ਨਵੀਂ ਦਿੱਲੀ— ਭਾਰਤੀ ਹਵਾਈ ਫ਼ੌਜ ਦਾ ਮਿਗ-21 ਬਾਇਸਨ ਬੁੱਧਵਾਰ ਯਾਨੀ ਕਿ ਅੱਜ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਹਵਾਈ ਫ਼ੌਜ ਦੇ ਇਕ ਗਰੁੱਪ ਕੈਪਟਨ ਦੀ ਮੌਤ ਹੋ ਗਈ। ਇਹ ਜਹਾਜ਼ ਮੱਧ ਭਾਰਤ ਦੇ ਇਕ ਹਵਾਈ ਫ਼ੌਜ ਦੇ ਏਅਰਬੇਸ ’ਚ ਲੜਾਕੂ ਸਿਖਲਾਈ ਮਿਸ਼ਨ ਲਈ ਰਵਾਨਾ ਹੋਇਆ ਸੀ। ਭਾਰਤੀ ਹਵਾਈ ਫ਼ੌਜ ਮੁਤਾਬਕ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।
ਹਵਾਈ ਫ਼ੌਜ ਨੇ ਟਵੀਟ ਕੀਤਾ ਕਿ ਜਹਾਜ਼ ਨੇ ਇਕ ਲੜਾਕੂ ਸਿਖਲਾਈ ਟ੍ਰੇਨਿਗ ਲਈ ਉਡਾਣ ਭਰੀ ਸੀ, ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਗਰੁੱਪ ਕੈਪਟਨ ਏ. ਗੁਪਤਾ ਦੀ ਜਾਨ ਚੱਲੀ ਗਈ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ‘ਕੋਰਟ ਆਫ਼ ਇਕੁਵਾਇਰੀ’ ਸ਼ੁਰੂ ਕੀਤੀ ਗਈ ਹੈ। ਹਵਾਈ ਫ਼ੌਜ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਿਹਾ ਕਿ ਅਸੀਂ ਗਰੁੁੱਪ ਕੈਪਟਨ ਦੇ ਪਰਿਵਾਰ ਨਾਲ ਦ੍ਰਿੜਤਾ ਨਾਲ ਖੜ੍ਹੇ ਹਾਂ। ਹਾਦਸੇ ਦਾ ਕਾਰਨਾਂ ਦਾ ਪਤਾ ਲਾਉਣ ਦੇ ਆਦੇਸ਼ ਦਿੱਤੇ ਗਏ ਹਨ।
ਮੁੱਖ ਮੰਤਰੀਆਂ ਨਾਲ ਬੈਠਕ ’ਚ ਬੋਲੇ PM ਮੋਦੀ- ਦਵਾਈ ਨਾਲ ਸਖ਼ਤੀ ਵੀ ਜ਼ਰੂਰੀ, ਦਿੱਤੇ 5 ਵੱਡੇ ਮੰਤਰ
NEXT STORY