ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਬਿਹਾਰ ਦੇ ਇਕ ਪ੍ਰਵਾਸੀ ਮਜ਼ਦੂਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲਾ ਅੱਧੀ ਰਾਤ ਦੇ ਕਰੀਬ ਹੋਇਆ।
ਇਹ ਵੀ ਪੜ੍ਹੋ : ਰਾਜੌਰੀ 'ਚ ਫੌਜੀ ਕੈਂਪ 'ਤੇ ਫਿਦਾਈਨ ਹਮਲਾ, 4 ਜਵਾਨ ਸ਼ਹੀਦ, ਜਵਾਬੀ ਕਾਰਵਾਈ 'ਚ 2 ਅੱਤਵਾਦੀ ਮਰੇ
ਕਸ਼ਮੀਰ ਜ਼ੋਨ ਦੀ ਪੁਲਸ ਨੇ ਟਵੀਟ ਕਰ ਕੇ ਕਿਹਾ,''ਅੱਧੀ ਰਾਤ ਦੌਰਾਨ, ਅੱਤਵਾਦੀਆਂ ਨੇ ਬਾਂਦੀਪੋਰਾ ਦੇ ਸੋਦਨਾਰਾ ਸੰਬਲ 'ਚ ਬਿਹਾਰ ਦੇ ਮਧੇਪੁਰਾ 'ਚ ਬੇਸਾਢ ਦੇ ਵਾਸੀ ਪ੍ਰਵਾਸੀ ਮਜ਼ਦੂਰ ਮੁਹੰਮਦ ਅਮਰੇਜ, ਪੁੱਤਰ ਮੁਹੰਮਦ ਜਲੀਲ 'ਤੇ ਗੋਲੀ ਚਲਾਈ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ।'' ਪੁਲਸ ਨੇ ਦੱਸਿਆ ਕਿ ਅਮਰੇਜ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਰੱਖੜੀ ਦਾ ਖਾਸ ਤੋਹਫਾ : ਭੈਣ ਨੇ ਕਿਡਨੀ ਦੇ ਕੇ ਭਰਾ ਨੂੰ ਦਿੱਤੀ ਨਵੀਂ ਜ਼ਿੰਦਗੀ
ਯਮੁਨਾ ਨਦੀ 'ਚ ਕਿਸ਼ਤੀ ਡੁੱਬਣ ਦਾ ਮਾਮਲਾ : 4 ਲੋਕਾਂ ਦੀ ਮੌਤ, 17 ਲੋਕ ਅਜੇ ਵੀ ਲਾਪਤਾ, ਰੈਸਕਿਊ ਆਪਰੇਸ਼ਨ ਜਾਰੀ
NEXT STORY