ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਕਾਂਗਰਸ ਪਾਰਟੀ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਜਿਸ ਪਾਰਟੀ ਲਈ ਇਕ ਕਾਤਲ "ਰੋਲ ਮਾਡਲ" ਹੋ ਸਕਦਾ ਹੈ, ਉਸ ਪਾਰਟੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅੱਜ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਸੱਜਨ ਕੁਮਾਰ ਨੂੰ "ਰੋਲ ਮਾਡਲ" ਅਤੇ "ਨਾ-ਪੂਰਾ ਹੋਣ ਵਾਲਾ ਘਾਟਾ" ਦੱਸ ਰਹੀ ਹੈ, ਜੋ ਇਹ ਸਾਫ਼ ਕਰਦਾ ਹੈ ਕਿ ਕਾਂਗਰਸ 1984 ਦੇ ਦੁਖਾਂਤ ਨੂੰ ਕਿਸ ਨਜ਼ਰੀਏ ਨਾਲ ਦੇਖਦੀ ਹੈ।
ਆਰ.ਪੀ. ਸਿੰਘ ਨੇ 'ਐਕਸ' ਪੋਸਟ ਕਰਦੇ ਹੋਏ ਕਿਹਾ,''ਕਾਂਗਰਸ ਲਈ ਇਕ ਕਾਤਲ 'ਰੋਲ ਮਾਡਲ' ਹੋ ਸਕਦਾ ਹੈ ਤਾਂ ਫਿਰ ਉਸ ਪਾਰਟੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ, ਜਿਸ ਦੇ ਆਪਣੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦਿੱਲੀ 'ਚ ਕਰੀਬ 3,000 ਨਿਰਦੋਸ਼ ਸਿੱਖਾਂ ਦੇ ਕਤਲ ਨੂੰ ਇਹ ਕਹਿ ਕੇ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ''ਜਦੋਂ ਵੱਡਾ ਦਰੱਖਤ ਡਿੱਗਦਾ ਹੈ, ਧਰਤੀ ਹਿਲਦੀ ਹੈ।''

ਉਨ੍ਹਾਂ ਨੇ ਅੱਗੇ ਲਿਖਿਆ,''ਜਿਹੜੇ ਪਰਿਵਾਰਾਂ ਨੇ ਆਪਣੇ ਬੇਟੇ, ਪਤੀ, ਪਿਤਾ ਅਤੇ ਭਰਾ ਗੁਆਏ, ਜਿਨ੍ਹਾਂ ਦੇ ਆਪਣਿਆਂ ਨੂੰ ਜਿਊਂਦੇ ਸਾੜ ਦਿੱਤਾ ਗਿਆ। ਉਨ੍ਹਾਂ ਲਈ ਇਹ 'ਧਰਤੀ ਦਾ ਥੋੜ੍ਹਾ ਜਿਹਾ ਹਿਲਣਾ' ਨਹੀਂ ਸੀ, ਇਹ ਉਨ੍ਹਾਂ ਦੀ ਪੂਰੀ ਜ਼ਿੰਦਗੀ ਦਾ ਉਜੜ ਜਾਣਾ ਸੀ ਅਤੇ ਅੱਜ ਜਦੋਂ ਕਾਂਗਰਸ ਦੇ ਨੇਤਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ 'ਰੋਲ ਮਾਡਲ ਅਤੇ 'ਕਦੇ ਨਾ ਪੂਰਾ ਹੋਣ ਵਾਲਾ ਘਾਟਾ' ਦੱਸਦੇ ਹਨ ਤਾਂ ਉਹ ਸਾਫ਼ ਦਿਖਾ ਰਹੇ ਹਨ ਕਿ ਕਾਂਗਰਸ 1984 ਨੂੰ ਕਿਸ ਨਜ਼ਰ ਨਾਲ ਦੇਖਦੀ ਹੈ।''
ਉਨ੍ਹਾਂ ਕਿਹਾ,''1984 ਨੂੰ ਕਦੇ ਨਹੀਂ ਭੁੱਲਾਂਗੇ। ਦਿੱਲੀ 'ਚ ਕਰੀਬ 3000 ਨਿਰਦੋਸ਼ ਸਿੱਖਾਂ ਦਾ ਕਤਲ ਹੋਇਆ ਸੀ। ਉਨ੍ਹਾਂ ਦਾ ਖੂਨ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਦਰਦ ਕਿਸੇ ਰਾਜਨੀਤਕ ਸ਼ਰਧਾਂਜਲੀ ਨਾਲ ਮਿਟਾਇਆ ਨਹੀਂ ਜਾ ਸਕਦਾ। 1984 ਦੇ ਦੋਸ਼ੀਆਂ ਦੀ ਵਡਿਆਈ ਕਰਕੇ ਕਾਂਗਰਸ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਛਿੜਕ ਲੂਣ ਰਹੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਤੇ ਜਾਪਾਨ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਹਿਮਤ
NEXT STORY