ਨੈਸ਼ਨਲ ਡੈਸਕ : ਯੂਕ੍ਰੇਨ ਦੇ ਹਾਲਾਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪ੍ਰੇਸ਼ਨ ਗੰਗਾ ਦੀ ਸਮੀਖਿਆ ਕੀਤੀ। ਪਿਛਲੇ 24 ਘੰਟਿਆਂ ’ਚ ਕੇਂਦਰ ਸਰਕਾਰ ਦੀ ਇਹ ਤੀਜੀ ਵੱਡੀ ਮੀਟਿੰਗ ਸੀ। ਇਸ ਮੀਟਿੰਗ ’ਚ ਕੇਂਦਰੀ ਮੰਤਰੀ ਪਿਊਸ਼ ਗੋਇਲ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਹਿੱਸਾ ਲਿਆ। ਮੀਟਿੰਗ ਤੋਂ ਬਾਅਦ ਪੀ. ਐੱਮ. ਮੋਦੀ ਨੇ ਕਿਹਾ ਕਿ ਭਾਰਤੀਆਂ ਦੀ ਸੁਰੱਖਿਆ ਸਾਡੀ ਪਹਿਲ ਹੈ। ਉਨ੍ਹਾਂ ਕਿਹਾ ਕਿ ਚਾਰ ਮੰਤਰੀਆਂ ਦੇ ਜਾਣ ਨਾਲ ਇਸ ਕੰਮ ’ਚ ਤੇਜ਼ੀ ਆਏਗੀ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੀ ਵਿਦਿਆਰਥਣ ਨੇ ਦੱਸੀਆਂ ਦਿਲ ਨੂੰ ਝੰਜੋੜਨ ਵਾਲੀਆਂ ਗੱਲਾਂ, PM ਮੋਦੀ ਤੋਂ ਮੰਗੀ ਮਦਦ
ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਪੀ. ਐੱਮ. ਮੋਦੀ ਨੇ ਮੀਟਿੰਗ ਬੁਲਾਈ, ਜਿਸ ਤੋਂ ਬਾਅਦ ਸੋਮਵਾਰ ਸਵੇਰੇ ਹੀ ਇਕ ਵੱਡੀ ਮੀਟਿੰਗ ਕੀਤੀ। ਇਸ ਮੀਟਿੰਗ ’ਚ ਕਈ ਅਹਿਮ ਫ਼ੈਸਲੇ ਲਏ ਗਏ। ਦਰਅਸਲ, ਯੂਕ੍ਰੇਨ ’ਚ ਵੱਡੀ ਗਿਣਤੀ ਵਿਚ ਭਾਰਤੀ ਫਸੇ ਹੋਏ ਹਨ। ਸਰਕਾਰ ਵੱਲੋਂ ਉਨ੍ਹਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਆਪ੍ਰੇਸ਼ਨ ਗੰਗਾ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ : ਰੂਸੀ ਹਮਲਿਆਂ ਦਰਮਿਆਨ 5 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਯੂਕ੍ਰੇਨ : UN
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ, ਜੋਤਿਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਅਤੇ ਵੀ.ਕੇ. ਸਿੰਘ ਭਾਰਤ ਦੇ ‘ਵਿਸ਼ੇਸ਼ ਦੂਤ’ ਵਜੋਂ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਸਿੰਧੀਆ ਯੂਕ੍ਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਆਪ੍ਰੇਸ਼ਨ ਲਈ ਰੋਮਾਨੀਆ ਅਤੇ ਮੋਲਡੋਵਾ ਨਾਲ ਤਾਲਮੇਲ ਕਰਨਗੇ, ਜਦਕਿ ਰਿਜਿਜੂ ਸਲੋਵਾਕੀਆ ਜਾਣਗੇ।
ਭਾਰਤੀ ਅਮਰੂਦ ਦੀ ਬਰਾਮਦ 'ਚ ਜ਼ਬਰਦਸਤ ਉਛਾਲ; ਹੁਣ ਤੱਕ 260 ਫੀਸਦੀ ਦਾ ਵਾਧਾ ਦਰਜ
NEXT STORY