ਨਵੀਂ ਦਿੱਲੀ- ਭਾਰਤ ਹਮੇਸ਼ਾ ਆਸਥਾ ਅਤੇ ਸ਼ਰਧਾ ਦਾ ਪ੍ਰਤੀਕ ਰਿਹਾ ਹੈ। ਇਥੇ ਮੰਦਰਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਰਤ ਵਿਚ ਹਰ ਪ੍ਰਾਚੀਨ ਮੰਦਰ ਦਾ ਕੋਈ ਨਾ ਕੋਈ ਇਤਿਹਾਸ ਰਿਹਾ ਹੈ, ਇਸ ਨੂੰ ਦੇਖਣ ਅਤੇ ਦਰਸ਼ਨ ਲਈ ਭਗਤਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਉਥੇ ਹੀ ਕੁਝ ਅਜਿਹੇ ਮੰਦਰ ਹਨ, ਜਿਥੇ ਰਹੱਸਮਈ ਘਟਨਾ ਲੋਕਾਂ ਨੂੰ ਹੈਰਾਨ ਵਿਚ ਪਾ ਦਿੰਦੀ ਹੈ। ਕਈ ਪ੍ਰਾਚੀਨ ਮੰਦਰਾਂ ਬਾਰੇ ਅਜਿਹਾ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਨੂੰ ਖੁਦ ਦੇਵਤਾਵਾਂ ਨੇ ਬਣਾਇਆ ਹੈ। ਬੈਦਨਾਥ ਸ਼ਿਵ ਮੰਦਰ ਵੀ ਇਨ੍ਹਾਂ ਵਿਚੋਂਂਇਕ ਮੰਦਰ ਹੈ।
ਇਹ ਵੀ ਪੜ੍ਹੋ : ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫ਼ਾ
ਜ਼ਿਕਰਯੋਗ ਹੈ ਕਿ ਬੈਦਨਾਥ ਸ਼ਿਵ ਮੰਦਰ ਝਾਰਖੰਡ ਸੂਬੇ ਵਿਚ ਹੈ। ਕਹਿੰਦੇ ਹਨ ਕਿ ਇਸ ਨੂੰ ਖੁਦ ਵਿਸ਼ਵਕਰਮਾ ਭਗਵਾਨ ਨੇ ਬਣਵਾਇਆ ਸੀ। ਇਸੇ ਤਰ੍ਹਾਂ ਦਾ ਇਕ ਮੰਦਰ ਕੇਰਲ ਵਿਚ ਸਥਿਤ ਹੈ। ਇਹ ਮੰਦਰ ਕੇਤੁ ਦੇਵ ਨੂੰ ਸਮਰਪਿਤ ਹੈ। ਦਰਅਸਲ ਇਸ ਮੰਦਰ ਨੂੰ ਲੈ ਕੇ ਮਾਨਤਾ ਹੈ ਕਿ ਮੰਦਰ ਵਿਚ ਦੁੱਧ ਚੜ੍ਹਾਉਣ ਨਾਲ ਉਸਦਾ ਰੰਗ ਬਦਲ ਕੇ ਨੀਲਾ ਹੋ ਜਾਂਦਾ ਹੈ। ਇਸ ਮੰਦਰ ਨੂੰ ਲੈ ਕੇ ਇਹ ਭੇਦ ਬਹੁਤ ਪ੍ਰਚਲਿਤ ਹੈ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਤੋਂ ਖ਼ਫਾ ਮਾਪੇ ਬੋਲੇ- ਘਰ ਆਓ ਕਰਵਾ ਦਿਆਂਗੇ ਵਿਆਹ, ਫਿਰ ਕੀਤਾ ਇਹ ਹਸ਼ਰ
ਕੇਰਲ ਵਿਚ ਕਾਵੇਰੀ ਨਦੀ ਦੇ ਕੰਢੇ ’ਤੇ ਮੰਦਰ ਕੀਜਾਪੇਰੂਪੱਲਮ ਪਿੰਡ ਵਿਚ ਸਥਿਤ ਹੈ। ਇਸ ਮੰਦਰ ਨੂੰ ਨਾਗਨਾਥਸਵਾਮੀ ਯਾਂ ਕੇਤੀ ਸਥਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕੇਤੁ ਮੰਦਰ ਦੇ ਮੁੱਖ ਦੇਵ ਭਗਵਾਨ ਸ਼ਿਵ ਹਨ। ਹਾਲਾਂਕਿ ਇੱਥੇ ਰਾਹੁ ਅਤੇ ਕੇਤੁ ਦੀ ਮੂਰਤੀ ਵੀ ਸਥਾਪਤ ਹੁੰਦੀ ਹੈ। ਇਥੇ ਰਾਹੁ ਦੇਵ ਨੂੰ ਦੁੱਧ ਚੜ੍ਹਾਇਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਕੇਤੁ ਦੋਸ਼ ਨਾਲ ਪੀੜਤ ਲੋਕ ਜਦੋਂ ਰਾਹੁ ਦੇਵ ਨੂੰ ਦੁੱਧ ਚੜ੍ਹਾਉਂਦੇ ਹਨ ਤਾਂ ਉਹ ਨੀਲਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਹਰਿਆਣਾ ਦੀਆਂ ਜਥੇਬੰਦੀਆਂ ਨੇ ਕਿਹਾ- ਕਿਸਾਨਾਂ ’ਤੇ ਦਰਜ ਮੁਕੱਦਮੇ ਵਾਪਸ ਨਾ ਹੋਣ ਤੱਕ ਘਰ ਵਾਪਸੀ ਨਹੀਂ
ਪੌਰਾਣਿਕ ਕਥਾ ਮੁਤਾਬਕ ਰਿਸ਼ੀ ਦੇ ਸ਼ਰਾਪ ਤੋਂ ਮੁਕਤੀ ਪਾਉਣ ਨੂੰ ਲੈ ਕੇ ਕੇਤੁ ਨੇ ਇਸ ਮੰਦਰ ’ਚ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਸੀ। ਮਾਨਤਾ ਮੁਤਾਬਕ ਸ਼ਿਵਰਾਤਰੀ ਦੇ ਦਿਨ ਕੇਤੁ ਨੂੰ ਭਗਵਾਨ ਸ਼ਿਵ ਦੇ ਦਰਸ਼ਨ ਹੋਏ ਸਨ। ਇਸ ਦੇ ਨਾਲ ਹੀ ਕੇਤੁ ਨੂੰ ਸ਼ਰਾਪ ਤੋਂ ਮੁਕਤ ਕੀਤਾ ਗਿਆ ਸੀ। ਕੇਤੁ ਨੂੰ ਸੱਪਾਂ ਦਾ ਦੇਵਤਾ ਕਿਹਾ ਜਾਂਦਾ ਹੈ, ਕਿਉਂਕਿ ਉਸ ਦਾ ਸਿਰ ਇਨਸਾਨ ਦਾ ਅਤੇ ਧੜ ਸੱਪ ਦਾ ਹੈ। ਜੋਤਿਸ਼ ਮੁਤਾਬਕ 9 ਗ੍ਰਹਿਆਂ ’ਚ ਰਾਹੁ ਅਤੇ ਕੇਤੁ ਨੂੰ ਵੀ ਰੱਖਿਆ ਗਿਆ ਹੈ।
ਝਾਰਖੰਡ: ਅੱਠ ਬੱਚੀਆਂ ਸਟੇਸ਼ਨ ਤੋਂ ਬਚਾਈਆਂ ਗਈਆਂ, ਮਹਿਲਾ ਗ੍ਰਿਫਤਾਰ
NEXT STORY