ਇੰਟਰਨੈਸ਼ਨਲ ਡੈਸਕ-ਯੂਕ੍ਰੇਨ ਸੰਕਟ 'ਤੇ ਅੱਜ ਵੀਰਵਾਰ ਨੂੰ ਵਿਦੇਸ਼ ਮੰਤਰਾਲਾ ਨੇ ਪ੍ਰੈੱਸ ਕਾਨਫਰੰਸ ਕੀਤੀ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਉਥੋ ਸੁਰੱਖਿਅਤ ਲੈ ਕੇ ਆਉਣਾ ਹੈ। ਭਾਰਤੀ ਦੂਤਘਰ ਨੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਜਿਸ 'ਚ ਪੋਲੈਂਡ ਤੇ ਹੰਗਰੀ ਦੇ ਰਸਤੇ ਭਾਰਤੀ ਕੱਢੇ ਜਾਣਗੇ।
ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਵਿਵਾਦ 'ਤੇ ਰੱਖਿਆ ਮੰਤਰੀ ਰਾਜਨਾਥ ਦਾ ਵੱਡਾ ਬਿਆਨ
ਉਥੇ ਐੱਮ.ਈ.ਏ. ਨੇ ਕਿਹਾ ਕਿ ਪੀ.ਐੱਮ. ਮੋਦੀ ਕੁਝ ਦੇਰ 'ਚ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਵੀ ਇਸ ਦੇ ਬਾਰੇ 'ਚ ਗੱਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪੀ.ਐੱਮ. ਮੋਦੀ ਨੇ ਭਾਰਤੀਆਂ ਨੂੰ ਸੁਰੱਖਿਅਤ ਲਿਆਉਣ 'ਤੇ ਕਾਫ਼ੀ ਜ਼ੋਰ ਦਿੱਤਾ ਹੈ ਜਿਸ ਨੂੰ ਲੈ ਕੇ ਅਸੀਂ ਯਤਨਸ਼ੀਲ ਹਾਂ।ਇਸ ਦਰਮਿਆਨ ਯੂਕ੍ਰੇਨ ਸੰਕਟ ਨੂੰ ਲੈ ਕੇ ਭਾਰਤ 'ਚ ਪੋਲੈਂਡ ਦੇ ਰਾਜਦੂਤ ਐਡਮ ਬੁਰਕਾਓਸਕੀ ਕਿਹਾ ਕਿ ਰੂਸ ਦਾ ਰੁਖ਼ ਬੇਹਦ ਹਮਲਾਵਰ ਹੈ, ਅਸੀਂ ਯੂਕ੍ਰੇਨ ਨਾਲ ਖੜ੍ਹੇ ਹਾਂ।
ਇਹ ਵੀ ਪੜ੍ਹੋ : ਰੂਸ ਵੱਲੋਂ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ NATO ਨੇ ਸੁਰੱਖਿਆ ਬਲਾਂ ਦੀ ਤਾਇਨਾਤੀ ਨੂੰ ਹੋਰ ਮਜ਼ਬੂਤ ਕਰਨ 'ਤੇ ਜਤਾਈ ਸਹਿਮਤੀ
ਉਨ੍ਹਾਂ ਨੇ ਕਿਹਾ ਕਿ ਰੂਸ ਇਸ ਸਮੇਂ ਗਲੋਬਲ ਸ਼ਾਂਤੀ ਲਈ ਵੱਡਾ ਖਤਰਾ ਬਣ ਚੁੱਕਿਆ ਹੈ। ਇਸ ਤੋਂ ਪਹਿਲਾਂ ਯੂਕ੍ਰੇਨ ਦੇ ਰਾਸ਼ਟਰਪਤੀ ਵਲੋਡਿਮਿਰ ਜੇਲੈਂਸਕੀ ਨੇ ਇਕ ਟਵੀਟ 'ਚ ਕਿਹਾ ਕਿ ਰੂਸ, ਚੇਰਨੋਬਿਲ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 1986 ਦੀ ਤ੍ਰਾਸਦੀ ਨੂੰ ਦੁਹਰਾਇਆ ਨਾ ਜਾ ਸਕੇ ਇਸ ਲਈ ਸਾਡੇ ਜਵਾਨ ਆਪਣੀ ਜਾਨ ਲਗਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪੂਰੇ ਯੂਰਪ ਵਿਰੁੱਧ ਜੰਗ ਦਾ ਐਲਾਨ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ 'ਤੇ PM ਮੋਦੀ ਦੀ ਉੱਚ ਪੱਧਰੀ ਬੈਠਕ ਸ਼ੁਰੂ, ਰੱਖਿਆ ਮੰਤਰੀ ਸਮੇਤ NSA ਵੀ ਮੌਜੂਦ
ਰੂਸ-ਯੂਕ੍ਰੇਨ ਵਿਵਾਦ 'ਤੇ ਰੱਖਿਆ ਮੰਤਰੀ ਰਾਜਨਾਥ ਦਾ ਵੱਡਾ ਬਿਆਨ
NEXT STORY