ਜੰਮੂ: ਕਟੜਾ ਦੇ ਉਪ ਮੰਡਲ ਮੈਜਿਸਟਰੇਟ (SDM) ਨੇ ਉਪ ਮੰਡਲ ਦੇ ਅਧਿਕਾਰ ਖੇਤਰ ਦੇ ਅੰਦਰ ਸ਼ਰਾਬ ਅਤੇ ਮਾਸਾਹਾਰੀ ਭੋਜਨ ਦੀ ਵਿਕਰੀ ਅਤੇ ਸੇਵਨ 'ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਪਾਬੰਦੀ ਵਿਚ ਹਰ ਤਰ੍ਹਾਂ ਦੇ ਮਾਸਾਹਾਰੀ ਭੋਜਨ ਸ਼ਾਮਲ ਹਨ, ਜਿਵੇਂ ਕਿ ਅੰਡੇ, ਚਿਕਨ, ਮੀਟ, ਸਮੁੰਦਰੀ ਭੋਜਨ, ਅਤੇ ਹੋਰ ਜਾਨਵਰ-ਆਧਾਰਿਤ ਉਤਪਾਦ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐੱਨ.ਐੱਸ.ਐੱਸ.) ਦੀ ਧਾਰਾ 163 ਦੇ ਤਹਿਤ ਲਾਗੂ ਕੀਤਾ ਗਿਆ ਇਹ ਹੁਕਮ ਕਟੜਾ ਅਤੇ ਆਸ-ਪਾਸ ਦੇ ਖੇਤਰਾਂ 'ਤੇ ਲਾਗੂ ਹੁੰਦਾ ਹੈ, ਜਿਸ ਵਿਚ ਮਾਤਾ ਵੈਸ਼ਨੋ ਦੇਵੀ ਧਾਮ ਵੱਲ ਜਾਣ ਵਾਲੇ ਟ੍ਰੈਕ ਵੀ ਸ਼ਾਮਲ ਹਨ। ਇਹ ਹੁਕਮ ਦੋ ਮਹੀਨਿਆਂ ਜਾਂ ਉਸ ਤੋਂ ਪਹਿਲਾਂ ਰੱਦ ਕੀਤੇ ਜਾਣ ਤਕ ਲਾਗੂ ਰਹੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਪੈਟਰੋਲ ਨੂੰ ਲੈ ਕੇ ਦਿੱਤੀ ਗਈ ਚੇਤਾਵਨੀ
ਇਹ ਪਾਬੰਦੀ ਕਟੜਾ ਤੋਂ ਪਵਿੱਤਰ ਗੁਫਾ ਦੇ ਟ੍ਰੈਕ ਅਤੇ ਨੇੜਲੀਆਂ ਸੜਕਾਂ ਦੇ ਦੋ ਕਿਲੋਮੀਟਰ ਦੇ ਦਾਇਰੇ ਵਿਚ ਆਉਂਦੇ ਪਿੰਡਾਂ ਸਮੇਤ ਕਈ ਮੁੱਖ ਸਥਾਨਾਂ 'ਤੇ ਲਗਾਈ ਗਈ ਹੈ। ਇਹ ਹੁਕਮ ਕਟੜਾ-ਟਿਕਰੀ, ਕਟੜਾ-ਜੰਮੂ, ਕਟੜਾ-ਰਿਆਸੀ ਅਤੇ ਪੰਥਾਲ-ਡੋਮੇਲ ਰੋਡ ਦੇ ਨਾਲ-ਨਾਲ ਅਰਲੀ, ਹੰਸਾਲੀ, ਮਤਿਆਲ ਇਲਾਕਿਆਂ ਵਿਚ ਲਾਗੂ ਹੋਵੇਗਾ। ਇਸ ਤੋਂ ਇਲਾਵਾ ਪਿੰਡ ਚੰਬਾ, ਸੇਰਲੀ, ਭਗਤਾ, ਕੁੰਦਰੋਆਂ, ਕੋਟਲੀ ਬਜਾਲੀਆਂ, ਨੋਮੇਨ, ਮਾਘਲ, ਨੌ ਦੇਵੀਆਂ ਅਤੇ ਅਘੜ ਜੀਤੋ ਵੀ ਇਸ ਹੁਕਮ ਦੇ ਘੇਰੇ ਵਿਚ ਆਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਨਹੀਂ ਮਿਲੇਗੀ ਸ਼ਰਾਬ! 3 ਦਿਨ ਬੰਦ ਰਹਿਣਗੇ ਪੰਜਾਬ ਦੇ ਇਹ ਠੇਕੇ
ਇਸ ਪਾਬੰਦੀ ਦਾ ਉਦੇਸ਼ ਮਾਤਾ ਵੈਸ਼ਨੋ ਦੇਵੀ ਧਾਮ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਦੀ ਪਵਿੱਤਰਤਾ ਨੂੰ ਸੁਰੱਖਿਅਤ ਰੱਖਣਾ ਹੈ, ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕਟੜਾ ਰੇਲਵੇ ਸਟੇਸ਼ਨ ਦੇ ਨੇੜੇ ਅਤੇ ਕਟੜਾ ਵੱਲ ਜਾਣ ਵਾਲੇ ਪ੍ਰਮੁੱਖ ਮਾਰਗਾਂ 'ਤੇ ਤੀਰਥ ਮਾਰਗ ਦੇ ਨਾਲ ਅਤੇ ਸੀਮਾਬੱਧ ਖੇਤਰਾਂ ਦੇ ਅੰਦਰ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਨਿਵਾਸੀਆਂ ਅਤੇ ਸੈਲਾਨੀਆਂ ਨੂੰ ਸ਼ਰਧਾਲੂਆਂ ਲਈ ਇਕਸੁਰਤਾ ਅਤੇ ਸਤਿਕਾਰ ਵਾਲਾ ਮਾਹੌਲ ਯਕੀਨੀ ਬਣਾਉਣ ਲਈ ਪਾਬੰਦੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਢਿੱਡ 'ਚ ਪੱਥਰ ਹੀ ਪੱਥਰ! ਓਪਰੇਸ਼ਨ ਤੋਂ ਬਾਅਦ ਡਾਕਟਰ ਵੀ ਹੋਏ ਹੈਰਾਨ
NEXT STORY