ਮੇਰਠ (ਏਜੰਸੀ)— ਆਗਾਮੀ ਵਿਧਾਨਸਭਾ ਚੋਣਾਂ ਲਈ ਭਾਜਪਾ ਨੇ ਵੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਸਾਲ 2019 ਦੀਆਂ ਕੌਮੀ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ (ਐੱਸ.ਪੀ.) ਅਤੇ ਬਹੁਜਨ ਸਮਾਜ ਪਾਰਟੀ (ਬੀ.ਐੱਸ.ਪੀ.) ਦੇ ਸੰਭਵ ਗਠਜੋੜ ਦਾ ਮੁਕਾਬਲਾ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਹਿਦੂੰਵਾਦ, ਰਾਸ਼ਟਰਵਾਦ, ਦਲਿਤ ਅਤੇ ਹੋਰ ਪੱਛੜੇ ਵਰਗਾਂ ਦੇ ਆਲੇ-ਦੁਆਲੇ ਰਹੇਗੀ। ਇਸ ਰਣਨੀਤੀ ਦੇ ਹਿੱਸੇ ਵੱਜੋਂ 11 ਅਤੇ 12 ਅਗਸਤ ਨੂੰ ਮੇਰਠ ਵਿਚ ਦੋ ਬੈਠਕਾਂ ਹੋਣਗੀਆਂ। ਇਨ੍ਹਾਂ ਬੈਠਕਾਂ ਨੂੰ ਦੋ ਦਿਨੀਂ ਕਾਰਜਕਾਰੀ ਮੀਟਿੰਗਾਂ ਦਾ ਨਾਂ ਦਿੱਤਾ ਗਿਆ ਹੈ।
ਭਾਜਪਾ ਆਗੂਆਂ ਨੇ ਬੈਠਕ ਵਿਚ ਬਾਬਾ ਸਾਹਿਬ ਅੰਬੇਡਕਰ ਦੀ ਤਰ੍ਹਾਂ ਦਲਿਤਾਂ ਦੇ ਹੋਰ ਪ੍ਰਤੀਕਾਂ ਦੀਆਂ ਮੂਰਤੀਆਂ ਨੂੰ ਹਾਰ ਪਾਏ। ਇੱਥੇ ਦੱਸ ਦਈਏ ਕਿ ਸਾਲ 2014 ਵਿਚ ਭਾਜਪਾ ਨੇ ਉੱਤਰ ਪ੍ਰਦੇਸ਼ ਦੀਆਂ 80 ਲੋਕਸਭਾ ਸੀਟਾਂ ਵਿਚੋਂ 71 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਸਾਲ 2017 ਵਿਚ ਵਿਧਾਨ ਸਭਾ ਚੋਣਾਂ ਵਿਚ ਸਾਥੀਆਂ ਦੇ ਸਹਿਯੋਗ ਨਾਲ 403 ਸੀਟਾਂ ਵਿਚੋਂ 320 ਸੀਟਾਂ ਜਿੱਤੀਆਂ ਸਨ। ਪਾਰਟੀ ਆਗੂਆਂ ਨੇ ਕਿਹਾ ਕਿ ਬੈਠਕ ਵਿਚ ਚੋਣ ਰਣਨੀਤੀ 'ਤੇ ਚਰਚਾ ਕੀਤੀ ਜਾਵੇਗੀ। ਇਸ ਬੈਠਕ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ਾਮਲ ਹੋ ਰਹੇ ਹਨ।
ਭਾਜਪਾ ਨੇ ਸੂਬੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਲਈ ਸਮਾਂ ਨਿਰਧਾਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਨੇ ਰਣਨੀਤੀ ਦੇ ਹਿੱਸੇ ਦੇ ਰੂਪ ਵਿਚ ਸਾਲ 1857 ਦੇ ਵਿਦਰੋਹ ਦੌਰਾਨ ਵਾਲਮੀਕੀ ਅਤੇ ਧੰਨ ਸਿੰਘ 'ਕੋਟਵਾਲ' ਜਿਹੇ ਆਜ਼ਾਦੀ ਘੁਲਾਟਿਆਂ ਨੂੰ ਹਾਈਲਾਈਟ ਕਰਨ ਦੀ ਮੰਗ ਕੀਤੀ ਹੈ। ਉਹ ਖੁਦ ਨੂੰ ਰਾਸ਼ਟਰਵਾਦੀ ਪਾਰਟੀ ਦੇ ਰੂਪ ਵਿਚ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਭਾਜਪਾ ਸੂਬੇ ਵਿਚ 1.4 ਲੱਖ ਬੂਥਾਂ ਵਿਚੋਂ ਹਰੇਕ 'ਤੇ 20 ਦਲਿਤਾਂ ਅਤੇ ਹੋਰ ਪੱਛੜੇ ਵਰਗਾਂ ਦੇ ਕਾਰਕੁੰਨਾਂ ਨੂੰ ਇੰਚਾਰਜ ਬਣਾਏ ਜਾਣ ਨੂੰ ਲਾਜ਼ਮੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਭਾਜਪਾ ਦੇ ਪੱਛਮੀ ਉੱਤਰ ਪ੍ਰਦੇਸ਼ ਇੰਚਾਰਜ ਵਿਜੈ ਬਹਾਦੁਰ ਪਾਠਕ ਨੇ ਅਮਸ ਵਿਚ ਨਾਗਰਿਕਾਂ ਦੇ ਰਾਸ਼ਟਰੀ ਰਜਿਸਟਾਰ ਤੋਂ 4 ਮਿਲੀਅਨ ਤੋਂ ਵੱਧ ਲੋਕਾਂ ਨੂੰ ਬਾਹਰ ਕਰਨ ਦੇ ਸੰਕੇਤ ਦਿੱਤਾ ਹੈ, ਜਿਸ ਦਾ ਉਦੇਸ਼ ਗੈਰ ਕਾਨੂੰਨ ਅਪ੍ਰਵਾਸੀਆਂ ਨੂੰ ਪਾਰਟੀ ਦੀ ਇਕ ਹਿੱਸੇ ਦੀ ਰਣਨੀਤੀ ਦੇ ਆਧਾਰ 'ਤੇ ਬਾਹਰ ਕੱਢਣਾ ਸੀ। ਸ਼ਨੀਵਾਰ ਨੂੰ ਸ਼ਾਹ ਨੇ ਕੋਲਕਾਤਾ ਵਿਚ ਐਲਾਨ ਕੀਤਾ ਕਿ ਭਾਜਪਾ ਐੱਨ.ਆਰ.ਸੀ. ਦੇ ਹਵਾਲੇ ਨਾਲ 'ਘੁਸਪੈਠੀਆਂ' ਵਿਰੁੱਧ ਆਪਣੀ ਮੁਹਿੰਮ ਜਾਰੀ ਰੱਖੇਗੀ।
ਧਰਮਸ਼ਾਲਾ ਵਿਚ ਸੈਲਾਨੀਆਂ ਦੀ ਘਟੀ ਆਮਦ
NEXT STORY