ਭੁਵਨੇਸ਼ਵਰ, (ਭਾਸ਼ਾ)- ਓਡਿਸ਼ਾ ਦੇ ਪੁਰੀ ਜ਼ਿਲੇ ’ਚ 16 ਸਾਲ ਦੀ ਇਕ ਕੁੜੀ ਨਾਲ ਉਸ ਦੇ 2 ਰਿਸ਼ਤੇਦਾਰਾਂ ਨੇ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 22 ਅਕਤੂਬਰ ਦੀ ਰਾਤ ਨੂੰ ਚੰਦਨਪੁਰ ਥਾਣਾ ਖੇਤਰ ’ਚ ਜਦੋਂ ਇਲਾਕੇ ’ਚ ਕਾਲੀ ਪੂਜਾ ਮੂਰਤੀ ਵਿਸਰਜਨ ਸ਼ੋਭਾ ਯਾਤਰਾ ਚੱਲ ਰਹੀ ਸੀ ਤਾਂ ਉਸ ਵੇਲੇ ਇਹ ਘਟਨਾ ਵਾਪਰੀ। ਪੁਲਸ ਅਨੁਸਾਰ ਜਦੋਂ ਪੀੜਤਾ ਘਰ ’ਚ ਇਕੱਲੀ ਸੀ ਤਾਂ ਉਸ ਵੇਲੇ ਪਿੰਡ ’ਚ ਹੀ ਰਹਿਣ ਵਾਲੇ ਉਸ ਦੇ ਦੂਰ ਦੇ ਰਿਸ਼ਤੇਦਾਰ (ਭਰਾ ਅਤੇ ਚਾਚਾ) ਉਸ ਦੇ ਘਰ ’ਚ ਦਾਖਲ ਹੋਏ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ।
ਫਲਾਈਟ 'ਚ ਬੈਨ ਹੋ ਸਕਦੈ ਇਹ ਗੈਜੇਟ, ਯਾਤਰੀਆਂ ਨੂੰ ਹੋਵੇਗੀ ਪ੍ਰੇਸ਼ਾਨੀ
NEXT STORY