ਪ੍ਰਯਾਗਰਾਜ (ਵਾਰਤਾ)- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ 11 ਸਾਲ ਦੀ ਬੱਚੀ ਨੂੰ ਗੰਭੀਰ ਸੱਟਾਂ ਨਾਲ ਸ਼ਹਿਰ ਦੇ ਛਾਉਣੀ ਬੋਰਡ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੂੰ ਨਾ ਸਿਰਫ਼ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ ਸਗੋਂ ਉਸ ਦੇ ਗੁਪਤ ਅੰਗ 'ਚੋਂ ਲੱਕੜ ਦੇ ਟੁਕੜੇ ਵੀ ਮਿਲੇ। ਬੱਚੀ ਨੂੰ ਹਸਪਤਾਲ ਲਿਆਉਣ ਵਾਲੀ ਔਰਤ ਦਾ ਦਾਅਵਾ ਹੈ ਕਿ ਉਸ ਨੇ ਨਾਬਾਲਗ ਨੂੰ ਗੋਦ ਲਿਆ ਸੀ। ਹਾਲਾਂਕਿ ਕੁੜੀ ਦੀਆਂ ਸੱਟਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਸੰਤੋਸ਼ਜਨਕ ਜਵਾਬ ਨਹੀਂ ਦੇਣ 'ਤੇ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਦੋਸ਼ੀ ਔਰਤ ਨੇ ਡਾਕਟਰ ਸਿਧਾਰਥ ਪਾਂਡੇ ਨੂੰ ਫੋਨ ਕੀਤਾ ਅਤੇ ਦੱਸਿਆ ਕਿ 11 ਸਾਲ ਦੀ ਬੱਚੀ ਨੂੰ ਭਰਾ-ਭੈਣ ਦੇ ਝਗੜੇ 'ਚ ਮਾਮੂਲੀ ਸੱਟਾਂ ਲੱਗੀਆਂ ਹਨ। ਅਗਲੀ ਸਵੇਰ, ਉਹ ਕੁੜੀ ਨਾਲ ਹਸਪਤਾਲ ਗਈ ਅਤੇ ਸੱਟਾਂ ਦੇਖ ਕੇ ਡਾਕਟਰ ਹੈਰਾਨ ਰਹਿ ਗਏ। ਡਾ. ਪਾਂਡੇ ਨੇ ਕਿਹਾ,''ਐਕਸਰੇਅ 'ਚ ਉਸ ਦੇ ਸਰੀਰ 'ਤੇ ਕਈ ਪੁਰਾਣੀਆਂ ਅਤੇ ਨਵੀਆਂ ਸੱਟਾਂ ਸਾਹਮਣੇ ਆਈਆਂ, ਜਿਸ 'ਚ ਉਸ ਦੇ ਨਿੱਜੀ ਅੰਗ ਵੀ ਸ਼ਾਮਲ ਸਨ। ਇਸ ਤੋਂ ਬਾਅਦ ਮਹਿਲਾ ਇਸਤਰੀ ਰੋਗ ਮਾਹਿਰ ਵਲੋਂ ਉਸ ਦੀ ਜਾਂਚ ਕੀਤੀ ਗਈ, ਜਿਸ 'ਚ ਉਸ ਦੇ ਨਿੱਜੀ ਅੰਗਾਂ 'ਚ ਲੱਕੜ ਦੇ ਟੁਕੜੇ ਪਾਏ ਗਏ। ਕੁੜੀ ਦੇ ਹੱਥ 'ਤੇ ਫਰੈਕਚਰ ਵੀ ਸਨ। ਸੱਟਾਂ ਦੇਖਦੇ ਹੋਏ ਅਸੀਂ ਪੁਲਸ ਨੂੰ ਸੂਚਿਤ ਕੀਤਾ।'' ਦੋਸ਼ੀ ਔਰਤ ਸ਼ਹਿਰ ਦੇ ਧੂਮਨਗੰਜ ਇਲਾਕੇ ਦੇ ਇਕ ਅਪਾਰਟਮੈਂਟ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਤੀ ਇਕ ਨਾਮੀ ਸਕੂਲ 'ਚ ਅਧਿਆਪਕ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੇ ਘਰ ਪੁੱਜੀ ਦਿੱਲੀ ਪੁਲਸ, ਜਾਣੋ ਕੀ ਹੈ ਮਾਮਲਾ
ਡਾ. ਪਾਂਡੇ ਨੇ ਕਿਹਾ,''ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਾਨਪੁਰ ਦੇ ਇਕ ਸ਼ੈਲਟਰ ਹੋਮ ਤੋਂ ਕੁੜੀ ਨੂੰ ਗੋਦ ਲਿਆ ਸੀ ਪਰ ਕੁੜੀ ਨੇ ਕਿਹਾ ਹੈ ਕਿ ਉਸ ਦੀ ਮਾਂ ਦੀ ਮੌਤ ਅਤੇ ਉਸ ਦੇ ਪਿਤਾ ਵਲੋਂ ਛੱਡੇ ਜਾਣ ਤੋਂ ਬਾਅਦ ਦੋਸ਼ੀ ਉਸ ਨੂੰ ਘਰ ਲੈ ਆਇਆ ਸੀ। ਬੱਚੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੂੰ ਨਿਯਮਿਤ ਰੂਪ ਨਾਲ ਭੁੱਖਾ ਰੱਖਿਆ ਜਾਂਦਾ ਸੀ ਅਤੇ ਇਕ ਮਹੀਨੇ 'ਚ ਸਿਰਫ਼ 14 ਦਿਨਾਂ ਤੋਂ ਵੱਧ ਸਮੇਂ ਤੱਕ ਭੋਜਨ ਨਹੀਂ ਦਿੱਤਾ ਜਾਂਦਾ ਸੀ।'' ਧੂਮਨਗੰਜ ਥਾਣੇ ਦੇ ਐੱਸ.ਐੱਚ.ਓ. ਰਾਜੇਸ਼ ਮੋਰੀਆ ਨੇ ਜ਼ਿਆਦਾ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਦੋਸ਼ੀ ਔਰਤ ਨੂੰ ਹਿਰਾਸਤ 'ਚ ਲੈ ਲਿਆ ਗਿਾ ਹੈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਹਾਰਾਸ਼ਟਰ 'ਚ ਕਿਸਾਨਾਂ ਨੇ ਵਾਪਸ ਲਿਆ ਮੁੰਬਈ ਕੂਚ, ਸਰਕਾਰ ਨੇ ਮੰਨੀਆਂ ਮੰਗਾਂ
NEXT STORY