ਕੀਵ-ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਵੱਲੋਂ ਯੂਕ੍ਰੇਨ 'ਚ ਫੌਜੀ ਹਮਲੇ 'ਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਜਦਕਿ 7 ਹੋਰ ਜ਼ਖਮੀ ਹੋ ਗਏ। ਉਥੇ, ਹਮਲੇ ਤੋਂ ਬਾਅਦ ਨਾਟੋ ਨੇ ਯੂਕ੍ਰੇਨ ਅਤੇ ਰੂਸ ਦੇ ਕੋਲ ਸਥਿਤ ਆਪਣੇ ਪੂਰਬੀ ਕਿਨਾਰੇ 'ਚ ਆਪਣੀ ਜ਼ਮੀਨੀ, ਸਮੁੰਦਰੀ ਬਲਾਂ ਅਤੇ ਹਵਾਈ ਫੌਜ ਦੀ ਤਾਇਨਾਤੀ ਨੂੰ ਮਜ਼ਬੂਤ ਕਰਨ 'ਤੇ ਸਹਿਮੀਤ ਜਤਾਈ। ਨਾਟੋ ਦੇ ਦੂਤਾਂ ਨੇ ਐਮਰਜੈਂਸੀ ਗੱਲਬਾਤ ਤੋਂ ਬਾਅਦ ਇਕ ਬਿਆਨ 'ਚ ਕਿਹਾ ਕਿ ਅਸੀਂ ਗਠਜੋੜ ਦੇ ਪੂਰਬੀ ਹਿੱਸੇ 'ਚ ਵਾਧੂ ਰੱਖਿਆਤਮਕ ਜ਼ਮੀਨੀ ਅਤੇ ਹਵਾਈ ਫੌਜ, ਨਾਲ ਹੀ ਵਾਧੂ ਸਮੁੰਦਰੀ ਸੰਪਤੀਆਂ ਤਾਇਨਾਤ ਕਰ ਰਹੇ ਹਾਂ। ਬਿਆਨ 'ਚ ਕਿਹਾ ਗਿਆ ਹੈ ਕਿ ਅਸੀਂ ਸਾਰੇ ਹੰਗਾਮੀ ਸਥਿਤੀਆਂ ਦਾ ਜਵਾਬ ਦੇਣ ਲਈ ਆਪਣੇ ਬਲਾਂ ਦੀ ਤਿਆਰੀ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ 'ਤੇ PM ਮੋਦੀ ਦੀ ਉੱਚ ਪੱਧਰੀ ਬੈਠਕ ਸ਼ੁਰੂ, ਰੱਖਿਆ ਮੰਤਰੀ ਸਮੇਤ NSA ਵੀ ਮੌਜੂਦ
ਉੱਤਰੀ ਅਟਲਾਂਟਿਕ ਕੌਂਸਲ ਦੀ ਇਕ ਬੈਠਕ ਤੋਂ ਬਾਅਦ ਬ੍ਰਸੇਲਜ਼ (ਬੈਲਜ਼ੀਅਮ) ਸਥਿਤ ਨਾਟੋ ਮੁੱਖ਼ ਦਫ਼ਤਰ 'ਚ ਮੀਡੀਆ ਤੋਂ ਸਟੋਲਟੇਨਬਰਗ ਨੇ ਕਿਹਾ ਕਿ ਸਾਡੇ ਕੋਲ ਆਪਣੇ ਹਵਾਈ ਖੇਤਰ ਦੀ ਰੱਖਿਆ ਕਰਨ ਵਾਲੇ 100 ਤੋਂ ਜ਼ਿਆਦਾ ਜੈੱਟ ਅਤੇ ਉੱਤਰ ਤੋਂ ਭੂਮੁੱਧ ਸਾਗਰ ਤੱਕ ਸਮੁੰਦਰ 'ਚ 120 ਤੋਂ ਜ਼ਿਆਦਾ ਜੰਗੀ ਜਹਾਜ਼ਾਂ ਦਾ ਬੇੜਾ ਹੈ। ਅਸੀਂ ਆਪਣੇ ਗਠਜੋੜ ਨੂੰ ਹਮਲੇ ਤੋਂ ਬਚਾਉਣ ਲਈ ਜੋ ਵੀ ਜ਼ਰੂਰੀ ਹੋਵੇਗਾ, ਉਹ ਕਰਾਂਗੇ।
