ਜੰਮੂ- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਇਕ ਫੌਜੀ ਕੈਂਪ 'ਚ ਐਤਵਾਰ ਤੜਕੇ ਇਕ ਫੌਜੀ ਨੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 26 ਰਾਸ਼ਟਰੀ ਰਾਈਫਲਜ਼ 'ਚ ਤਾਇਨਾਤ ਕਾਂਸਟੇਬਲ ਵਿਜੇ ਕੁਮਾਰ ਨੇ ਸਵੇਰੇ 3.40 ਵਜੇ ਧਰਮਮੁੰਡ ਮਿਲਟਰੀ ਹਸਪਤਾਲ 'ਚ ਖੁਦ ਨੂੰ ਗੋਲੀ ਮਾਰ ਲਈ। ਜਦੋਂ ਇਹ ਘਟਨਾ ਵਾਪਰੀ ਤਾਂ ਕੁਮਾਰ ਡਿਊਟੀ 'ਤੇ ਤਾਇਨਾਤ ਸੀ।
ਅਧਿਕਾਰੀਆਂ ਮੁਤਾਬਕ ਕਾਂਸਟੇਬਲ ਨੇ ਇਹ ਕਦਮ ਕਿਉਂ ਚੁੱਕਿਆ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ। ਲਾਸ਼ ਨੂੰ ਪੋਸਟਮਾਰਟਮ ਲਈ ਰਾਮਬਨ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਵਿਜੇ ਕੁਮਾਰ ਰਾਜਸਥਾਨ ਦਾ ਰਹਿਣ ਵਾਲਾ ਸੀ ਅਤੇ ਕਰੀਬ ਦੋ ਮਹੀਨਿਆਂ ਦੀ ਛੁੱਟੀ ਲੈ ਕੇ 28 ਮਾਰਚ ਨੂੰ ਡਿਊਟੀ 'ਤੇ ਵਾਪਸ ਆਇਆ ਸੀ।
ਅਯੁੱਧਿਆ: ਰਾਮ ਨੌਮੀ 'ਤੇ ਕੀਤਾ ਗਿਆ ਰਾਮ ਲੱਲਾ ਦਾ 'ਸੂਰਿਆ ਤਿਲਕ'
NEXT STORY