ਨੈਸ਼ਨਲ ਡੈਸਕ: ਇੰਨੀਂ ਦਿਨੀਂ ਹਰ ਕੋਈ ਤਪਦੀ ਗਰਮੀ ਤੋਂ ਪ੍ਰੇਸ਼ਾਨ ਹੈ। ਵੱਧਦੀ ਮਹਿੰਗਾਈ ਵਿਚ ਹਰ ਕਿਸੇ ਦੀ ਜੇਬ ਨਵਾਂ AC ਖ਼ਰੀਦਣ ਦੀ ਇਜਾਜ਼ਤ ਵੀ ਨਹੀਂ ਦਿੰਦੀ। ਇਸ ਵਿਚਾਲੇ ਸੋਸ਼ਲ ਮੀਡੀਆ 'ਤੇ Mini AC ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੀ ਕੀਮਤ ਮਹਿਜ਼ 1 ਹਜ਼ਾਰ ਰੁਪਏ ਤੋਂ ਲੈ ਕੇ 5 ਹਜ਼ਾਰ ਰੁਪਏ ਤਕ ਹੈ, ਜੋ ਵੱਖ-ਵੱਖ ਸਾਈਟਾਂ ਦੇ ਨਾਲ-ਨਾਲ ਕਈ ਦੁਕਾਨਦਾਰਾਂ ਵੱਲੋਂ ਵੀ ਵੇਚਿਆ ਜਾ ਰਿਹਾ ਹੈ। ਜਿਹੜੇ ਲੋਕ ਨਵੇਂ AC 'ਤੇ 40-50 ਹਜ਼ਾਰ ਰੁਪਏ ਖ਼ਰਚ ਨਹੀਂ ਕਰ ਸਕਦੇ, ਉਹ ਇਸ Mini AC ਵੱਲ ਆਕਰਸ਼ਿਤ ਵੀ ਹੋ ਰਹੇ ਹਨ। ਪਰ ਕੀ ਇਹ Mini AC ਅਸਲ ਵਿਚ AC ਵਾਂਗ ਹੀ ਕੰਮ ਕਰਦਾ ਹੈ ਜਾਂ ਇਹ ਸਿਰਫ਼ ਸੋਸ਼ਲ ਮੀਡੀਆ ਦੀ Hype ਹੀ ਹੈ? ਆਓ ਜਾਣਦੇ ਹਾਂ ਇਸ ਬਾਰੇ ਪੂਰੇ ਵੇਰਵੇ-
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੰਗਲਵਾਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਆਖ਼ਿਰ ਕੀ ਹੈ Mini AC?
ਦਰਅਸਲ, ਇਹ Mini AC ਇਕ ਛੋਟਾ ਪੋਰਟੇਬਲ ਕੂਲਿੰਗ ਡਿਵਾਈਸ ਹੈ। ਇਸ ਨੂੰ ਟੇਬਲ ਜਾਂ ਜ਼ਮੀਨ 'ਤੇ ਰੱਖਣ ਤੋਂ ਇਲਾਵਾ ਕੰਧ 'ਤੇ ਵੀ ਟੰਗਿਆ ਜਾ ਸਕਦਾ ਹੈ। ਕਈ Mini AC ਬੈਟਰੀ ਨਾਲ ਚੱਲਦੇ ਹਨ, ਜਦਕਿ ਕਈ ਆਮ ACs ਵਾਂਗ ਹੀ ਬਿਜਲੀ ਨਾਲ ਕੰਮ ਕਰਦੇ ਹਨ। ਇਹ ਆਮ AC ਨਾਲੋਂ ਬਹੁਤ ਘੱਟ ਬਿਜਲੀ ਫ਼ੂਕਦੇ ਹਨ, ਜਿਸ ਕਾਰਨ ਬਿਜਲੀ ਦਾ ਬਿੱਲ ਵੀ ਓਨਾ ਜ਼ਿਆਦਾ ਨਹੀਂ ਆਉਂਦਾ, ਜਿੰਨਾ ਇਕ ਆਮ AC ਨੂੰ ਚਲਾਉਣ 'ਤੇ ਆਉਂਦਾ ਹੈ।
ਕਿੰਝ ਕਰਦਾ ਹੈ ਕੰਮ
