ਨੈਸ਼ਨਲ ਡੈਸਕ : ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ 'ਚ ਨਾਬਾਲਗ ਬਲਾਤਕਾਰ ਪੀੜਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਰਅਸਲ ਮਾਮਲਾ ਰਾਧਾ ਨਗਰ ਥਾਣਾ ਖੇਤਰ ਦਾ ਹੈ। 15 ਅਗਸਤ ਨੂੰ ਗੁਆਂਢੀ ਸ਼ਾਹਿਦ ਅਨਵਰ ਉਰਫ ਮੈਕਸੀ ਨੇ ਇੱਥੇ ਰਹਿਣ ਵਾਲੀ 15 ਸਾਲਾ ਨਾਬਾਲਗ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਬਲਾਤਕਾਰ ਕੀਤਾ। ਘਟਨਾ ਬਾਰੇ ਜਦੋਂ ਨਾਬਾਲਗ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ 18 ਅਗਸਤ ਦੀ ਸ਼ਾਮ ਨੂੰ ਪੰਚਾਇਤ ਹੋਈ। ਇਸ ਵਿੱਚ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਇਸ ਤੋਂ ਬਾਅਦ ਪੰਚਾਇਤ ਨੇ ਦੋਸ਼ੀ 'ਤੇ 1 ਲੱਖ 35 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ, ਜਿਸ ਨੂੰ ਪੀੜਤ ਪਰਿਵਾਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਬਲਾਤਕਾਰ ਦੀ ਘਟਨਾ ਤੋਂ ਦੁਖੀ ਲੜਕੀ ਨੇ ਐਤਵਾਰ ਦੇਰ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੰਚਾਇਤ ਤੋਂ ਬਾਅਦ ਵਾਪਰੀ ਘਟਨਾ ਤੋਂ ਬਾਅਦ ਮੁਲਜ਼ਮ ਦਾ ਪਰਿਵਾਰ ਫਰਾਰ ਹੈ। ਪੁਲਸ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।
ਪੀੜਤਾ ਦੀ ਮਾਂ ਨੇ ਥਾਣੇ 'ਚ ਦਿੱਤੀ ਦਰਖਾਸਤ
ਪੀੜਤਾ ਦੀ ਮਾਂ ਨੇ ਥਾਣਾ ਰਾਧਾਨਗਰ 'ਚ ਦਿੱਤੀ ਦਰਖਾਸਤ 'ਚ ਦੱਸਿਆ ਹੈ ਕਿ ਨਾਬਾਲਗ ਦੀ ਖੁਦਕੁਸ਼ੀ ਤੋਂ ਬਾਅਦ 16 ਅਗਸਤ ਨੂੰ ਦੋਸ਼ੀ ਅਤੇ ਉਸ ਦੇ ਪਰਿਵਾਰ ਨੇ ਪੀੜਤ ਪਰਿਵਾਰ ਨੂੰ ਥਾਣੇ ਨਾ ਜਾਣ ਦੀ ਧਮਕੀ ਦਿੱਤੀ ਸੀ। ਮਾਮਲਾ ਹੋਰ ਵਧਣ 'ਤੇ ਪਰਿਵਾਰ ਨੂੰ ਬਰਬਾਦ ਕਰਨ ਦੀ ਧਮਕੀ ਦਿੱਤੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਦੋਸ਼ੀ ਦੇ ਪਰਿਵਾਰ ਦੇ ਅਲਾਉਦੀਨ ਸ਼ੇਖ, ਤਸਲੀਮ ਸ਼ੇਖ, ਲਖਨ ਸ਼ੇਖ, ਆਜ਼ਾਦ ਸ਼ੇਖ, ਸ਼ਹਿਜ਼ਾਦ ਸ਼ੇਖ ਸਮੇਤ 15-16 ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ।
ਮਾਮਲੇ ਦੀ ਕੀਤੀ ਜਾ ਰਹੀ ਜਾਂਚ
ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦੀ ਮਾਂ ਦਾ ਵਿਆਹ ਕੋਟਲਪੋਖਰ ਥਾਣਾ ਖੇਤਰ ਦੇ ਪਿੰਡ ਸ਼੍ਰੀਕੁੰਡ 'ਚ ਹੋਇਆ ਸੀ ਪਰ ਤਲਾਕ ਤੋਂ ਬਾਅਦ ਉਹ ਆਪਣੇ ਨਾਨਕੇ ਘਰ ਰਹਿ ਰਹੀ ਹੈ। ਰਾਧਾਨਗਰ ਥਾਣਾ ਇੰਚਾਰਜ ਨਿਤੇਸ਼ ਕੁਮਾਰ ਪਾਂਡੇ ਮੁਤਾਬਕ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਸ਼ਾਹਿਦ ਅਨਵਰ ਉਰਫ ਮੈਕਸੀ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
21 ਅਗਸਤ ਨੂੰ ਅਜਮੇਰ 'ਚ 'ਸ਼ਾਂਤਮਈ ਭਾਰਤ ਬੰਦ' 'ਤੇ ਬਣੀ ਸਹਿਮਤੀ
NEXT STORY