ਨੈਸ਼ਨਲ ਡੈਸਕ— ਆਸਾਮ ਦੇ ਤਿਨਸੁਕੀਆ 'ਚ ਸਟੇਟ ਬੈਂਕ ਆਫ ਇੰਡੀਆ ਦੇ ਏ.ਟੀ.ਐਮ 'ਚ ਚੂਹਿਆਂ ਨੇ 10 ਜਾਂ 20 ਹਜ਼ਾਰ ਰੁਪਏ ਨਹੀਂ ਸਗੋਂ ਪੂਰੇ 12 ਲੱਖ ਦੇ ਨੋਟ ਕੁਤਰ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ 11 ਜੂਨ ਨੂੰ ਉਦੋਂ ਸਾਹਮਣੇ ਆਇਆ ਸੀ ਜਦੋਂ ਇਸ ਪੂਰੀ ਘਟਨਾ ਦੀ ਫੋਟੋ ਕਿਸੇ ਨੇ ਸੋਸ਼ਲ ਮੀਡੀਆ 'ਤੇ ਪਾਈ ਸੀ। ਜੋ ਵਾਇਰਲ ਹੋ ਗਈ। ਜਾਣਕਾਰੀ ਮੁਤਾਬਕ ਤਿਨਸੁਕੀਆ ਦੇ ਐਸ.ਬੀ.ਆਈ ਮਸ਼ੀਨ ਦੇ ਬੰਦ ਹੋਣ ਦੀ ਸ਼ਿਕਾਇਤ ਆਈ। ਇਸ 'ਤੇ ਕਰਮਚਾਰੀ ਮਸ਼ੀਨ ਨੂੰ ਠੀਕ ਕਰਨ ਪੁੱਜੇ। ਜਦੋਂ ਮਸ਼ੀਨ ਖੋਲ੍ਹੀ ਗਈ ਤਾਂ ਕਰਮਚਾਰੀ ਹੈਰਾਨ ਰਹਿ ਗਏ। ਉਨ੍ਹਾਂ ਨੇ ਦੇਖਿਆ ਕਿ 500 ਅਤੇ 2000 ਰੁਪਏ ਦੇ ਨੋਟ ਮਸ਼ੀਨ 'ਚ ਚੂਹਿਆਂ ਨੇ ਕੁਤਰ ਦਿੱਤੇ। ਇਸ ਬਾਰੇ 'ਚ ਇਕ ਬੈਂਕ ਅਧਿਕਾਰੀ ਨੇ ਦੱਸਿਆ ਕਿ ਤਿਨਸੁਕੀਆ ਦੇ ਲੈਪੁਲੀ ਇਲਾਕੇ ਦਾ ਏ.ਟੀ.ਐਮ 20 ਮਈ ਤੋਂ ਤਕਨੀਕੀ ਖਰਾਬੀ ਕਾਰਨ ਬੰਦ ਸੀ। ਸ਼ਿਕਾਇਤ ਮਿਲਣ 'ਤੇ 11 ਜੂਨ ਨੂੰ ਏ.ਟੀ.ਐਮ ਦਾ ਰੱਖ ਰੱਖਾਅ ਕਰਨ ਵਾਲੀ ਕੰਪਨੀ ਜੀ.ਬੀ.ਐਸ ਦੇ ਕਰਮਚਾਰੀ ਮਸ਼ੀਨ ਠੀਕ ਕਰਨ ਪੁੱਜੇ ਸਨ। ਉਦੋਂ ਇਹ ਘਟਨਾ ਸਾਹਮਣੇ ਆਈ। ਬੈਂਕ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦੇ ਕਿਹਾ ਕਿ 12 ਲੱਖ 38 ਹਜ਼ਾਰ ਦੇ ਨੋਟਾਂ ਨੂੰ ਚੂਹੇ ਕੁਤਰ ਗਏ ਕੇਵਲ 17 ਲੱਖ ਕੀਮਤ ਦੇ ਨੋਟ ਬਚ ਸਕੇ। ਜੀ.ਬੀ.ਐਸ ਨੇ 19 ਮਈ ਨੂੰ ਮਸ਼ੀਨ 'ਚ 20 ਲੱਖ ਰੁਪਏ ਪਾਏ ਸੀ। ਅਗਲੇ ਦਿਨ ਤੋਂ ਹੀ ਏ.ਟੀ.ਐਮ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਘਟਨਾ ਦੀ ਜਾਂਚ ਦੇ ਸਿਲਸਿਲੇ 'ਚ ਐਫ.ਆਈ.ਆਰ ਵੀ ਦਰਜ ਕਰਵਾਈ ਹੈ।

ਰੇਪ ਕੇਸ : ਦਾਤੀ ਮਹਾਰਾਜ ਹੁਣ ਵੀ ਅੰਡਰਗ੍ਰਾਊਂਡ, ਪੁਲਸ ਕਰਦੀ ਰਹੀ ਇੰਤਜ਼ਾਰ
NEXT STORY