ਇਹ ਵੀ ਪੜ੍ਹੋ : ਯੂਕ੍ਰੇਨ 'ਤੇ ਰੂਸ ਦੇ ਹਮਲੇ ਨਾਲ ਯੂਰਪ ਦੀ ਸ਼ਾਂਤੀ ਹੋਈ ਭੰਗ : ਨਾਟੋ ਮੁਖੀ
ਦੱਸ ਦੇਈਏ ਕਿ ਨਾਟੋ ਦੇ 30 ਮੈਂਬਰ ਦੇਸ਼ਾਂ 'ਚੋਂ ਕੁਝ ਯੂਕ੍ਰੇਨ ਨੂੰ ਹਥਿਆਰ, ਗੋਲਾ-ਬਾਰੂਦ ਅਤੇ ਹੋਰ ਉਪਕਰਣਾਂ ਦੀ ਸਪਲਾਈ ਕਰ ਰਹੇ ਹਨ। ਨਾਟੋ ਯੂਕ੍ਰੇਨ ਦੇ ਸਮਰਥਨ 'ਚ ਕੋਈ ਫੌਜੀ ਕਾਰਵਾਈ ਸ਼ੁਰੂ ਨਹੀਂ ਕਰੇਗਾ, ਜੋ ਉਸ ਦਾ ਇਕ ਕਰੀਬੀ ਹਿੱਸੇਦਾਰ ਹੈ। ਸੰਘਰਸ਼ ਦੇ ਨਜ਼ਦੀਕੀ ਦੇਸ਼-ਐਸਟੋਨੀਆ, ਲਾਤਵੀਆ, ਲਿਥੁਆਨੀਆ ਅਤੇ ਪੋਲੈਂਡ-ਨਾਟੋ ਦੀ ਸਥਾਪਨਾ ਸੰਧੀ ਦੇ ਆਰਟੀਕਲ 4 ਤਹਿਤ ਦੁਰਲੱਭ ਸਲਾਹ-ਮਸ਼ਵਰੇ ਸ਼ੁਰੂ ਕਰਨ ਵਾਲੇ ਸ਼ਾਮਲ ਹਨ ਜੋ ਉਸ ਵੇਲੇ ਕੀਤਾ ਜਾ ਸਕਦਾ ਹੈ ਜਦ ਖੇਤਰੀ ਅਖੰਡਤਾ, ਰਾਜਨੀਤਿਕ ਸੁਤੰਤਰਾ ਜਾਂ ਕਿਸੇ ਦੀ (ਨਾਟੋ ਮੈਂਬਰਾਂ 'ਚੋਂ ਕਿਸੇ ਦੀ) ਸੁਰੱਖਿਆ ਖਤਰੇ 'ਚ ਹੁੰਦੀ ਹੈ।
ਇਹ ਵੀ ਪੜ੍ਹੋ : ਪੰਜ ਸਾਲ ਸੱਤਾ 'ਚ ਰਹੀ ਕਾਂਗਰਸ ਦੇ ਆਗੂਆਂ ਨੂੰ ਹੁਣ ਨਸ਼ਾ ਮਾਫੀਆ ਦੀ ਸਤਾਉਣ ਲੱਗੀ ਚਿੰਤਾ: ਭਗਵੰਤ ਮਾਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂਕ੍ਰੇਨ ਸੰਕਟ 'ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕਰ ਸਕਦੇ ਹਨ PM ਮੋਦੀ : ਸੂਤਰ
NEXT STORY