ਨਵੀਂ ਦਿੱਲੀ— ਪੁਲਵਾਮਾ ਹਮਲੇ ਤੋਂ ਬਾਅਦ ਉਠੀ ਜੰਮੂ ਕਸ਼ਮੀਰ ਤੋਂ ਧਾਰਾ 35ਏ ਖਤਮ ਕਰਨ ਦੀ ਗੱਲ 'ਤੇ ਸਾਬਕਾ ਸੀ.ਐੱਮ. ਮਹਿਬੂਬਾ ਮੁਫਤੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਪੀ.ਡੀ.ਪੀ. ਨੇਤਾ ਮਹਿਬੂਬਾ ਮੁਫਤੀ ਨੇ ਕਿਹਾ ਕਿ ਅੱਗ ਨਾਲ ਨਾ ਖੇਡੋ, ਧਾਰਾ 35ਏ ਨਾਲ ਛੇੜਛਾੜ ਨਾਲ ਕਰੋ ਵਰਨਾ 1947 ਤੋਂ ਹੁਣ ਤਕ ਜੋ ਤੁਸੀਂ ਨਹੀਂ ਦੇਖਿਆ, ਉਹ ਦੇਖੋਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਮੈਨੂੰ ਨਹੀਂ ਪਤਾ ਕਿ ਜੰਮੂ-ਕਸ਼ਮੀਰ 'ਚ ਲੋਕ ਤਿਰੰਗਾ ਚੁੱਕਣ ਦੀ ਥਾਂ ਕਿਹੜਾ ਝੰਡਾ ਚੁੱਕਣਗੇ।
ਜੰਮੂ ਕਸ਼ਮੀਰ 'ਚ ਆਰਟੀਕਲ 35ਏ ਦੀ ਕਾਨੂੰਨੀ ਮਾਨਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਇਸੇ ਹਫਤੇ ਸੁਣਵਾਈ ਕਰੇਗਾ। ਚੋਟੀ ਦੀ ਅਦਾਲਤ ਨੇ 26-28 ਫਰਵਰੀ ਵਿਚਾਲੇ ਮਾਮਲੇ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ। ਜ਼ਿਕਰਯੋਗ ਹੈ ਕਿ ਧਾਰਾ 35ਏ ਦੇ ਤਹਿਤ ਜੰਮੂ ਕਸ਼ਮੀਰ 'ਚ ਉਥੇ ਦੇ ਮੂਲ ਨਿਵਾਸੀਆਂ ਤੋਂ ਇਲਾਵਾ ਦੇਸ਼ ਦੇ ਕਿਸੇ ਦੂਜੇ ਹਿੱਸੇ ਦਾ ਨਾਗਰਿਕ ਕੋਈ ਸੰਪਤੀ ਨਹੀਂ ਖਰੀਦ ਸਕਦਾ ਹੈ। ਇਸ ਨਾਲ ਉਹ ਉਥੇ ਦਾ ਨਾਗਰਿਕ ਵੀ ਬਣ ਸਕਦਾ ਹੈ।
ਮੋਦੀ ਅਰਧ ਸੈਨਿਕ ਬਲਾਂ ਨੂੰ ‘ਸ਼ਹੀਦ’ ਦਾ ਦਰਜਾ ਨਹੀਂ ਦੇ ਰਹੇ, ਘੱਟ ਤੋਂ ਘੱਟ ਬਿਹਤਰ ਤਨਖਾਹ ਤਾਂ ਦੇਣ : ਰਾਹੁਲ
NEXT STORY