ਨਵੀਂ ਦਿੱਲੀ - ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੇੱਡੀ ਦੀ ਵੈਬਸਾਈਟ ਹੋ ਗਈ ਹੈ। ਰੈੱਡੀ ਦੀ ਪਰਸਨਲ ਵੈਬਸਾਈਟ ਨੂੰ ਕਥਿਤ ਤੌਰ 'ਤੇ ਪਾਕਿਸਤਾਨ ਤੋਂ ਹੈਕਰ ਨੇ ਹੈਕ ਕਰ ਲਿਆ। ਜਿਸ ਤੋਂ ਬਾਅਦ ਵੈਬਸਾਈਟ 'ਤੇ ਭਾਰਤ ਸਰਕਾਰ ਨੂੰ ਚਿਤਾਵਨੀਆਂ ਲਿਖੀਆਂ ਗਈਆਂ। ਕਸ਼ਮੀਰ ਨੂੰ ਆਜ਼ਾਦ ਕਰੋ ਦੇ ਨਾਹਰੇ ਅਤੇ ਪਾਕਿਸਤਾਨ ਦੇ ਸਮਰਥਨ 'ਚ ਵੀ ਕਈ ਗੱਲਾਂ ਉਨ੍ਹਾਂ ਦੀ ਵੈਬਸਾਈਟ 'ਤੇ ਲਿਖ ਦਿੱਤੀਆਂ ਗਈਆਂ। 15 ਅਗਸਤ ਨੂੰ ਵੈਬਸਾਈਟ ਨੂੰ ਹੈਕ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵੈਬਸਾਈਟ ਕੰਮ ਨਹੀਂ ਕਰ ਰਹੀ ਹੈ। ਮੰਗਲਵਾਰ ਨੂੰ ਜੀ. ਕਿਸ਼ਨ ਰੈੱਡੀ ਦੇ ਹੈਦਰਾਬਾਦ ਸਥਿਤ ਦਫ਼ਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਹੈਕਰਾਂ ਦੇ ਹਮਲੇ ਤੋਂ ਬਾਅਦ ਵੈਬਸਾਈਟ ਉਪਲੱਬਧ ਨਹੀਂ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੈਕਿੰਗ ਤੋਂ ਬਾਅਦ ਵੈਬਸਾਈਟ ਦੀ ਰੂਟ 'ਚ ਕੋਈ ਸਮੱਸਿਆ ਆ ਗਈ ਹੈ, ਇਸ ਕਾਰਨ ਵੈਬਸਾਈਟ ਠੀਕ ਨਹੀਂ ਹੋ ਪਾ ਰਹੀ ਹੈ । ਦੱਸਿਆ ਗਿਆ ਹੈ ਕਿ ਕਿਸੇ ਵੀ ਪਰਸਨਲ ਡਾਟਾ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ । ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਵੈਬਸਾਈਟ 'ਤੇ ਕੋਈ ਸਰਕਾਰੀ ਡਾਟਾ ਉਪਲੱਬਧ ਨਹੀਂ ਸੀ, ਸਿਰਫ ਰਾਜ ਮੰਤਰੀ ਦੀ ਪਰਸਨਲ ਜਾਣਕਾਰੀ ਹੀ ਵੈਬਸਾਈਟ 'ਤੇ ਸੀ।
ਮਹਾਰਾਸ਼ਟਰ: ਰਾਇਗੜ੍ਹ ਬਿਲਡਿੰਗ ਹਾਦਸੇ 'ਤੇ ਐਕਸ਼ਨ 'ਚ ਪੁਲਸ, ਬਿਲਡਰ ਸਣੇ 5 ਖਿਲਾਫ FIR
NEXT STORY