ਵੈੱਬ ਡੈਸਕ - ਨੌਜਵਾਨਾਂ ’ਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਮਰਦਾਂ ’ਚ ਮੂੰਹ, ਗਲੇ ਅਤੇ ਫੇਫੜਿਆਂ ਦੇ ਕੈਂਸਰ ਦੇ ਲਗਭਗ 35% ਮਾਮਲੇ ਗੁਟਖਾ ਤੰਬਾਕੂ ਦੇ ਜ਼ਿਆਦਾ ਸੇਵਨ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਫਸਲਾਂ 'ਤੇ ਕੀਟਨਾਸ਼ਕਾਂ ਦੀ ਵਰਤੋਂ, ਰੇਡੀਏਸ਼ਨ ਅਤੇ ਵਾਤਾਵਰਣ ’ਚ ਫੈਲਿਆ ਪ੍ਰਦੂਸ਼ਣ ਵੀ ਕੈਂਸਰ ਦਾ ਖ਼ਤਰਾ ਵਧਾ ਰਿਹਾ ਹੈ। ਕੁਝ ਮਾਮਲਿਆਂ ’ਚ ਜੈਨੇਟਿਕ ਕਾਰਨ ਵੀ ਜ਼ਿੰਮੇਵਾਰ ਹੁੰਦੇ ਹਨ। ਆਓ ਜਾਣਦੇ ਹਾਂ ਅੱਜ ਦੇ ਸਮੇਂ ’ਚ ਕੈਂਸਰ ਦੇ ਤੇਜ਼ੀ ਨਾਲ ਵਧਣ ਦੇ ਮੁੱਖ ਕਾਰਨ, ਜ਼ਰੂਰੀ ਸਾਵਧਾਨੀਆਂ ਅਤੇ ਸੰਭਾਵਿਤ ਇਲਾਜ।
ਤੰਬਾਕੂ ਤੇ ਸਿਗਰੇਟਨੋਸ਼ੀ
- ਸਿਗਰਟ, ਬੀੜੀ, ਤੰਬਾਕੂ, ਗੁਟਖਾ ਅਤੇ ਹੋਰ ਤੰਬਾਕੂ ਉਤਪਾਦਾਂ ਦਾ ਸੇਵਨ ਮੂੰਹ, ਗਲੇ, ਫੇਫੜਿਆਂ, ਪੇਟ ਅਤੇ ਬਲੈਡਰ ਦੇ ਕੈਂਸਰ ਦਾ ਮੁੱਖ ਕਾਰਨ ਹੈ।
ਜੈਨੇਟਿਕ ਕਾਰਨ
- ਕੁਝ ਕਿਸਮਾਂ ਦੇ ਕੈਂਸਰ ਜੈਨੇਟਿਕ ਤੌਰ 'ਤੇ ਵਿਰਾਸਤ ’ਚ ਮਿਲਦੇ ਹਨ। ਪ੍ਰੋਸੈਸਡ ਅਤੇ ਜੰਕ ਫੂਡ ਦਾ ਜ਼ਿਆਦਾ ਸੇਵਨ, ਜ਼ਿਆਦਾ ਚਰਬੀ-ਖੰਡ ਵਾਲੇ ਭੋਜਨ ਕੈਂਸਰ ਦੇ ਜੋਖਮ ਨੂੰ ਵਧਾ ਰਹੇ ਹਨ।
ਸ਼ਰਾਬ ਦਾ ਸੇਵਨ
- ਜ਼ਿਆਦਾ ਮਾਤਰਾ ਵਿੱਚ ਸ਼ਰਾਬ ਪੀਣ ਨਾਲ ਮੂੰਹ, ਗਲੇ ਅਤੇ ਜਿਗਰ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
ਇਨਫੈਕਸ਼ਨ
- ਕੁਝ ਵਾਇਰਸ ਜਿਵੇਂ ਕਿ HPV (ਹਿਊਮਨ ਪੈਪੀਲੋਮਾ ਵਾਇਰਸ), ਹੈਪੇਟਾਈਟਸ ਬੀ ਕੈਂਸਰ ਦਾ ਕਾਰਨ ਬਣ ਸਕਦੇ ਹਨ।
ਵਾਤਾਵਰਣ ਕਾਰਕ
- ਕੁਝ ਰਸਾਇਣ ਕੈਂਸਰ ਦੇ ਜੋਖਮ ਨੂੰ ਵੀ ਵਧਾ ਸਕਦੇ ਹਨ। ਸੂਰਜ ਦੀਆਂ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ ਦੇ ਸੰਪਰਕ ’ਚ ਆਉਣ ਨਾਲ ਚਮੜੀ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
ਮੋਟਾਪਾ
- ਇਸ ਨਾਲ ਛਾਤੀ, ਕੋਲੋਰੈਕਟਲ ਅਤੇ ਬੱਚੇਦਾਨੀ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
ਰੇਡੀਏਸ਼ਨ
- ਕੁਝ ਮਾਮਲਿਆਂ ’ਚ ਰੇਡੀਏਸ਼ਨ ਇਲਾਜ ਵੀ ਜੋਖਮ ਭਰਿਆ ਹੋ ਸਕਦਾ ਹੈ।
ਬਚਾਅ ਦੇ ਉਪਾਅ :-
- ਸਿਹਤਮੰਦ ਜੀਵਨਸ਼ੈੱਲੀ ਅਪਣਾਓ, ਕਸਰਤ ਕਰੋ। ਸ਼ਰਾਬ-ਤੰਬਾਕੂ ਤੋਂ ਬਚੋ।
- ਭੋਜਨ ’ਚ ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਲਓ।
- ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚੋ।
- ਵੈਕਸੀਨ ਦੇ ਨਾਲ ਹੀ ਪਰਿਵਾਰ ’ਚ ਕੈਂਸਰ ਰੋਗ ਹਿਸਟਰੀ ਹੈ ਤਾਂ ਡਾਕਟਰ ਤੋਂ ਸਲਾਹ ਲਓ।
ਜੰਮੂ-ਕਸ਼ਮੀਰ: ਫੌਜ ਦੇ ਕੈਂਪ 'ਚ ਫੌਜੀ ਨੇ ਖੁਦ ਨੂੰ ਮਾਰੀ ਗੋਲੀ
NEXT STORY