ਨੈਸ਼ਨਲ ਡੈਕਸ : ਕੇਰਲ ਦੇ ਸੀ.ਪੀ.ਆਈ. ਨੇਤਾ ਕੋਡਿਯਰੀ ਬਾਲਾਕ੍ਰਿਸ਼ਨਨ ਦੇ ਪੁੱਤ ਬਿਨੇਸ਼ ਕੋਡਿਯਰੀ ਨੂੰ ਈ.ਡੀ. ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ ਹੈ ਕਿ ਬਿਨੇਸ਼ ਦੇ ਖ਼ਾਤੇ 'ਚੋਂ ਡਰੱਗ ਤਸਕਰਾਂ ਨੂੰ ਮੋਟੀ ਰਕਮ ਟ੍ਰਾਂਸਫ਼ਰ ਕੀਤੀ ਗਈ ਹੈ। ਈ.ਡੀ. ਨੇ ਉਸ ਦੇ ਖ਼ਿਲਾਫ਼ ਮਨੀ ਲਾਂਡਰਿੰਗ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਓਵਰਟੇਕ ਕਰਨ ਨੂੰ ਲੈ ਕੇ ਬਟਾਲਾ 'ਚ ਚੱਲੀਆਂ ਗੋਲੀਆਂ
ਜਾਣਕਾਰੀ ਮੁਤਾਬਕ ਬੈਂਗਲੁਰੂ ਡਰੱਗ ਰੈਕੇਟ ਦੇ ਦੋਸ਼ੀ ਅਨੂਪ ਮੁਹੰਮਦ ਤੋਂ ਪੁੱਛਗਿੱਛ 'ਚ ਕਈ ਨਾਮ ਸਾਹਮਣੇ ਆਏ ਹਨ, ਜਿਸ 'ਚ ਸੀਪੀਆਈ ਨੇਤਾ ਦਾ ਨਾਮ ਵੀ ਸ਼ਾਮਲ ਸੀ। ਈ.ਡੀ. ਦਾ ਕਹਿਣਾ ਹੈ ਕਿ ਬਿਨੇਸ਼ ਨੇ ਮੁਹੰਮਦ ਅਨੂਪ ਦੇ ਨਾਮ 'ਤੇ ਬੇਨਾਮੀ ਸੰਮਪਤੀ ਟ੍ਰਾਂਸਫ਼ਰ ਕੀਤੀ ਜਾਂਦੀ ਹੈ। ਇਸ ਮਾਮਲੇ 'ਚ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਥੇ ਹੀ ਇਸ ਘਟਨਾ ਦੇ ਬਾਅਦ ਕੇਰਲ 'ਚ ਵਿਰੋਧੀ ਧਿਰ ਕਾਂਗਰਸ ਅਤੇ ਭਾਜਪਾ ਨੇ ਮੁੱਖ ਮੰਤਰੀ ਪਿਨਾਰੈ ਵਿਜਯਾਨ ਦੇ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ।
ਇਹ ਵੀ ਪੜ੍ਹੋ : ਕਰਾਸ ਕੇਸ ਰੱਦ ਨਾ ਕੀਤਾ ਤਾਂ ਪੈਦਾ ਹੋਣ ਵਾਲੇ ਹਾਲਾਤ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ : ਭਾਈ ਲੌਂਗੋਵਾਲ
ਨਸ਼ੇ 'ਚ ਟੱਲੀ ਪੁਲਸ ਮੁਲਾਜ਼ਮ ਦੀ ਘਟੀਆ ਕਰਤੂਤ, ਡੇਢ ਸਾਲ ਦੀ ਬੱਚੀ ਨੂੰ ਸਿਗਰੇਟ ਨਾਲ ਸਾੜਿਆ
NEXT STORY