ਲਖਨਊ - ਯੂ.ਪੀ. ਦੇ ਸੀ.ਐਮ. ਯੋਗੀ ਆਦਿਤਿਆਨਾਥ ਨੇ ਸੂਬੇ ਦੇ ਉੱਚ ਅਧਿਕਾਰੀਆਂ ਨੂੰ ਇੱਕ ਪ੍ਰਵਾਸੀ ਕਮਿਸ਼ਨ ਗਠਿਤ ਕਰਣ ਲਈ ਰੂਪ ਰੇਖਾ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਮੁੱਖ ਮੰਤਰੀ ਸੂਬੇ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪੀ.ਐਮ. ਆਰਥਿਕ ਪੈਕੇਜ ਦੇ ਤਹਿਤ ਉੱਤਰ ਪ੍ਰਦੇਸ਼ ਨੂੰ ਪੂਰਾ ਲਾਭ ਮਿਲੇ ਇਸ ਦੇ ਲਈ ਵੀ ਯੋਜਨਾ ਬਣਾਈ ਜਾਵੇ।
ਐਤਵਾਰ ਨੂੰ ਅਧਿਕਾਰੀਆਂ ਨਾਲ ਹੋਈ ਸਮੀਖਿਆ ਬੈਠਕ 'ਚ ਮੁੱਖ ਮੰਤਰੀ ਨੇ ਕਿਹਾ ਕਿ ਕਾਮਿਆਂ ਅਤੇ ਮਜ਼ਦੂਰਾਂ ਨੂੰ ਰੋਜ਼ਗਾਰ ਦੇਣ ਲਈ ਇੱਕ ਮਾਇਗਰੇਸ਼ਨ ਕਮਿਸ਼ਨ ਗਠਿਤ ਕਰਣ ਦੀ ਰੂਪ ਰੇਖਾ ਬਣਾਈ ਜਾਵੇ। ਇਸ ਦੇ ਤਹਿਤ ਕਾਮਿਆਂ ਅਤੇ ਮਜ਼ਦੂਰਾਂ ਦੀ ਸਕਿਲ ਮੈਪਿੰਗ ਕੀਤੀ ਜਾਵੇ ਅਤੇ ਉਨ੍ਹਾਂ ਦਾ ਸਾਰਾ ਬਿਓਰਾ ਇਕੱਠਾ ਕੀਤਾ ਜਾਵੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਰੋਜ਼ਗਾਰ ਦੇ ਕੇ ਮਿਹਨਤਾਨਾ ਦਿੱਤਾ ਜਾਵੇ। ਖੇਤੀਬਾੜੀ ਵਿਭਾਗ ਅਤੇ ਡੇਅਰੀ ਕਮੇਟੀਆਂ 'ਚ ਅਜਿਹੇ ਮਜ਼ਦੂਰਾਂ ਅਤੇ ਕਾਮਿਆਂ ਨੂੰ ਵੱਡੇ ਪੱਧਰ 'ਤੇ ਰੋਜ਼ਗਾਰ ਉਪਲੱਬਧ ਕਰਵਾਇਆ ਜਾ ਸਕਦਾ ਹੈ।
ਇਕਾਂਤਵਾਸ 'ਚ ਜਾਣ ਲਈ ਕਹਿਣ 'ਤੇ 2 ਲੋਕਾਂ ਦੀ ਹੱਤਿਆ
NEXT STORY