ਸ਼੍ਰੀਨਗਰ (ਭਾਸ਼ਾ)- ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਬੁੱਧਵਾਰ ਨੂੰ ਸੰਕਲਪ ਲਿਆ ਕਿ ਜਦੋਂ ਤੱਕ ਧਾਰਾ 370 ਮੁੜ ਬਹਾਲ ਨਹੀਂ ਹੋ ਜਾਂਦੀ ਹੈ, ਉਹ ਜੰਮੂ-ਕਸ਼ਮੀਰ ਵਿਧਾਨਸਭਾ ਚੋਣ ਨਹੀਂ ਲੜੇਗੀ। ਉਨ੍ਹਾਂ ਕਿਹਾ ਕਿ ਇਹ ‘ਮੂਰਖਤਾਪੂਰਨ’ ਫ਼ੈਸਲਾ ਹੋ ਸਕਦਾ ਹੈ ਪਰ ਉਨ੍ਹਾਂ ਲਈ ਇਹ ‘ਭਾਵਨਾਤਮਕ’ ਮੁੱਦਾ ਹੈ।
ਇਹ ਖ਼ਬਰ ਵੀ ਪੜ੍ਹੋ - ਰਾਸ਼ਟਰਪਤੀ ਨੇ ਦਿੱਤੇ ਪਦਮ ਐਵਾਰਡ: SM ਕ੍ਰਿਸ਼ਨਾ, ਗੁਰਚਰਨ ਸਿੰਘ ਸਣੇ 50 ਸ਼ਖ਼ਸੀਅਤਾਂ ਨੂੰ ਮਿਲੇ ਪੁਰਸਕਾਰ
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵਿਧਾਨਸਭਾ ਚੋਣਾਂ ਇਸ ਲਈ ਨਹੀਂ ਹੋ ਰਹੀਆਂ ਹਨ ਕਿਉਂਕਿ ਕੇਂਦਰ ਸਰਕਾਰ ‘ਡਰੀ’ ਹੋਈ ਹੈ ਕਿ ਜੇਕਰ ਚੁਣੀ ਹੋਈ ਸਰਕਾਰ ਬਣੀ ਤਾਂ ਉਹ ਆਪਣਾ ‘ਛੁਪਿਆ ਹੋਇਆ ਏਜੰਡਾ’ ਨਹੀਂ ਚਲਾ ਪਾਏਗੀ।
ਇਹ ਖ਼ਬਰ ਵੀ ਪੜ੍ਹੋ - ਰੇਲਵੇ ਦਾ ਤੋਹਫ਼ਾ: AC ਕਲਾਸ ਦਾ ਸਫ਼ਰ ਹੋਇਆ ਸਸਤਾ, ਯਾਤਰੀਆਂ ਦੇ ਪੈਸੇ ਕੀਤੇ ਜਾਣਗੇ ਵਾਪਸ
ਜ਼ਿਕਰਯੋਗ ਹੈ ਕਿ ਅਗਸਤ, 2019 ’ਚ ਕੇਂਦਰ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਦੀਆਂ ਵਿਵਸਥਾਵਾਂ ਨੂੰ ਖ਼ਤਮ ਕਰ ਕੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰ ਦਿੱਤਾ ਸੀ। ਨਾਲ ਹੀ ਜੰਮੂ-ਕਸ਼ਮੀਰ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਵੰਡ ਦਿੱਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਨੇ ਕੋਵਿਡ ਤੇ ਇਨਫਲੂਐਂਜ਼ਾ ਫਲੂ ਬਾਰੇ ਕੀਤੀ ਉੱਚ ਪੱਧਰੀ ਮੀਟਿੰਗ, ਸੂਬਿਆਂ ਨੂੰ ਦਿੱਤੀਆਂ ਇਹ ਹਦਾਇਤਾਂ
ਮਹਿਬੂਬਾ ਮੁਫਤੀ ਨੇ ਕਿਹਾ, ‘‘ਜਦੋਂ ਤਕ ਧਾਰਾ 370 ਮੁੜ ਲਾਗੂ ਨਹੀਂ ਹੋ ਜਾਂਦੀ, ਵਿਧਾਨਸਭਾ ਚੋਣ ਨਹੀਂ ਲੜਾਂਗੀ। ਜਦੋਂ ਵੀ ਮੈਂ ਵਿਧਾਨਸਭਾ ਮੈਂਬਰ ਵਜੋਂ ਸਹੁੰ ਚੁੱਕੀ ਹੈ, ਉਹ ਹਮੇਸ਼ਾ ਦੋ ਸੰਵਿਧਾਨਾਂ...ਜੰਮੂ-ਕਸ਼ਮੀਰ ਦਾ ਸੰਵਿਧਾਨ ਅਤੇ ਭਾਰਤ ਦਾ ਸੰਵਿਧਾਨ ਅਤੇ ਉਸੇ ਵਕਤ ਦੋ ਝੰਡਿਆਂ ਨਾਲ ਹੋਈ ਹੈ।’’
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦੁਨੀਆ ਦੇ ਕੁਝ ਹਿੱਸਿਆਂ 'ਚ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ, ਭਾਰਤ 'ਚ ਪਹਿਲਾ ਰੋਜ਼ਾ ਸ਼ੁੱਕਰਵਾਰ ਨੂੰ ਹੋਵੇਗਾ
NEXT STORY