ਭੁਵਨੇਸ਼ਵਰ – ਓਡਿਸ਼ਾ ਦੇ ਭੱਦਰਕ ਜ਼ਿਲੇ ਵਿਚ ਨਾਬਾਲਿਗ ਨੂੰ ਵਾਹਨ ਚਲਾਉਣਾ ਕਾਫੀ ਮਹਿੰਗਾ ਪੈ ਗਿਆ। ਫੜੇ ਜਾਣ ’ਤੇ ਟ੍ਰੈਫਿਕ ਪੁਲਸ ਨੇ ਨਵੇਂ ਮੋਟਰ ਵ੍ਹੀਕਲ ਕਾਨੂੰਨ ਦੇ ਤਹਿਤ ਨਾਬਾਲਿਗ ਨੂੰ 42,500 ਰੁਪਏ ਦਾ ਜੁਰਮਾਨਾ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਨਾਬਾਲਿਗ ਭਦਰਕ ਜ਼ਿਲੇ ਦੇ ਭੰਡਾਰੀ ਪੋਖਰੀ ਬਲਾਕ ਦੇ ਨੁਆਪੋਖਰੀ ਪਿੰਡ ਦਾ ਰਹਿਣ ਵਾਲਾ ਹੈ। ਸੂਚਨਾ ਅਨੁਸਾਰ ਜ਼ਿਲੇ ਦੇ ਉਪਰੋਕਤ ਇਲਾਕੇ ਦੇ ਦੋਪਹੀਆ ਵਾਹਨ ਚਾਲਕ ਨਾਰਾਇਣ ਬੇਹਰਾ ਵਿਰੁੱਧ 42,500 ਰੁਪਏ ਦਾ ਚਲਾਨ ਜਾਰੀ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਜਦੋਂ ਭਦਰਕ ਖੇਤਰੀ ਟਰਾਂਸਪੋਰਟ ਦਫਤਰ ’ਚ (ਆਰ. ਟੀ. ਓ.) ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਮੋਟਰਸਾਈਕਲ ਨੂੰ ਰੋਕਿਆ ਤਾਂ ਉਦੋਂ ਨਾਬਾਲਿਗ ਲੜਕਾ 2 ਹੋਰ ਵਿਅਕਤੀਆਂ ਨਾਲ ਮੋਟਰਸਾਈਕਲ ’ਤੇ ਸਵਾਰ ਸੀ। ਇਸ ਦੇ ਬਾਅਦ ਨਾਬਾਲਿਗ ਅਤੇ ਵਾਹਨ ਮਾਲਕ ਦੇ ਵਿਰੁੱਧ ਚਲਾਨ ਕੀਤਾ ਗਿਆ। ਸੂਬਾ ਟਰਾਂਸਪੋਰਟ ਅਥਾਰਟੀ ਨੇ ਟਵਿੱਟਰ ’ਤੇ ਕਿਹਾ ਕਿ ਲੜਕੇ ਨੂੰ 25 ਸਾਲ ਹੋਣ ਤੱਕ ਡਰਾਈਵਿੰਗ ਲਾਇਸੈਂਸ ਨਹੀਂ ਮਿਲੇਗਾ।
ਇੰਝ ਹੋਇਆ ਜੁਰਮਾਨਾ
ਚਲਾਨ ਵਿਚ 500 ਰੁਪਏ ਦਾ ਜੁਰਮਾਨਾ ਆਮ ਜੁਰਮ, 5 ਹਜ਼ਾਰ ਦਾ ਜੁਰਮਾਨਾ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ ਨੂੰ ਲੈ ਕੇ, 5 ਹਜ਼ਾਰ ਦਾ ਜੁਰਮਾਨਾ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ ਦੀ ਇਜਾਜ਼ਤ ਦੇਣ ਨੂੰ ਲੈ ਕੇ, 5 ਹਜ਼ਾਰ ਦਾ ਜੁਰਮਾਨਾ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਨੂੰ ਲੈ ਕੇ, ਇਕ ਹਜ਼ਾਰ ਰੁਪਏ ਤਿੰਨ ਸਵਾਰੀਆਂ ਬਿਠਾਉਣ ਨੂੰ ਲੈ ਕੇ, ਇਕ ਹਜ਼ਾਰ ਦਾ ਜੁਰਮਾਨਾ ਬਿਨਾਂ ਹੈਲਮਟ ਦੇ ਵਾਹਨ ਚਲਾਉਣ ਨੂੰ ਲੈ ਕੇ ਅਤੇ 25 ਹਜ਼ਾਰ ਦਾ ਜੁਰਮਾਨਾ ਨਾਬਾਲਿਗ ਵਲੋਂ ਅਪਰਾਧ ਕਰਨ ਨੂੰ ਲੈ ਕੇ ਕੀਤਾ ਗਿਆ ਹੈ।
ਪੋਰਨ ਸਰਚ ਕਰਨ ’ਤੇ ਮਿਲੀ ਪਤਨੀ ਦੀ ਵੀਡੀਓ
NEXT STORY