਤਾ ਗਿਆ ਹੈ ਅਤੇ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਉੱਤਰ ਪ੍ਰਦੇਸ਼ ’ਚ ਮਿਲਾਵਟਖੋਰਾਂ ’ਤੇ ਸਰਜੀਕਲ ਸਟ੍ਰਾਈਕ
ਉੱਤਰ ਪ੍ਰਦੇਸ਼ ਵਿਚ ਐੱਫ. ਐੱਸ. ਡੀ. ਏ. ਕਮਿਸ਼ਨਰ ਡਾ. ਰੋਸ਼ਨ ਜੈਕਬ ਦੀ ਅਗਵਾਈ ਵਿਚ ਮਿਲਾਵਟਖੋਰਾਂ ਖ਼ਿਲਾਫ਼ ਵਿਆਪਕ ਮੁਹਿੰਮ ਚਲਾਈ ਗਈ। ਪੂਰੇ ਪ੍ਰਦੇਸ਼ ਵਿਚ 3,537 ਨਿਰੀਖਣ ਅਤੇ 2,075 ਛਾਪੇ ਮਾਰ ਕੇ 2,965 ਨਮੂਨੇ ਜਾਂਚ ਲਈ ਭੇਜੇ ਗਏ।
ਪੜ੍ਹੋ ਇਹ ਵੀ - ਅਮਰਾਵਤੀ ਹਸਪਤਾਲ ਦੇ NICU 'ਚ ਵੈਂਟੀਲੇਟਰ ਬਲਾਸਟ, 3 ਜਵਾਕਾਂ ਦੀ ਮੌਤ, ਪਈਆਂ ਭਾਜੜਾਂ
ਕਾਰਵਾਈ ਦੇ ਅੰਕੜੇ
ਜਾਂਚ ਟੀਮਾਂ ਨੇ ਕਰੀਬ 11.66 ਕਰੋੜ ਰੁਪਏ ਮੁੱਲ ਦੀ 2,929.86 ਕੁਇੰਟਲ ਖਾਧ ਸਮੱਗਰੀ ਜ਼ਬਤ ਕੀਤੀ। ਇਸ ਤੋਂ ਇਲਾਵਾ 63.17 ਲੱਖ ਰੁਪਏ ਮੁੱਲ ਦੀ 551.71 ਕੁਇੰਟਲ ਅਸੁਰੱਖਿਅਤ ਤੇ ਮਿਲਾਵਟੀ ਸਮੱਗਰੀ ਮੌਕੇ ’ਤੇ ਹੀ ਨਸ਼ਟ ਕਰਵਾਈ ਗਈ।
ਇਨ੍ਹਾਂ ਉਤਪਾਦਾਂ ’ਤੇ ਸ਼ਿਕੰਜਾ
ਨਕਲੀ ਦੁੱਧ, ਪਨੀਰ, ਘਿਓ, ਮਸਾਲੇ, ਖਾਣ ਵਾਲੇ ਤੇਲ ਅਤੇ ਪੈਕੇਜਡ ਪੀਣ ਵਾਲੇ ਪਾਣੀ ਤਿਆਰ ਕਰਨ ਵਾਲੇ ਨੈੱਟਵਰਕ ’ਤੇ ਨਕੇਲ ਕੱਸੀ ਗਈ। ਸ਼ਾਹਜਹਾਂਪੁਰ, ਮਥੁਰਾ, ਅਮਰੋਹਾ, ਅਲੀਗੜ੍ਹ, ਬਦਾਯੂੰ ਅਤੇ ਉਨਾਓ ਵਿਚ ਗੰਭੀਰ ਉਲੰਘਣਾਵਾਂ ’ਤੇ 6 ਐੱਫ.ਆਈ.ਆਰਜ਼ ਦਰਜ ਕੀਤੀਆਂ ਗਈਆਂ।
ਪੜ੍ਹੋ ਇਹ ਵੀ - ਰਾਸ਼ਨ ਕਾਰਡ ਧਾਰਕਾਂ ਨੂੰ ਫ੍ਰੀ ਮਿਲਣਗੇ ਕੱਪੜੇ ! ਤਿਉਹਾਰੀ ਸੀਜ਼ਨ ਮੌਕੇ CM ਵਿਜੇ ਨੇ ਕੀਤਾ ਐਲਾਨ
ਜਨਤਕ ਕੀਤੇ ਜਾਣਗੇ ਨਾਂ-ਫ਼ੋਟੋ
ਯੋਗੀ ਸਰਕਾਰ ਨੇ ਮਿਲਾਵਟਖੋਰਾਂ ’ਤੇ ਸਮਾਜਿਕ ਦਬਾਅ ਬਣਾਉਣ ਲਈ ਮੁੱਖ ਜਨਤਕ ਚੌਰਾਹਿਆਂ ਅਤੇ ਥਾਵਾਂ ’ਤੇ ਦੋਸ਼ੀਆਂ ਦੇ ਨਾਂ ਤੇ ਤਸਵੀਰਾਂ ਪੋਸਟਰ-ਹੋਰਡਿੰਗਜ਼ ਰਾਹੀਂ ਪ੍ਰਦਰਸ਼ਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੋਹਾਂ ਸੂਬਿਆਂ ਦੀ ਇਸ ਕਾਰਵਾਈ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਅਦਾਰੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਕਿੱਥੇ ਪਾਈਆਂ ਗਈਆਂ ਖਾਮੀਆਂ