ਇਸ Mini AC ਵਿਚ ਪੱਖਾ, ਵਾਟਰ ਕੰਟੇਨਰ ਅਤੇ ਬਲੋਅਰ ਹੁੰਦਾ ਹੈ। ਇਹ ਹਵਾ ਨੂੰ ਪਾਣੀ ਦੇ ਸੰਪਰਕ ਵਿਚ ਲਿਆ ਕੇ ਥੋੜ੍ਹਾ ਠੰਡਾ ਕਰਦਾ ਹੈ, ਪਰ ਇਸ ਦੀ ਠੰਡਕ ਆਮ AC ਨਾਲੋਂ ਕਿਤੇ ਘੱਟ ਹੁੰਦੀ ਹੈ। ਇਹ Mini AC ਵੇਚਣ ਵਾਲੇ ਦੁਕਾਨਦਾਰ ਖ਼ੁਦ ਮੰਨਦੇ ਹਨ ਕਿ ਇਹ ਆਮ ACs ਦਾ ਮੁਕਾਬਲਾ ਦੂਰ-ਦੂਰ ਤਕ ਨਹੀਂ ਕਰ ਸਕਦੇ। ਕਿਉਂਕਿ ਇਹ ਕਮਰੇ ਜਾਂ ਹਾਲ ਨੂੰ ਠੰਡਾ ਨਹੀਂ ਕਰ ਸਕਦੇ, ਸਿਰਫ਼ ਕੁਝ ਦੂਰੀ ਤਕ ਠੰਡੀ ਹਵਾ ਦੇ ਸਕਦੇ ਹਨ। ਇਸ ਦੀ ਕੂਲਿੰਗ ਰੇਂਜ ਬਹੁਤ ਹੀ ਘੱਟ ਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਫ਼ੋਨ 'ਚ ਧੀ ਦੀਆਂ ਅਸ਼ਲੀਲ ਫੋਟੋਆਂ ਵੇਖ ਹੱਕਾ-ਬੱਕਾ ਰਹਿ ਗਿਆ ਪਿਓ, ਤਿੰਨ ਮੁੰਡਿਆਂ ਨੇ...
ਸਾਬਿਤ ਹੋ ਸਕਦੈ ਘਾਟੇ ਦਾ ਸੌਦਾ!
ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਦੀ Hype ਤੋਂ ਪ੍ਰਭਾਵਿਤ ਹੋ ਕੇ ਇਹ Mini AC ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਕ ਵਾਰ ਇਸ ਬਾਰੇ ਪੂਰੀ ਜਾਣਕਾਰੀ ਜ਼ਰੂਰ ਲੈ ਲਓ। ਇਹ AC ਸਸਤਾ ਅਤੇ ਘੱਟ ਬਿਜਲੀ ਫੂਕਣ ਵਾਲਾ ਤਾਂ ਹੈ, ਪਰ ਇਸ ਤੋਂ ਕੂਲਿੰਗ ਵੀ ਉਸ ਹਿਸਾਬ ਨਾਲ ਹੀ ਮਿਲੇਗੀ। ਇਸ ਤੋਂ ਇਲਾਵਾ ਇਹ Mini AC ਬਹੁਤ ਜਲਦੀ ਖ਼ਰਾਬ ਵੀ ਹੋ ਰਹੇ ਹਨ। ਕਈ ਦੁਕਾਨਦਾਰਾਂ ਨੇ ਤਾਂ ਇਹ Mini AC ਵੇਚਣੇ ਇਸੇ ਲਈ ਬੰਦ ਕਰ ਦਿੱਤੇ, ਕਿਉਂਕਿ ਗਾਹਕਾਂ ਵੱਲੋਂ ਇਸ ਦੇ ਪੁਰਜੇ ਟੁੱਟਣ ਅਤੇ ਖ਼ਰਾਬ ਹੋਣ ਦੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਾੜਾਂ 'ਚ ਹੋਈ ਤਾਜ਼ਾ ਬਰਫ਼ਬਾਰੀ ਨੇ ਬਦਲਿਆ ਮੌਸਮ ਦਾ ਮਿਜਾਜ਼, ਅਪ੍ਰੈਲ 'ਚ ਬਣਿਆ ਦਸੰਬਰ ਵਾਲਾ ਮਾਹੌਲ
NEXT STORY