ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪ੍ਰਸਿੱਧ ਹਾਲੀਵੁੱਡ ਅਭਿਨੇਤਾ ਮਾਈਕਲ ਡਗਲਸ ਨੂੰ ਗੋਆ 'ਚ ਆਯੋਜਿਤ ਹੋਣ ਵਾਲੇ ਭਾਰਤੀ ਅੰਤਰਰਾਸ਼ਟਰੀ ਫਿਲਮ ਮਹਾਉਤਸਵ (ਆਈ.ਐੱਫ.ਐੱਫ.ਆਈ.) 'ਚ ਸੱਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ 'ਐਕਸ' 'ਤੇ ਇਕ ਪੋਸਟ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਭਿਨੇਤਾ ਮਾਈਕਲ ਡਗਲਸ ਆਪਣੀ ਪਤਨੀ ਕੈਥਰੀਨ ਜੀਟਾ ਜੋਨਸ ਅਤੇ ਬੇਟੇ ਡਾਇਲਨ ਡਗਲਸ ਨਾਲ ਗੋਆ ਵਿਚ 20 ਤੋਂ 28 ਨਵੰਬਰ ਦਰਮਿਆਨ ਹੋਣ ਵਾਲੇ 54ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹਾਉਤਸਵ 'ਚ ਸ਼ਾਮਲ ਹੋਣਗੇ। ਅਨੁਰਾਗ ਠਾਕੁਰ ਨੇ 'ਐਕਸ' 'ਤੇ ਪੋਸਟ ਕੀਤਾ,''ਮੈਨੂੰ ਇਹ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਮਸ਼ਹੂਰ ਹਾਲੀਵੁੱਡ ਅਭਿਨੇਤਾ ਅਤੇ ਨਿਰਮਾਤਾ ਮਾਈਕਲ ਡਗਲਸ ਨੂੰ ਗੋਆ 'ਚ ਆਯੋਜਿਤ ਹੋਣ ਵਾਲੇ 54ਵੇਂ ਅੰਤਰਰਾਸ਼ਟਰੀ ਫਿਲਮ ਮਹਾਉਤਸਵ 'ਚ ਸੱਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।''
ਉਨ੍ਹਾਂ ਕਿਹਾ,''ਮਾਈਕਲ ਡਗਲਸ ਦਾ ਭਾਰਤ ਦੇ ਪ੍ਰਤੀ ਪਿਆਰ ਸਾਰੇ ਜਾਣਦੇ ਹਨ ਅਤੇ ਆਪਣੀ ਅਮੀਰ ਸਿਨੇਮੈਟਿਕ ਸੰਸਕ੍ਰਿਤੀ ਅਤੇ ਅਨੋਖੀ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਉਤਸੁਕ ਹਾਂ।'' ਮਾਈਕਲ ਡਗਲਸ (79) ਨੇ 5 ਦਹਾਕਿਆਂ ਤੋਂ ਵੀ ਲੰਬੇ ਆਪਣੇ ਸ਼ਾਨਦਾਰ ਕਰੀਅਰ 'ਚ 2 ਅਕੈਡਮੀ ਐਵਾਰਡ, 5 ਗੋਲਡਨ ਗਲੋਬ ਪੁਰਸਕਾਰ ਅਤੇ ਇਕ ਐਮੀ ਐਵਾਰਡ ਹਾਸਲ ਕੀਤਾ ਹੈ। 'ਵਾਲ ਸਟਰੀਟ (1987)', 'ਬੇਸਿਕ ਇੰਸਟਿੰਕਟ (1992)', 'ਫਾਲਿੰਗ ਡਾਊਨ (1993)', 'ਦਿ ਅਮਰੀਕਨ ਪ੍ਰੈਜ਼ੀਡੈਂਟ (1995)', 'ਟ੍ਰੈਫਿਕ (2000)' ਅਤੇ 'ਬਿਹਾਈਂਡ ਦ ਕੈਂਡੇਲਾਬਰਾ (2013) ਵਰਗੀਆਂ ਨਾ ਭੁੱਲਣ ਵਾਲੀਆਂ ਫਿਲਮਾਂ 'ਚ ਉਨ੍ਹਾਂ ਦੀਆਂ ਵਿਲੱਖਣ ਭੂਮਿਕਾਵਾਂ ਨੇ ਸਿਨੇਮਾ ਦੇ ਇਤਿਹਾਸ ਵਿਚ ਅਮਿੱਟ ਛਾਪ ਛੱਡੀ ਹੈ। ਇਕ ਪ੍ਰੈੱਸ ਰਿਲੀਜ਼ ਅਨੁਸਾਰ 54ਵੇਂ IFFI ਦੇ ਹਿੱਸੇ ਵਜੋਂ, ਮਾਈਕਲ ਡਗਲਸ ਅਤੇ ਕੈਥਰੀਨ ਜੀਟਾ ਜੋਨਸ ਵੀ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਸ਼ੈਲੇਂਦਰ ਸਿੰਘ ਦੁਆਰਾ ਆਯੋਜਿਤ ਇਕ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਵਿਚ ਹਿੱਸਾ ਲੈਣਗੇ। ਸੱਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਅਵਾਰਡ, 1999 ਵਿਚ 30ਵੇਂ ਆਈ.ਐੱਫ.ਐੱਫ.ਆਈ. ਵਿਚ ਸਥਾਪਿਤ ਸੱਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਅਸਧਾਰਨ ਯੋਗਦਾਨਾਂ ਨੇ ਸਿਨੇਮਾ ਦੀ ਦੁਨੀਆ ਨੂੰ ਬਹੁਤ ਅਮੀਰ ਅਤੇ ਉੱਨਤ ਬਣਾਇਆ ਹੈ। ਫਿਲਮ ਉਦਯੋਗ ਦੇ ਮਹਾਨ ਕਲਾਕਾਰ ਮਾਈਕਲ ਡਗਲਸ ਨੇ ਆਪਣੀ ਵਿਲੱਖਣ ਪ੍ਰਤਿਭਾ ਅਤੇ ਆਪਣੀ ਕਲਾ ਪ੍ਰਤੀ ਵਚਨਬੱਧਤਾ ਨਾਲ ਵਿਸ਼ਵ ਪੱਧਰ 'ਤੇ ਦਰਸ਼ਕਾਂ ਨੂੰ ਮੋਹ ਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਾਰਮਹਾਊਸ 'ਚ ਚਲਾਏ ਜਾ ਰਹੇ ਗੈਰ-ਕਾਨੂੰਨੀ ਕੈਸੀਨੋ ਦਾ ਪਰਦਾਫਾਸ਼, 5 ਗ੍ਰਿਫ਼ਤਾਰ
NEXT STORY