ਹੈਦਰਾਬਾਦ (ਭਾਸ਼ਾ) - ਮਿਸ ਵਰਲਡ ਮੁਕਾਬਲਾ 2025 ਵਿਚ ਇੰਗਲੈਂਡ ਦੀ ਨੁਮਾਇੰਦਗੀ ਕਰ ਰਹੀ ਮਿਲਾ ਮੈਗੀ ਆਪਣੀ ਮਾਂ ਦੀ ਵਿਗੜਦੀ ਸਿਹਤ ਕਾਰਨ ਮੁਕਾਬਲਾ ਅੱਧ-ਵਿਚਾਲੇ ਹੀ ਛੱਡ ਕੇ ਘਰ ਵਾਪਸ ਚਲੀ ਗਈ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਮਿਸ ਇੰਗਲੈਂਡ ਮੈਗੀ ਦੇ ਪਰਿਵਾਰਕ ਕਾਰਨਾਂ ਕਾਰਨ ਮੁਕਾਬਲੇ ਤੋਂ ਪਿੱਛੇ ਹਟਣ ਤੋਂ ਬਾਅਦ ਮਿਸ ਇੰਗਲੈਂਡ ਮੁਕਾਬਲੇਬਾਜ਼ੀ ਦੀ ਪਹਿਲੀ ਉਪ ਜੇਤੂ ਸ਼ੈਰਲਟ ਗ੍ਰਾਂਟ ਇੰਗਲੈਂਡ ਦੀ ਨੁਮਾਇੰਦਗੀ ਕਰੇਗੀ। ਉਨ੍ਹਾਂ ਦੱਸਿਆ ਕਿ ਸ਼ੈਰਲਟ ਬੁੱਧਵਾਰ ਨੂੰ ਭਾਰਤ ਆਈ ਅਤੇ ਮੁਕਾਬਲੇ ਵਿਚ ਹਿੱਸਾ ਲੈ ਰਹੀਆਂ ਹੋਰ ਸੁੰਦਰੀਆਂ ਨੇ ਉਸਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਪ੍ਰਬੰਧਕਾਂ ਵੱਲੋਂ ਜਾਰੀ ਬਿਆਨ ਮੁਤਾਬਕ, ਮਿਲਾ ਨੇ ਆਪਣੀ ਮਾਂ ਦੀ ਸਿਹਤ ਕਾਰਨ ਮਈ ਦੇ ਸ਼ੁਰੂ ਵਿਚ ਮੁਕਾਬਲਾ ਛੱਡਣ ਦੀ ਅਪੀਲ ਕੀਤੀ ਸੀ। ਮਿਸ ਵਰਲਡ ਮੁਕਾਬਲੇ ਦੀ ਚੇਅਰਮੈਨ ਜੂਲੀਆ ਮੋਰਲੇ ਨੇ ਮਿਲਾ ਦੀ ਸਥਿਤੀ ਪ੍ਰਤੀ ਹਮਦਰਦੀ ਨਾਲ ਪ੍ਰਤੀਕਿਰਿਆ ਦਿੱਤੀ ਅਤੇ ਉਸਨੂੰ ਤੁਰੰਤ ਇੰਗਲੈਂਡ ਵਾਪਸ ਭੇਜਣ ਦਾ ਪ੍ਰਬੰਧ ਕੀਤਾ। ਮੋਰਲੇ ਨੇ ਬ੍ਰਿਟਿਸ਼ ਮੀਡੀਆ ਵਿਚ ਆਈਆਂ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਕਿ ਭਾਰਤ ਵਿਚ ਮਿਲਾ ਦਾ ਤਜਰਬਾ ਚੰਗਾ ਨਹੀਂ ਰਿਹਾ।
ਤਿਆਰ ਹੋ ਗਿਆ ਦੇਸ਼ ਦਾ ਪਹਿਲਾ ਬੁਲੇਟ ਰੇਲਵੇ ਸਟੇਸ਼ਨ, 2029 ਤੋਂ ਦੌੜੇਗੀ ਟ੍ਰੇਨ
NEXT STORY