1. ਬੰਬੇ ਪ੍ਰੈਜ਼ੀਡੈਂਸੀ ਰੇਡੀਓ ਕਲੱਬ (ਕੋਲਾਬਾ) : 98 ਸਾਲ ਪੁਰਾਣੇ ਇਸ ਕਲੱਬ ਦੀ ਰਸੋਈ ਵਿਚ ਮੱਖੀਆਂ ਦੇ ਝੁੰਡ ਅਤੇ ਮਰੇ ਹੋਏ ਕਾਕਰੋਚ ਮਿਲੇ। ਭਾਂਡੇ ਧੋਣ ਵਾਲੀ ਥਾਂ ਨੇੜੇ ਪੈਸਟ ਕੰਟਰੋਲ ਦੇ ਵਰਤੇ ਹੋਏ ਰੈਪਰ ਪਏ ਸਨ ਅਤੇ ਕੰਧਾਂ ਖ਼ਸਤਾ ਹਾਲਤ ਵਿਚ ਸਨ। 47 ਫੀਸਦੀ ਗੈਰ-ਪਾਲਣਾ ਵਜੋਂ ਲਾਇਸੈਂਸ ਮੁਅੱਤਲ ਕੀਤਾ ਗਿਆ।
ਪੜ੍ਹੋ ਇਹ ਵੀ - CM ਸੈਣੀ ਦੇ ਕਾਫ਼ਲੇ ’ਚ ਸੁਰੱਖਿਆ ਲਾਪ੍ਰਵਾਹੀ ’ਤੇ 2 DCs ਨੂੰ ਨੋਟਿਸ, SHO ਸਣੇ 18 ਪੁਲਸ ਕਰਮਚਾਰੀ ਮੁਅੱਤਲ
2. ਮੈਕਡਾਨਲਡ (ਮੈਟਰੋ ਹਾਊਸ, ਕੋਲਾਬਾ)- ਪਹਿਲਾਂ ਜਾਰੀ ਸੁਧਾਰ ਨੋਟਿਸ ਦੀਆਂ 20 ’ਚੋਂ 18 ਕਮੀਆਂ ਦੁਬਾਰਾ ਜਾਂਚ ਵਿਚ ਵੀ ਮੌਜੂਦ ਪਾਈਆਂ ਗਈਆਂ। ਇਨ੍ਹਾਂ ਵਿਚ ਬਿਨਾਂ ਕੈਲੀਬ੍ਰੇਸ਼ਨ ਵਾਲੇ ਰੈਫਰੀਜ੍ਰੇਟਰ, ਜਿਊਂਦੇ ਕਾਕਰੋਚ ਅਤੇ ਕਰਮਚਾਰੀਆਂ ਵੱਲੋਂ ਬਿਨਾਂ ਹੱਥ ਧੋਤੇ ਖਾਣਾ ਸੰਭਾਲਣਾ ਸ਼ਾਮਲ ਸੀ।
3. ਸਟੇਟਸ ਰੈਸਟੋਰੈਂਟ (ਨਰੀਮਨ ਪੁਆਇੰਟ) - ਗਾਹਕ ਦੀ ਸ਼ਿਕਾਇਤ ’ਤੇ ਹੋਈ ਜਾਂਚ ਵਿਚ ਕਰਮਚਾਰੀ ਸਾਫ਼ ਭਾਂਡਿਆਂ ਦੇ ਉੱਪਰ ਮੂੰਹ ਧੋਂਦਾ ਮਿਲਿਆ। ਇੱਥੇ ਸ਼ਾਕਾਹਾਰੀ-ਮਾਂਸਾਹਾਰੀ ਖਾਧ ਪਦਾਰਥਾਂ ਨੂੰ ਵੱਖ-ਵੱਖ ਰੱਖਣ ਦਾ ਵੀ ਪ੍ਰਬੰਧ ਨਹੀਂ ਸੀ।
4. ਹੋਰ ਅਦਾਰੇ : ਇਸ ਤੋਂ ਇਲਾਵਾ ਮੁੰਬਈ ਦੇ ਖਾਰ ਜਿਮਖਾਨਾ, ਨੋਵਾਰਾ (ਮਲਾਡ), ਬਜਰੰਗ ਸਵੀਟ ਮਾਰਟ ਅਤੇ ਏ.ਐੱਸ.ਐੱਮ. ਹੋਟਲਜ਼ ਦਾ ਲਾਇਸੈਂਸ ਮੁਅੱਤਲ ਕੀਤਾ ਗਿਆ। ਨਾਲ ਹੀ ਨਾਗਪੁਰ ਵਿਚ ‘ਡੂ ਬ੍ਰਦਰਜ਼ ਸ਼ਾਵਰਮਾ’ ਅਤੇ ਨਾਸਿਕ ਵਿਚ ‘ਅਵੰਤੀ ਸਨੈਕਸ’ ’ਤੇ ਵੀ ਕਾਰਵਾਈ ਹੋਈ।
ਪੜ੍ਹੋ ਇਹ ਵੀ - 2 ਸਕੇ ਭਰਾਵਾਂ ਸਣੇ 3 ਨੌਜਵਾਨਾਂ ਨੇ ਕੀਤਾ ਦੋਸਤ ਦਾ ਕਤਲ, ਪੂਰਾ ਮਾਮਲਾ ਜਾਣ ਕੰਬ ਜਾਵੇਗੀ ਰੂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਸਰੋ ਲਾਂਚ ਕੇਂਦਰਾਂ ਦਾ ਨਿੱਜੀਕਰਨ ਕਰਨਾ ਵੱਡੀ ਗਲਤੀ ਹੋਵੇਗੀ : ਮਾਧਵਨ
NEXT STORY