ਬਾਗਪਤ- ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਪੱਖ ਲੈਂਦੇ ਹੋਏ ਐਤਵਾਰ ਨੂੰ ਕਿਹਾ ਕਿ ਜਿਸ ਦੇਸ਼ ਦਾ ਕਿਸਾਨ ਅਤੇ ਜਵਾਨ ਅਸੰਤੁਸ਼ਟ ਹੋਵੇ, ਉਹ ਕਦੇ ਅੱਗੇ ਨਹੀਂ ਵਧ ਸਕਦਾ। ਮਲਿਕ ਨੇ ਇੱਥੇ ਗ੍ਰਹਿ ਜ਼ਿਲੇ ’ਚ ਆਪਣੇ ਸਵਾਗਤੀ ਸਮਾਰੋਹ ’ਚ ਕਿਹਾ ਕਿ ਜੇਕਰ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਕਾਨੂੰਨੀ ਮਾਨਤਾ ਦੇ ਦਿੰਦੀ ਹੈ, ਤਾਂ ਪ੍ਰਦਰਸ਼ਨਕਾਰੀ ਕਿਸਾਨ ਮੰਨ ਜਾਣਗੇ। ਉਨ੍ਹਾਂ ਕਿਹਾ,‘‘ਕੋਈ ਵੀ ਕਾਨੂੰਨ ਕਿਸਾਨ ਦੇ ਪੱਖ 'ਚ ਨਹੀਂ ਹੈ। ਜਿੱਥੇ ਵੀ ਜਾਂਦੇ ਹਨ, ਉੱਥੇ ਲਾਠੀਚਾਰਜ ਹੋ ਜਾਂਦਾ ਹੈ। ਜਿਸ ਦੇਸ਼ ਦਾ ਕਿਸਾਨ ਅਤੇ ਜਵਾਨ ਜਸਟਿਫਾਈਡ ਨਹੀਂ ਹੋਵੇਗਾ, ਉਸ ਦੇਸ਼ ਨੂੰ ਕੋਈ ਬਚਾ ਹੀ ਨਹੀਂ ਸਕਦਾ।''
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਬੋਲੇ- ‘ਜੇਕਰ ਜਨਤਾ ਏਸੀ ਅਤੇ ਪੱਖਿਆਂ ਹੇਠਾਂ ਸੁੱਤੀ ਰਹੀ ਤਾਂ ਦੇਸ਼ ਵਿਕ ਜਾਵੇਗਾ’
ਸਰਦਾਰ ਕੌਮ ਪਿੱਛੇ ਨਹੀਂ ਹਟਦੀ ਅਤੇ 300 ਸਾਲ ਬਾਅਦ ਵੀ ਗੱਲ ਨਹੀਂ ਭੁੱਲਦੀ
ਮਲਿਕ ਨੇ ਕਿਹਾ,''ਸਰਦਾਰ ਕੌਮ ਪਿੱਛੇ ਨਹੀਂ ਹਟਦੀ ਅਤੇ 300 ਸਾਲ ਬਾਅਦ ਵੀ ਗੱਲ ਨਹੀਂ ਭੁੱਲਦੀ। ਇੰਦਰਾ ਗਾਂਧੀ ਨੇ ਵੀ ਆਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਮਹਾਮ੍ਰਿਤਯੁੰਜਯ ਮੰਤਰ ਦਾ ਜਾਪ ਕਰਵਾਇਆ ਸੀ।'' ਮਲਿਕ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਜਦੋਂ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਦੀ ਗੱਲ ਸੁਣੀ ਤਾਂ ਫ਼ੋਨ ਕਰ ਕੇ ਇਸ ਨੂੰ ਰੁਕਵਾਇਆ। ਰਾਜਪਾਲ ਨੇ ਕਿਹਾ ਕਿ ਦੇਸ਼ 'ਚ ਕਿਸਾਨ ਦਾ ਬੁਰਾ ਹਾਲ ਹੈ। ਕਿਸਾਨ ਹਰ ਦਿਨ ਗਰੀਬ ਹੋ ਰਿਹਾ ਹੈ ਜਦੋਂ ਕਿ ਸਰਕਾਰੀ ਅਧਿਕਾਰੀਆਂ ਅਤੇ ਕਾਮਿਆਂ ਦੀ ਤਨਖਾਹ ਹਰ ਤੀਜੇ ਸਾਲ ਵੱਧ ਜਾਂਦੀ ਹੈ। ਕਿਸਾਨ ਜੋ ਬੀਜਦਾ ਹੈ, ਉਹ ਸਸਤਾ ਅਤੇ ਜੋ ਖਰੀਦਦਾ ਹੈ, ਉਹ ਮਹਿੰਗਾ ਹੋ ਜਾਂਦਾ ਹੈ। ਇਨ੍ਹਾਂ ਨੂੰ ਤਾਂ ਪਤਾ ਵੀ ਨਹੀਂ ਹੈ ਕਿ ਇਹ ਬਿਨਾਂ ਜਾਣੇ ਹੀ ਗਰੀਬ ਕਿਵੇਂ ਹੋ ਰਹੇ ਹਨ। ਮਲਿਕ ਨੇ ਕਿਹਾ,''ਮੈਂ ਕਿਸਾਨ ਪਰਿਵਾਰ ਤੋਂ ਹਾਂ, ਇਸ ਲਈ ਉਨ੍ਹਾਂ ਦੀ ਤਕਲੀਫ਼ ਸਮਝਦਾ ਹਾਂ। ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਜਿੱਥੇ ਤੱਕ ਜਾਣਾ ਪਿਆ ਜਾਵਾਂਗਾ।''
ਇਹ ਵੀ ਪੜ੍ਹੋ : ਕੀ ਪੱਛਮੀ ਬੰਗਾਲ ਦੇ ਸਮੁੱਚੇ ਵੋਟਰ ਕਿਸਾਨ ਜਥੇਬੰਦੀਆਂ ਦੀ ਮੁਹਿੰਮ ‘ਨੋ ਵੋਟ ਟੂ ਭਾਜਪਾ’ ਦਾ ਕਰਨਗੇ ਸਮਰਥਨ ?
ਨੋਟ : ਸੱਤਿਆਪਾਲ ਮਲਿਕ ਦੇ ਕਿਸਾਨਾਂ ਨੂੰ ਸਮਰਥਨ ਦੇਣ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਪੂਰਥਲਾ ’ਚ ਫੌਜੀ ਅਫ਼ਸਰਾਂ ਦੀ ਭਰਤੀ ’ਚ ਘਪਲੇਬਾਜ਼ੀ, ਸੀ. ਬੀ. ਆਈ. ਨੂੰ ਸੌਂਪੀ ਜਾਂਚ
NEXT STORY